Bathinda News: ਨਰਮੇ ਦੀ ਮੰਡੀਆਂ ਵਿਚ ਆਮਦ ਸ਼ੁਰੂ, ਫਸਲ ਦਾ ਚੰਗਾ ਰੇਟ ਮਿਲਣ ਤੇ ਕਿਸਾਨ ਹੋਏ ਖੁਸ਼
Advertisement
Article Detail0/zeephh/zeephh2465498

Bathinda News: ਨਰਮੇ ਦੀ ਮੰਡੀਆਂ ਵਿਚ ਆਮਦ ਸ਼ੁਰੂ, ਫਸਲ ਦਾ ਚੰਗਾ ਰੇਟ ਮਿਲਣ ਤੇ ਕਿਸਾਨ ਹੋਏ ਖੁਸ਼

Bathinda News: ਬਠਿੰਡਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਜਿੰਨੇ ਵੀ ਕਿਸਾਨ ਆਏ ਹਨ ਉਹ ਨਰਮੇ ਦੀ ਆਮਦਨ ਨੂੰ ਲੈ ਕੇ ਜਿੱਥੇ ਖੁਸ਼ ਹਨ।

Bathinda News: ਨਰਮੇ ਦੀ ਮੰਡੀਆਂ ਵਿਚ ਆਮਦ ਸ਼ੁਰੂ, ਫਸਲ ਦਾ ਚੰਗਾ ਰੇਟ ਮਿਲਣ ਤੇ ਕਿਸਾਨ ਹੋਏ ਖੁਸ਼

Bathinda News(ਕੁਲਬੀਰ ਬੀਰਾ): ਮਾਲਵਾ ਬੈਲਟ ਨੂੰ ਨਰਮੇ ਦੇ ਗੜ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਪੈਂਦੇ ਜ਼ਿਲ੍ਹੇ ਬਠਿੰਡਾ, ਮੁਕਤਸਰ ਅਤੇ ਫਰੀਦਕੋਟ ਨੂੰ ਮਾਲਵੇ ਦੀ ਕੌਟਨ ਬੈੱਲਟ ਵਜੋਂ ਜਾਣਿਆ ਜਾਂਦਾ ਸੀ ਅਤੇ ਕੋਟਕਪੂਰਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਨਰਮਾ ਮੰਡੀ ਹੁੰਦੀ ਸੀ ਪਿਛਲੇ ਕੁੱਝ ਸਮੇਂ ਵਿੱਚ ਵਾਰ-ਵਾਰ ਗੁਲਾਬੀ ਹੋ ਸੁੰਡੀ ਦੇ ਹਮਲੇ ਨਾਲ ਜਿੱਥੇ ਨਰਮਾ ਬੈਲਟ ਤਬਾਹ ਹੋ ਗਈ ਸੀ। ਕਿਸਾਨਾਂ ਨੇ ਨਰਮਾ ਛੱਡ ਕੇ ਝੋਨਾ ਲਗਾਉਣ ਸ਼ੁਰੂ ਕਰ ਦਿੱਤਾ ਸੀ। ਇਸ ਸਾਲ ਮੁੜ ਕਿਸਾਨਾਂ ਨਰਮਾ ਉਗਾਉਣ ਲਈ ਅੱਗੇ ਆ ਰਹੇ ਹਨ।

ਬਠਿੰਡਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਜਿੰਨੇ ਵੀ ਕਿਸਾਨ ਆਏ ਹਨ ਉਹ ਨਰਮੇ ਦੀ ਆਮਦਨ ਨੂੰ ਲੈ ਕੇ ਜਿੱਥੇ ਖੁਸ਼ ਹਨ। ਕਿਸਾਨ ਵੱਲੋਂ ਸਰਕਾਰਾਂ ਤੋਂ ਅਸਲੀ ਬੀਜ ਤੇ ਦਵਾਈਆਂ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਅਸਲੀ ਬੀਜ, ਰੇਹਾਂ ਅਤੇ ਸਪਰੇਹਾਂ ਮਿਲ ਜਾਵੇ ਤਾਂ ਅਸੀਂ ਮੁੜ ਇਸ ਪੱਟੀ ਨੂੰ ਨਰਮੇ ਪੱਟੀ ਵਜੋਂ ਜਾਨਣ ਲਾ ਸਕਦੇ ਹਾਂ।

ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੇ ਨਰਮਾ ਘੱਟ ਬੀਜਿਆ ਕਿਉਂਕਿ ਨਕਲੀ ਬੀਜਾਂ ਅਤੇ ਨਕਲੀ ਸਪਰੇਹਾਂ ਕਾਰਨ ਨਰਮੇ ਤੋਂ ਸਾਡਾ ਮੋਹ ਭੰਗ ਹੋ ਚੁੱਕਿਆ ਸੀ ਕਿਉਂਕਿ ਲਗਾਤਾਰ ਨਰਮੇ ਤੇ ਗੁਲਾਬੀ ਸੁੰਡੀ ਦੀ ਮਾਰ ਪੈਣ ਨਾਲ ਅਸੀਂ ਟੁੱਟ ਚੁੱਕੇ ਸੀ ਲੇਕਿਨ ਇਸ ਵਾਰ ਨਰਮਾ ਚੰਗਾ ਹੋਇਆ ਹੈ। ਸੁੰਡੀ ਅਤੇ ਚਿੱਟਾ ਤੇਲਾ ਵੀ ਨਹੀਂ ਪਿਆ ਭਾਵੇਂ ਨਰਮੇ ਵਿੱਚ ਭਾਰ ਘੱਟ ਹੈ ਅਤੇ ਨਰਮਾ ਚੁਗਾਉਣ ਦੇ ਖਰਚੇ ਵੀ ਡਬਲ ਹੋ ਗਏ ਹਨ ਪਰ ਰੇਟ ਠੀਕ ਹੈ ਸਾਡੀ ਸਰਕਾਰ ਮਦਦ ਕਰੇ ਤਾਂ ਦੁਬਾਰਾ ਨਰਮਾ ਫਿਰ ਬੀਜਣ ਲਈ ਲੋਕ ਅੱਗੇ ਆ ਸਕਦੇ ਹਨ।

ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਵਧੀਆ ਨਰਮੇ ਦੇ ਬੀਜਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਵਧੀਆ ਦਵਾਈਆਂ ਸਪਰੇਹਾਂ ਅਤੇ ਖਾਦਾਂ ਦਾ ਵੀ ਪ੍ਰਬੰਧ ਹੋਵੇ ਤਾਂ ਕਿ ਅਸੀਂ ਫਿਰ ਦੁਬਾਰਾ ਨਰਮਾ ਉਗਾ ਸਕੀਏ ਕਿਉਂਕਿ ਨਰਮੇ ਨਾਲ ਕਿਸਾਨਾਂ ਦਾ ਘਰ ਪੂਰਾ ਹੁੰਦਾ ਹੈ ਕਿਉਂਕਿ ਇਹ ਫਸਲ ਨੂੰ ਜਿੰਨੀ ਦੇਰ ਤੱਕ ਮਰਜ਼ੀ ਆਪਣੇ ਘਰ ਵਿੱਚ ਰੱਖ ਸਕਦੇ ਹੈ ਕਿਉਂਕਿ ਝੋਨਾ ਲਾਉਣਾ ਸਾਡੀ ਮਜਬੂਰੀ ਹੈ ਅਸੀਂ ਇਸ ਨੂੰ ਛੱਡ ਸਕਦੇ ਹਾਂ ਬਸ ਸਰਕਾਰਾਂ ਦੀ ਹੱਲਾਸ਼ੇਰੀ ਚਾਹੀਦੀ ਹੈ।

ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 420 ਕੁਇੰਟਲ ਦੇ ਕਰੀਬ ਮੰਡੀ ਵਿੱਚ ਨਰਮਾ ਆ ਚੁੱਕਿਆ ਹੈ। ਇਸ ਵਾਰ ਨਰਮੇ ਦੀ ਫਸਲ ਚੰਗੀ ਹੈ ਪਰ ਪਿਛਲੇ ਸਾਲ ਦਾ ਦੇ ਮੁਕਾਬਲੇ ਇਸ ਵਾਰ ਨਰਮਾ ਕਿਸਾਨਾਂ ਵੱਲੋਂ ਬਹੁਤ ਘੱਟ ਬੀਜਿਆ ਗਿਆ ਹੈ ਪਰ ਇਸ ਵਾਰ ਐਮਐਸਪੀ ਜੋ 7200 ਰੁਪਏ ਤੋਂ ਉੱਪਰ ਮਿਲ ਰਹੀ ਹੈ ਅਤੇ ਪ੍ਰਾਈਵੇਟ ਮਿਲਰਾਂ ਵੱਲੋਂ 7500 ਰੁਪਏ ਤੱਕ ਨਰਮੇ ਦੀ ਖਰੀਦ ਹੋ ਰਹੀ ਹੈ ਜਿਸ ਨਾਲ ਕਿਸਾਨ ਖੁਸ਼ ਹਨ।

Trending news