BBMB Chairman: ਬੀਬੀਐਮਬੀ ਦੇ ਚੇਅਰਮੈਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
Trending Photos
BBMB Chairman: ਸ਼ੁੱਕਰਵਾਰ ਨੂੰ ਬੀਬੀਐਮਬੀ ਦੇ ਚੇਅਰਮੈਨ ਨੰਗਲ ਦੇ ਦੌਰੇ ਉਪਰ ਸਨ। ਇਸ ਮਗਰੋਂ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਈ ਹੋਰ ਮੁੱਦਿਆਂ ਉਪਰ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਚੰਗਾ ਤੇ ਬਿਜਲੀ ਦਾ ਉਤਪਾਦਨ ਵੀ ਵਧੀਆ ਹੋਵੇਗਾ।
ਬੀਬੀਐਮਬੀ ਦੇ ਚੇਅਰਮੈਨ ਸੰਜੇ ਸ੍ਰੀਵਾਸਤਵ ਨੇ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਬੀਬੀਐਮਬੀ ਦੀ ਜ਼ਮੀਨ ਉਪਰ ਕਬਜ਼ਾ ਕਰਨ ਵਾਲੇ ਲੋਕਾਂ ਤੋਂ ਕਬਜ਼ੇ ਵੀ ਛੁਡਵਾਏ ਜਾ ਰਹੇ ਹਨ। ਨੰਗਲ ਦੇ ਨਿਆ ਨੰਗਲ ਦੀ ਮੇਨ ਮਾਰਕੀਟ ਵਿਖੇ ਲੀਜ਼ ਦੇ ਮਸਲੇ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਲਈ ਅਸੀਂ ਪਾਲਿਸੀ ਬਣਾਈ ਸੀ, ਇਸ ਲਈ ਅਸੀਂ ਉਨ੍ਹਾਂ ਨੂੰ ਦੁਬਾਰਾ ਸੱਦਾ ਦਿੱਤਾ ਹੈ। ਇਹ ਹੁਣ ਉਨ੍ਹਾਂ ਦੇ ਨਿਰਭਰ ਕਰਦਾ ਹੈ ਕਿ ਉਹ ਜਲਦੀ ਤੋਂ ਜਲਦੀ ਆਉਣ ਤੇ ਆਪਣੀ ਲੀਜ਼ ਅੱਗੇ ਵਧਾਉਣ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਖਾਲੀ ਪਏ ਕੁਆਰਟਰਾਂ ਬਾਰੇ ਉਨ੍ਹਾਂ ਕਿਹਾ ਕਿ ਭਾਖੜਾ ਡੈਮ ਪ੍ਰਾਜੈਕਟ ਉਤੇ ਕੰਮ ਚੱਲ ਰਿਹਾ ਸੀ ਉਸ ਸਮੇਂ ਕਾਫੀ ਜ਼ਿਆਦਾ ਵਰਕਰ ਸਨ। ਪ੍ਰਾਜੈਕਟ ਦਾ ਕੰਮ ਖਤਮ ਹੋਣ ਤੋਂ ਬਾਅਦ ਵਰਕਰ ਚਲੇ ਗਏ ਹੁਣ ਚਾਰ ਨਵੇਂ ਪ੍ਰੋਜੈਕਟਾਂ ਉਤੇ ਪ੍ਰਪੋਜ਼ਲ ਚੱਲ ਰਿਹਾ ਹੈ। ਅਗਲੇ ਪ੍ਰੋਜੈਕਟ ਉਪਰ ਕੰਮ ਚੱਲ ਪੈਂਦਾ ਹੈ ਤਾਂ ਇਹ ਖਾਲੀ ਕੁਆਰਟਰ ਦੁਬਾਰਾ ਵਰਤੋਂ ਵਿੱਚ ਆ ਜਾਣਗੇ।
ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ
ਬੀਬੀਐਮਬੀ ਦੇ ਚੇਅਰਮੈਨ ਨੇ ਕਿਹਾ ਕਿ ਭਾਖੜਾ ਡੈਮ ਦੇ ਚਾਰੇ ਪਾਸੇ ਚਾਰ ਨਵੇਂ ਪ੍ਰਾਜੈਕਟ ਲੱਗਣਗੇ। ਭਾਖੜਾ ਡੈਮ ਦੀ ਡੀ ਸਿਲਟਿੰਗ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਇਕੱਲਾ ਭਾਖੜਾ ਡੈਮ ਦੀ ਸਮੱਸਿਆ ਨਹੀਂ ਬਲਕਿ ਪੂਰੇ ਵਿਸ਼ਵ ਦੀ ਸਮੱਸਿਆ ਹੈ , ਇਸ ਦੇ ਲਈ ਪੂਰੀ ਦੁਨੀਆ ਤੇ ਭਾਰਤ ਵਿੱਚ ਖੋਜ ਚੱਲ ਰਹੀ ਹੈ।
ਇਹ ਵੀ ਪੜ੍ਹੋ : HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ CM ਮਨੋਹਰ ਲਾਲ ਖੱਟਰ ਦੇ ਪੈਰ ਛੂਹਣ ਦਾ ਵੀਡੀਓ ਹੋਇਆ ਵਾਇਰਲ
ਸ੍ਰੀ ਅਨੰਦਪੁਰ ਤੋਂ ਬਿਮਲ ਸ਼ਰਮਾ ਦੀ ਰਿਪੋਰਟ