Bathinda News: ਜੁਆਇਨਿੰਗ ਨਾ ਕਰਵਾਉਣ ਨੂੰ ਲੈ ਕੇ ਵਿਕਲਾਂਗ ਉਮੀਦਵਾਰਾਂ ਨੇ ਨਗਰ ਨਿਗਮ ਖਿਲਾਫ ਖੋਲਿਆ ਮੋਰਚਾ
Advertisement
Article Detail0/zeephh/zeephh2362081

Bathinda News: ਜੁਆਇਨਿੰਗ ਨਾ ਕਰਵਾਉਣ ਨੂੰ ਲੈ ਕੇ ਵਿਕਲਾਂਗ ਉਮੀਦਵਾਰਾਂ ਨੇ ਨਗਰ ਨਿਗਮ ਖਿਲਾਫ ਖੋਲਿਆ ਮੋਰਚਾ

Bathinda News: ਪ੍ਰਦਰਸ਼ਨਕਾਰੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸੰਘਰਸ਼ ਕਰਕੇ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਏ ਸਨ ਪਰ ਹੁਣ ਨਗਰ ਨਿਗਮ ਵੱਲੋਂ 322 ਪੋਸਟਾਂ ਨੂੰ ਰੱਦ ਕਰਕੇ 597 ਪੋਸਟਾਂ ਲਈ ਮੁੜ ਤੋਂ ਅਰਜੀਆਂ ਮੰਗੀਆਂ ਗਈਆਂ ਹਨ। 

Bathinda News: ਜੁਆਇਨਿੰਗ ਨਾ ਕਰਵਾਉਣ ਨੂੰ ਲੈ ਕੇ ਵਿਕਲਾਂਗ ਉਮੀਦਵਾਰਾਂ ਨੇ ਨਗਰ ਨਿਗਮ ਖਿਲਾਫ ਖੋਲਿਆ ਮੋਰਚਾ

Bathinda News(ਕੁਲਬੀਰ ਬੀਰਾ): ਨਗਰ ਨਿਗਮ ਬਠਿੰਡਾ ਵੱਲੋਂ 2021 ਵਿੱਚ ਕੱਢੀਆਂ ਗਈਆਂ 322 ਪੋਸਟਾਂ ਨੂੰ ਨਾ ਭਰਨ ਦਾ ਵਿਵਾਦਾਂ ਭਖਦਾ ਜਾ ਰਿਹਾ ਹੈ। ਇਹਨਾਂ ਪੋਸਟਾਂ ਦੀ ਪੂਰਤੀ ਲਈ ਵਿਕਲਾਂਗ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਅਪਲਾਈ ਕੀਤਾ ਗਿਆ ਸੀ ਅਤੇ ਬਕਾਇਦਾ ਇਹਨਾਂ ਪੋਸਟਾਂ ਲਈ ਪੁਲਿਸ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜੁਆਇਨਿੰਗ ਨਹੀਂ ਕਰਵਾਈ ਗਈ। ਜਿਸ ਤੋਂ ਬਾਅਦ ਹੁਣ ਨਗਰ ਨਿਗਮ ਵੱਲੋਂ ਮੁੜ ਤੋਂ 597 ਅਸਾਮੀਆਂ ਮੁੜ ਕੱਢੀਆਂ ਗਈਆਂ ਹਨ। ਜਿਸ ਬਾਰੇ ਜਾਣਕਾਰੀ ਮਿਲਦੇ ਹੀ 2021 ਵਿੱਚ ਨੌਕਰੀ ਅਪਲਾਈ ਕਰਨ ਵਾਲੇ ਉਮੀਦਾਵਾਰਾਂ ਨੇ ਨਗਰ ਨਿਗਮ ਬਠਿੰਡਾ ਦੇ ਦਫਤਰ ਅੱਗੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਪ੍ਰਦਰਸ਼ਨ ਕਰ ਰਹੀ ਇੱਕ ਵਿਕਲਾਂਗ ਉਮੀਦਵਾਰ ਕਿਰਨਜੀਤ ਕੌਰ ਨੇ ਦੱਸਿਆ ਕਿ 2021 ਵਿੱਚ ਨਗਰ ਨਿਗਮ ਵੱਲੋਂ ਪੋਸਟਾਂ ਕੱਢੀਆਂ ਗਈਆਂ ਸਨ। ਜਿਨਾਂ ਸਬੰਧੀ ਉਹ ਯੋਗ ਪਾਏ ਗਏ ਸਨ ਅਤੇ ਬਕਾਇਦਾ ਪੁਲਿਸ ਵੈਰੀਫਿਕੇਸ਼ਨ ਹੋਈ ਸੀ। ਪਰ ਇਹਨਾਂ ਪੋਸਟਾਂ ਨੂੰ ਲੈ ਕੇ ਉਹਨਾਂ ਨੂੰ ਜੁਆਇਨ ਨਹੀਂ ਕਰਵਾਇਆ ਗਿਆ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਜੁਆਇਨਿੰਗ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਦੇ ਚੱਕਰ ਕੱਟ ਰਹੇ ਹਨ। ਪਿਛਲੇ ਦਿਨੀ ਨਗਰ ਨਿਗਮ ਵੱਲੋਂ 597 ਹੋਰ ਅਸਾਮੀਆਂ ਕੱਢੀਆਂ ਗਈਆਂ ਹਨ। ਹੁਣ ਜਦੋਂ ਉਹਨਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ 322 ਪੋਸਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ 597 ਅਸਾਮੀਆਂ ਲਈ ਮੁੜ ਪ੍ਰਕਿਰਿਆ ਆਰੰਭ ਕੀਤੀ ਗਈ ਹੈ।

ਪ੍ਰਦਰਸ਼ਨਕਾਰੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸੰਘਰਸ਼ ਕਰਕੇ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਏ ਸਨ ਪਰ ਹੁਣ ਨਗਰ ਨਿਗਮ ਵੱਲੋਂ 322 ਪੋਸਟਾਂ ਨੂੰ ਰੱਦ ਕਰਕੇ 597 ਪੋਸਟਾਂ ਲਈ ਮੁੜ ਤੋਂ ਅਰਜੀਆਂ ਮੰਗੀਆਂ ਗਈਆਂ ਹਨ। ਜਿਸ ਕਾਰਨ ਉਹਨਾਂ ਨੂੰ ਆਪਣਾ ਭਵਿੱਖ ਖਤਰੇ ਵਿੱਚ ਜਾਪਦਾ ਹੈ ਕਿਉਂਕਿ ਉਹ ਬੜੀ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚੇ ਸਨ। ਪਰ ਨਗਰ ਨਿਗਮ ਵੱਲੋਂ ਹੁਣ ਉਹਨਾਂ ਨੂੰ ਜੁਆਇਨ ਕਰਨ ਦੀ ਥਾਂ ਮੁੜ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ।

ਇਸ ਮੌਕੇ ਪ੍ਰਦਰਸ਼ਨਕਾਰ ਰਹੇ ਉਮੀਦਵਾਰਾਂ ਨੇ ਨਗਰ ਨਿਗਮ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਜੁਆਇਨਿੰਗ ਨਹੀਂ ਹੋ ਜਾਂਦੀ ਉਦੋਂ ਤੱਕ ਸਾਡਾ ਸੰਘਰਸ਼ ਚੱਲਦੇ ਰਹੇ ਹਾਂ। ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਹੋਰ ਤਿੱਖਾ ਸੰਘਰਸ਼ ਕਰਨਗੇ। 

 

Trending news