Bathinda News: ਬਠਿੰਡਾ ਦੇ ਖੇਡ ਸਟੇਡੀਅਮ 'ਚ ਗੂੰਜੀ ਥੱਪੜ ਦੀ ਆਵਾਜ਼, ਪੁਰਸ਼ ਟੀਚਰ 'ਤੇ ਲੱਗੇ ਮਹਿਲਾ ਦੇ ਥੱਪੜ ਮਾਰੇ ਦੇ ਇਲਜ਼ਾਮ
Advertisement
Article Detail0/zeephh/zeephh2418279

Bathinda News: ਬਠਿੰਡਾ ਦੇ ਖੇਡ ਸਟੇਡੀਅਮ 'ਚ ਗੂੰਜੀ ਥੱਪੜ ਦੀ ਆਵਾਜ਼, ਪੁਰਸ਼ ਟੀਚਰ 'ਤੇ ਲੱਗੇ ਮਹਿਲਾ ਦੇ ਥੱਪੜ ਮਾਰੇ ਦੇ ਇਲਜ਼ਾਮ

Bathinda News: ਮਹਿਲਾ ਨੇ ਦੱਸਿਆ ਗਿਆ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਸਟੇਡੀਅਮ ਗਈ ਸੀ। ਜਿੱਥੇ ਕਿ ਉਹਨਾਂ ਨੇ ਖੇਡਾਂ ਵਿੱਚ ਹਿੱਸਾ ਲੈਣਾ ਸੀ ਤਾਂ ਉੱਥੇ ਮੌਕੇ 'ਤੇ ਡੀਪੀ ਟੀਚਰ ਵੱਲੋਂ ਮੇਰੇ ਨਾਲ ਗਾਲੀ ਗਲੋਚ ਕੀਤੀ ਅਤੇ ਮੈਨੂੰ ਧੱਕੇ ਮਾਰੇ ਅਤੇ ਬਾਅਦ ਵਿੱਚ ਮੇਰੇ ਥੱਪੜ ਮਾਰਿਆ।

Bathinda News: ਬਠਿੰਡਾ ਦੇ ਖੇਡ ਸਟੇਡੀਅਮ 'ਚ ਗੂੰਜੀ ਥੱਪੜ ਦੀ ਆਵਾਜ਼, ਪੁਰਸ਼ ਟੀਚਰ 'ਤੇ ਲੱਗੇ ਮਹਿਲਾ ਦੇ ਥੱਪੜ ਮਾਰੇ ਦੇ ਇਲਜ਼ਾਮ

Bathinda News: ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ" ਵਿੱਚ ਹੰਗਾਮਾ ਹੋ ਗਿਆ। ਜਦੋਂ ਇੱਕ ਮਹਿਲਾ ਨੇ ਟੀਚਰ ਉੱਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਏ। ਇਸ ਮੌਕੇ ਦੇਖਦੇ-ਦੇਖਦੇ ਸਟੇਡੀਅਮ ਵਿੱਚ ਲੋਕਾਂ ਦਾ ਭਾਰੀ ਇਕੱਠ ਹੋ ਗਿਆ।  ਜਾਣਕਾਰੀ ਮੁਤਾਬਿਕ ਇੱਕ ਔਰਤ ਜੋ ਕਿ ਆਪਣੇ ਬੱਚਿਆਂ ਨੂੰ ਖਿਡਾਉਣ ਲਈ ਆਈ ਹੋਈ ਸੀ ਤਾਂ ਅਚਾਨਕ ਉਸਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਟੀਚਰ ਨੇ ਮੈਨੂੰ ਪਹਿਲਾਂ ਧੱਕੇ ਮਾਰੇ ਅਤੇ ਫਿਰ ਮੇਰੇ ਥੱਪੜ ਮਾਰਿਆ। ਉਸ ਔਰਤ ਵੱਲੋਂ ਮੌਕੇ 'ਤੇ ਪੁਲਿਸ ਨੂੰ ਵੀ ਫੋਨ ਕਰਕੇ ਬੁਲਾਇਆ ਗਿਆ।

ਦੂਜੇ ਪਾਸੇ ਟੀਚਰ ਦਾ ਕਹਿਣਾ ਸੀ ਕਿ ਇਹ ਮਹਿਲਾ ਬੋਲ-ਬੋਲ ਕੇ ਡਿਸਟਰਬ ਕਰ ਰਹੀ ਸੀ। ਇਸ ਦੇ ਨਾਲ ਬੱਚਿਆਂ ਨੂੰ ਸਮੱਸਿਆ ਆ ਰਹੀ ਸੀ, ਮੈਂ ਜਦ ਇਸ ਮਹਿਲਾ ਨੂੰ ਰੌਲਾ ਪਾਉਣ ਤੋਂ ਰੋਕਿਆ ਸੀ ਪ੍ਰੰਤੂ ਇਹ ਮੇਰੇ ਨਾਲ ਬਹਿਸਬਾਜ਼ੀ ਕਰਨ ਲੱਗ ਪਈ ਅਤੇ ਮੈਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਮੈਂ ਕੋਈ ਵੀ ਥੱਪੜ ਨਹੀਂ ਮਾਰਿਆ।

ਔਰਤ ਵੱਲੋਂ ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿੱਚ ਜਾ ਕੇ ਆਪਣੀ ਰਿਪੋਰਟ ਲਿਖਾ ਦਿੱਤੀ ਹੈ। ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਨੇ ਦੱਸਿਆ ਗਿਆ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਸਟੇਡੀਅਮ ਗਈ ਸੀ। ਜਿੱਥੇ ਕਿ ਉਹਨਾਂ ਨੇ ਖੇਡਾਂ ਵਿੱਚ ਹਿੱਸਾ ਲੈਣਾ ਸੀ ਤਾਂ ਉੱਥੇ ਮੌਕੇ 'ਤੇ ਡੀਪੀ ਟੀਚਰ ਵੱਲੋਂ ਮੇਰੇ ਨਾਲ ਗਾਲੀ ਗਲੋਚ ਕੀਤੀ ਅਤੇ ਮੈਨੂੰ ਧੱਕੇ ਮਾਰੇ ਅਤੇ ਬਾਅਦ ਵਿੱਚ ਮੇਰੇ ਥੱਪੜ ਮਾਰਿਆ। ਜਿਸ ਖਿਲਾਫ ਮੈਂ ਆਪਣੀ ਰਿਪੋਰਟ ਲਿਖਵਾ ਦਿੱਤੀ ਹੈ। ਮਹਿਲਾਂ ਨੇ ਕਿਹਾ ਕਿ ਉਹ ਉਸ ਟੀਚਰ ਦੇ ਖਿਲਾਫ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਮਹਿਲਾਵਾਂ ਦਾ ਅਪਮਾਨ ਹੋ ਰਿਹਾ ਹੈ ਇਹ ਬੜੀ ਹੀ ਸ਼ਰਮ ਵਾਲੀ ਗੱਲ ਹੈ ਮੈਂ ਇੱਕ ਮਾਂ ਹਾਂ ਮੈਨੂੰ ਲੋਕਾਂ ਵਿੱਚ ਬੇਇੱਜ਼ਤ ਕੀਤਾ ਹੈ। ਮੇਰੀ ਸਰਕਾਰ ਤੋਂ ਮੰਗ ਹੈ ਕਿ ਟੀਚਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। 

ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਸਬੰਧੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸ ਨਾਲ ਹੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੂਜੇ ਪਾਸੇ ਟੀਚਰ ਵੱਲੋਂ ਵੀ ਰਿਪੋਰਟ ਲਿਖਾਈ ਗਈ ਹੈ।

Trending news