Punjab Police: ਨਸ਼ਾ ਤਸਕਰਾਂ ਖਿਲਾਫ਼ ਸ਼ਿਕੰਜਾ ਕੱਸਣ ਲਈ ਪੰਜਾਬ ਦੀਆਂ ਹੱਦਾਂ 'ਤੇ ਨਾਕਾਬੰਦੀ; ਆਪ੍ਰੇਸ਼ਨ ਸੀਲ ਤਹਿਤ ਪੁਲਿਸ ਤਾਇਨਾਤ
Advertisement
Article Detail0/zeephh/zeephh2366533

Punjab Police: ਨਸ਼ਾ ਤਸਕਰਾਂ ਖਿਲਾਫ਼ ਸ਼ਿਕੰਜਾ ਕੱਸਣ ਲਈ ਪੰਜਾਬ ਦੀਆਂ ਹੱਦਾਂ 'ਤੇ ਨਾਕਾਬੰਦੀ; ਆਪ੍ਰੇਸ਼ਨ ਸੀਲ ਤਹਿਤ ਪੁਲਿਸ ਤਾਇਨਾਤ

Punjab Police:  ਪੁਲਿਸ ਵੱਲੋਂ ਪੰਜਾਬ ਹਰਿਆਣਾ ਦੀ ਹੱਦ ਉਤੇ ਇੰਟਰਸਟੇਟ ਨਾਕੇ ਲਗਾਏ ਗਏ ਹਨ। ਇਨ੍ਹਾਂ ਇੰਟਰਸਟੇਟ ਨਾਕਿਆਂ ਦੌਰਾਨ ਕੁਝ ਨਸ਼ਿਆਂ ਦੀ ਰਿਕਵਰੀ ਵੀ ਕੀਤੀ ਗਈ ਹੈ ਜੋ ਕਿ ਪੁਲਿਸ ਉਸ ਦੀ ਜਾਂਚ ਕਰ ਰਹੀ ਹੈ। 

Punjab Police: ਨਸ਼ਾ ਤਸਕਰਾਂ ਖਿਲਾਫ਼ ਸ਼ਿਕੰਜਾ ਕੱਸਣ ਲਈ ਪੰਜਾਬ ਦੀਆਂ ਹੱਦਾਂ 'ਤੇ ਨਾਕਾਬੰਦੀ; ਆਪ੍ਰੇਸ਼ਨ ਸੀਲ ਤਹਿਤ ਪੁਲਿਸ ਤਾਇਨਾਤ

Punjab Police: ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਪਰੇਸਨ ਸੀਲ 7 ਪੰਜਾਬ ਭਰ ਵਿੱਚ ਸ਼ੁਰੂ ਕੀਤਾ ਗਿਆ ਹੈ। ਪੁਲਿਸ ਵੱਲੋਂ ਪੰਜਾਬ ਹਰਿਆਣਾ ਦੀ ਹੱਦ ਉਤੇ ਇੰਟਰਸਟੇਟ ਨਾਕੇ ਲਗਾਏ ਗਏ ਹਨ। ਇਨ੍ਹਾਂ ਇੰਟਰਸਟੇਟ ਨਾਕਿਆਂ ਦੌਰਾਨ ਕੁਝ ਨਸ਼ਿਆਂ ਦੀ ਰਿਕਵਰੀ ਵੀ ਕੀਤੀ ਗਈ ਹੈ ਜੋ ਕਿ ਪੁਲਿਸ ਉਸ ਦੀ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਅੱਜ ਆਪ੍ਰੇਸ਼ਨ ਸੀਲ-7  ਤਹਿਤ ਲਹਿਰਾਗਾਗਾ ਦੇ ਚੋਟੀਆਂ ਚੌਂਕੀ ਨੇੜੇ ਇੰਟਰਸਟੇਟ ਨਾਕਾ ਲਗਾਇਆ। ਪੁਲਿਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ।

ਪੰਜਾਬ ਅੰਦਰ ਆਉਣ ਵਾਲੀਆਂ ਸਾਰੀਆਂ ਹੱਦਾਂ ਉਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲਿਸ ਵੱਲੋਂ ਖਾਸ ਤੌਰ ਉਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਨਸ਼ਾ ਤਸਕਰਾਂ ਉਪਰ ਸ਼ਿਕੰਜਾ ਕੱਸਣ ਲਈ ਇਹ ਮੁਹਿੰਮ ਚਲਾਈ ਗਈ ਹੈ ਜੋ ਬਾਹਰਲੇ ਸੂਬਿਆਂ ਤੋਂ ਨਸ਼ਾ ਪੰਜਾਬ ਵਿੱਚ ਆ ਰਿਹਾ ਉਸ ਦੇ ਉੱਪਰ ਨਜ਼ਰ ਰੱਖੀ ਜਾ ਸਕੇ। ਨਾਲ ਦੀ ਨਾਲ ਜੇਕਰ ਸ਼ਰਾਬ ਜਾਂ ਫਿਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਮਾੜੇ ਅਨਸਰਾਂ ਨੂੰ ਨਕੇਲ ਪਾਈ ਜਾ ਸਕੇ। ਇਸ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਇੰਟਰਸਟੇਟ ਨਾਕੇ ਲਗਾਏ ਗਏ ਹਨ।

ਸੰਗਰੂਰ ਦੇ ਐਸਪੀ ਰਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੀ ਹੱਦ ਹਰਿਆਣਾ ਦੇ ਨਾਲ ਲੱਗਦੀ ਹੈ ਜਿੱਥੇ 4 ਇੰਟਰਸਟੇਟ ਨਾਕੇ ਹਨ ਜਿਨ੍ਹਾਂ ਉਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਹਨ, ਜਿਸ ਦੀ ਨਿਗਰਾਨੀ ਖੁਦ ਐਸਪੀ ਸੰਗਰੂਰ ਕਰ ਰਹੇ ਹਨ। ਹਰਿਆਣਾ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਦੀ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Passport: ਪਾਸਪੋਰਟ ਬਣਾਉਣ ਵਿੱਚ ਪੰਜਾਬੀਆਂ ਨੇ ਤੋੜ ਦਿੱਤੇ ਸਾਰੇ ਰਿਕਾਰਡ, ਦੇਸ਼ ’ਚੋਂ ਪਹਿਲੇ ਸਥਾਨ ਕੀਤਾ ਹਾਸਲ

ਐਸਪੀ ਸੰਗਰੂਰ ਨੇ ਦੱਸਿਆ ਕਿ ਸੰਗਰੂਰ ਵਿੱਚ 4 ਜਗ੍ਹਾ ਨਾਕੇਬੰਦੀ ਕੀਤੀ ਗਈ ਹੈ। ਹਰ ਨਾਕੇ ਉਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਡੀਜੀਪੀ ਦੇ ਆਦੇਸ਼ਾਂ ਦੇ ਆਪ੍ਰੇਸ਼ਨ-7 ਸੀਲ ਸ਼ੁਰੂ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਨਸ਼ੇ ਨੂੰ ਰੋਕਣਾ ਹੈ।

ਇਹ ਵੀ ਪੜ੍ਹੋ : Amritsar News: ਐਸਐਚਓ ਉਤੇ ਜਾਨਲੇਵਾ ਹਮਲਾ; ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

Trending news