Depot Holders: ਰਾਸ਼ਨ ਕਾਰਡ ਡਿਪੂ ਹੋਲਡਰਾਂ ਲਈ ਵੱਡੀ ਖੁਸ਼ਖਬਰੀ, ਜਲਦ ਜਾਰੀ ਹੋਵੇਗੀ ਮਾਰਜਿਨ ਮਨੀ
Advertisement
Article Detail0/zeephh/zeephh2333291

Depot Holders: ਰਾਸ਼ਨ ਕਾਰਡ ਡਿਪੂ ਹੋਲਡਰਾਂ ਲਈ ਵੱਡੀ ਖੁਸ਼ਖਬਰੀ, ਜਲਦ ਜਾਰੀ ਹੋਵੇਗੀ ਮਾਰਜਿਨ ਮਨੀ

Depot Holders: ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਹਿਲਾਂ ਹੀ ਪਿਛਲੇ ਇੱਕ ਸਾਲ ਅੰਦਰ ਐਨ.ਐਫ.ਐਸ.ਏ. ਤਹਿਤ ਕੀਤੀ ਗਈ ਵੰਡ ਅਧੀਨ ਐਫ.ਪੀ.ਐਸ. ਡੀਲਰਾਂ ਨੂੰ ਮਾਰਜਿਨ ਮਨੀ/ਕਮਿਸ਼ਨ ਦੇ 61.45 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

Depot Holders: ਰਾਸ਼ਨ ਕਾਰਡ ਡਿਪੂ ਹੋਲਡਰਾਂ ਲਈ ਵੱਡੀ ਖੁਸ਼ਖਬਰੀ, ਜਲਦ ਜਾਰੀ ਹੋਵੇਗੀ ਮਾਰਜਿਨ ਮਨੀ

Depot Holders(ਨਕੁਲ ਅਰੋੜਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਿਪੂ ਹੋਲਡਰਾਂ ਅਤੇ ਸੂਬੇ ਦੀ ਆਰਥਿਕਤਾ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਡਿਪੂ ਹੋਲਡਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਸਮੁੱਚੀ ਵਚਨਬੱਧਤਾ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਡਿਪੂ ਹੋਲਡਰਾਂ ਨੂੰ ਅਦਾ ਕੀਤੇ ਜਾਣ ਵਾਲੇ ਕਮਿਸ਼ਨ ਦੀ ਬਕਾਇਆ 45 ਕਰੋੜ ਰੁਪਏ ਦੀ ਮਾਰਜਨ ਮਨੀ ਅਗਲੇ ਹਫਤੇ ਤੱਕ ਡਿਪੂ ਹੋਲਡਰਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।

ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਹਿਲਾਂ ਹੀ ਪਿਛਲੇ ਇੱਕ ਸਾਲ ਅੰਦਰ ਐਨ.ਐਫ.ਐਸ.ਏ. ਤਹਿਤ ਕੀਤੀ ਗਈ ਵੰਡ ਅਧੀਨ ਐਫ.ਪੀ.ਐਸ. ਡੀਲਰਾਂ ਨੂੰ ਮਾਰਜਿਨ ਮਨੀ/ਕਮਿਸ਼ਨ ਦੇ 61.45 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਮੌਜੂਦਾ ਰਾਸ਼ੀ ਜਾਰੀ ਹੋਣ ਨਾਲ ਡਿਪੂ ਹੋਲਡਰਾਂ ਨੂੰ ਕਮਿਸ਼ਨ/ਮਾਰਜਿਨ ਮਨੀ ਦਾ ਹੁਣ ਤੱਕ ਦਾ ਬਕਾਇਆ ਭੁਗਤਾਨ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਸਰਕਾਰ ਵਾਜਬ ਮੁੱਲ ਦੀਆਂ ਦੁਕਾਨਾਂ 

(ਐਫ.ਪੀ.ਐਸ.) ਦੇ ਡੀਲਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਐਨ.ਐਫ.ਐਸ.ਏ. ਅਧੀਨ ਕਣਕ ਦੀ ਸੁਚੱਜੀ ਵੰਡ ਲਈ ਹਰੇਕ ਐਫ.ਪੀ.ਐਸ. 'ਤੇ ਇੱਕ ਸਮਰਪਿਤ ਈਪੋਸ ਮਸ਼ੀਨ ਪਹਿਲਾਂ ਹੀ ਮੁਹੱਈਆ ਕਰਵਾਈ ਗਈ ਹੈ।

ਇਹ ਵੀ ਪੜ੍ਹੋ: Punjab News: ਅਸ਼ੀਰਵਾਦ ਸਕੀਮ ਤਹਿਤ 9 ਜ਼ਿਲ੍ਹਿਆਂ ਦੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 32.20 ਕਰੋੜ ਰੁਪਏ ਜਾਰੀ

ਉਨ੍ਹਾਂ ਦੱਸਿਆ ਕਿ 14000 ਇਲੈਕਟ੍ਰਾਨਿਕ ਭਾਰ ਤੋਲਣ ਵਾਲੀਆਂ ਮਸ਼ੀਨਾਂ ਲਈ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ 4 ਹਫਤਿਆਂ ਵਿੱਚ ਸਾਰੀਆਂ ਉਚਿਤ ਮੁੱਲ ਦੀਆਂ ਦੁਕਾਨਾਂ ਨੂੰ ਇਲੈਕਟ੍ਰਾਨਿਕ ਭਾਰ ਤੋਲਣ ਵਾਲੀਆਂ ਮਸ਼ੀਨ ਨਾਲ ਲੈਸ ਕਰ ਦਿੱਤਾ ਜਾਵੇਗਾ। ਕਟਾਰੂਚੱਕ ਨੇ ਵਾਜਬ ਮੁੱਲ ਦੀਆਂ ਦੁਕਾਨਾਂ ਦੇ ਡੀਲਰਾਂ ਨੂੰ ਲਾਭਪਾਤਰੀਆਂ ਲਈ ਅਨਾਜ ਦੀ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਲਈ ਕਿਹਾ।

ਇਹ ਵੀ ਪੜ੍ਹੋ:  Bhadaur News: ਸ਼ੁਭਕਰਨ ਸਿੰਘ ਦੀ ਮੌਤ ਮਾਮਲੇ 'ਚ FSL ਰਿਪੋਰਟ ਆਉਣ ਤੋਂ ਬਾਅਦ ਪਰਿਵਾਰ ਦਾ ਵੱਡਾ ਬਿਆਨ

Trending news