ਦੀਪਕ ਟੀਨੂ ਦੀ ਪ੍ਰੇਮਿਕਾ ਨਿਕਲੀ ਪੁਲਿਸ ਵਾਲੀ, ਪਤਾ ਲੱਗਾ ਤਾਂ ਹੱਕੀ ਬੱਕੀ ਰਹਿ ਗਈ ਪੁਲਿਸ
Advertisement
Article Detail0/zeephh/zeephh1379531

ਦੀਪਕ ਟੀਨੂ ਦੀ ਪ੍ਰੇਮਿਕਾ ਨਿਕਲੀ ਪੁਲਿਸ ਵਾਲੀ, ਪਤਾ ਲੱਗਾ ਤਾਂ ਹੱਕੀ ਬੱਕੀ ਰਹਿ ਗਈ ਪੁਲਿਸ

58 ਘੰਟੇ ਤੋਂ ਖੂੰਖਾਰ ਅਪਰਾਧੀ ਦੀਪਕ ਟੀਨੂੰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪਰ ਉਸਦੀ ਪ੍ਰੇਮਿਕਾ ਬਾਰੇ ਪੁਲਿਸ ਨੂੰ ਜੋ ਪਤਾ ਲੱਗਿਆ ਹੈ ਉਸਨੇ ਪੁਲਿਸ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਟੀਨੂੰ ਨੂੰ ਪ੍ਰੇਮਿਕਾ ਨਾਲ ਮਿਲਵਾੳੇੁਣ ਵਾਲਾ ਵੀ ਪੁਲਿਸ ਵਾਲਾ ਹੈ ਅਤੇ ੳੇੁਸਦੀ ਪ੍ਰੇਮਿਕਾ ਵੀ ਕੋਈ ਹੋਰ ਨਹੀਂ ਬਲਕਿ ਪੁਲਿਸ ਕਾਂਸਟੇਬਲ ਹੈ।

 

ਦੀਪਕ ਟੀਨੂ ਦੀ ਪ੍ਰੇਮਿਕਾ ਨਿਕਲੀ ਪੁਲਿਸ ਵਾਲੀ, ਪਤਾ ਲੱਗਾ ਤਾਂ ਹੱਕੀ ਬੱਕੀ ਰਹਿ ਗਈ ਪੁਲਿਸ

ਚੰਡੀਗੜ: ਗੈਂਗਸਟਰ ਦੀਪਕ ਟੀਨੂੰ ਪੰਜਾਬ ਪੁਲਿਸ ਦੇ ਗਲ੍ਹੇ ਦੀ ਹੱਡੀ ਬਣਿਆ ਹੋਇਆ ਹੈ।ਕਿਉਂਕਿ ਉਸ ਦੇ ਭੱਜਣ ਪਿੱਛੇ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਹੀ ਨਲਾਇਕੀ ਸਾਹਮਣੇ ਆਈ ਹੈ। ਉਸਦੀ ਮਦਦ ਕਰਨ ਵਤਲੇ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਕਿਉਂਕਿ ਪ੍ਰਿਤਪਾਲ ਹੀ ਹੋਟਲ ਵਿਚ ਟੀਨੂੰ ਨੂੰ ਉਸਦੀ ਪ੍ਰੇਮਿਕਾ ਨਾਲ ਮਿਲਵਾਉਣ ਲੈ ਕੇ ਗਿਆ ਸੀ। ਜਿਸਤੋਂ ਬਾਅਦ ਉਹ ਫਰਾਰ ਹੋਇਆ। ਪੁਲਿਸ ਵੱਲੋਂ ਇਸ ਸਾਰੇ ਘਟਨਾਕ੍ਰਮ ਦੀਆਂ ਕੜੀਆਂ ਜੋੜੀਆਂ ਜਾ ਰਹੀਆਂ ਹਨ ਅਤੇ ਉਸ ਪ੍ਰੇਮਿਕਾ ਨੂੰ ਵੀ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਨੂੰ ਦੀਪਕ ਟੀਨੂੰ ਮਿਲਣ ਗਿਆ।ਜਦੋਂ ਪ੍ਰੇਮਿਕਾ ਬਾਰੇ ਪਤਾ ਲਗਾਉਣ ਵਿਚ ਪੁਲਿਸ ਜੁਟੀ ਤਾਂ ਕੁਝ ਨਵੇਂ ਖੁਲਾਸੇ ਹੋਏ। ਜਿਹਨਾਂ ਬਾਰੇ ਜਾਣ ਕੇ ਪੰਜਾਬ ਪੁਲਿਸ ਵੀ ਹੱਕੀ ਬੱਕੀ ਰਹਿ ਗਈ।

 

ਪੁਲਿਸ ਵਾਲੀ ਨਿਕਲੀ ਦੀਪਕ ਦੀ ਪ੍ਰੇਮਿਕਾ

ਦੀਪਕ ਟੀਨੂੰ ਦੀ ਪ੍ਰੇਮਿਕਾ ਦਾ ਪਤਾ ਲਗਾਉਣ ਵਾਲੀ ਪੁਲਿਸ ਟੀਮ ਖੁਦ ਹੀ ਹੈਰਾਨ ਰਹਿ ਗਈ। ਕਿਉਂਕ ਟੀਨੂੰ ਦੀ ਪ੍ਰੇਮਿਕਾ ਕੋਈ ਹੋਰ ਨਹੀਂ ਸੀ ਬਲਕਿ ਪੁਲਿਸ ਵਾਲੀ ਹੀ ਸੀ ਜੋ ਕਿ ਪੰਜਾਬ ਪੁਲਿਸ ਵਿਚ ਕਾਂਸਟੇਬਲ ਸੀ। ਉਹ ਮਾਝੇ ਨੇ ਸਬੰਧ ਰੱਖਦੀ ਹੈ ਅਤੇ ਮਾਲਵਾ ਵਿਚ ਡਿਊਟੀ 'ਤੇ ਤੈਨਾਤ ਹੈ।ਉਸਨੇ ਹੀ ਦੀਪਕ ਨੂੰ ਭਜਾਉਣ ਲਈ ਹਰ ਹਥਕੰਢਾ ਵਰਤਿਆ ਸੀ।ਪੁਲਿਸ ਵਿਭਾਗ ਵਿਚੋਂ ਹੀ ਇਸ ਤਰ੍ਹਾਂ ਦੀਪਕ ਨੂੰ ਸ਼ਹਿ ਮਿਲਣ ਤੋਂ ਬਾਅਦ ਵੱਡੇ ਪੁਲਿਸ ਅਧਿਕਾਰੀਆਂ ਲਈ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਅਧਿਕਾਰੀ ਚਿੰਤਤ ਹਨ ਕਿ ਆਖਿਰਕਾਰ ਪੁਲਿਸ ਵਿਭਾਗ 'ਤੇ ਖੜੇ ਹੋਣ ਵਾਲੇ ਸਵਾਲਾਂ ਦਾ ਸਾਹਮਣਾ ਕਿਵੇਂ ਕੀਤਾ ਜਾਵੇਗਾ।

 

 ਇੰਝ ਹੋਈ ਸੀ ਟੀਨੂੰ ਦੀ ਪੁਲਿਸ ਵਾਲੀ ਨਾਲ ਮੁਲਾਕਾਤ

ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦਰਮਿਆਨ ਮਹਿਲਾ ਕਾਂਸਟੇਬਲ ਦੀ ਦੀਪਕ ਟੀਨੂੰ ਨਾਲ ਮੁਲਾਕਾਤ ਹੋਈ ਸੀ ਅਤੇ ਫਿਰ ਫੋਨ 'ਤੇ ਗੱਲਬਾਤ ਹੋਣ ਦਾ ਸਿਲਸਿਲਾ ਸ਼ੁਰੂ ਹੋਇਆ।ਫਿਰ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਫਿਰ ਨਾਟਕੀ ਢੰਗ ਨਾਲ ਦੀਪਕ ਟੀਨੂੰ ਫਰਾਰ ਹੋ ਗਿਆ।ਪਰ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਦੀ ਨਲਾਇਕੀ ਇਹ ਰਹੀ ਕਿ ਐਨੇ ਵੱਡੇ ਅਪਰਾਧੀ ਨੂੰ ਖੁੱਲੇਆਮ ਮਨਮਾਨੀਆਂ ਕਰਨ ਦੀ ਛੂਟ ਦਿੱਤੀ ਗਈ। ਇਹ ਦੱਸ ਦਈਏ ਕਿ ਸੀ. ਆਈ. ਏ. ਸਟਾਫ਼ ਵਿਚ ਬਹੁਤ ਹੀ ਕਾਬਿਲ ਅਤੇ ਸਖ਼ਤ ਸੁਭਾਅ ਦਾ ਅਧਿਕਾਰੀ ਹੀ ਕੰਮ ਕਰ ਸਕਦਾ ਹੈ। ਪਰ ਪ੍ਰਿਤਪਾਲ ਸਿੰਘ ਵੱਲੋਂ ਬਹੁਤ ਹੀ ਗੈਰ ਜ਼ਿੰਮੇਵਰਾਨਾ ਹਰਕਤ ਕੀਤੀ ਗਈ। ਹੁਣ ਦੋਸ਼ੀ ਪੁਲਿਸ ਅਧਿਕਾਰੀ ਵੀ ਹਿਰਾਸਤ ਵਿਚ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

WATCH LIVE TV 

Trending news