Tarn Taran Attack News: ਹਥਿਆਰਬੰਦਾਂ ਨੇ ਨੌਜਵਾਨ ਉਪਰ ਕੀਤਾ ਹਮਲਾ, ਘਟਨਾ ਸੀਸੀਟੀਵੀ 'ਚ ਕੈਦ
Advertisement
Article Detail0/zeephh/zeephh2346261

Tarn Taran Attack News: ਹਥਿਆਰਬੰਦਾਂ ਨੇ ਨੌਜਵਾਨ ਉਪਰ ਕੀਤਾ ਹਮਲਾ, ਘਟਨਾ ਸੀਸੀਟੀਵੀ 'ਚ ਕੈਦ

Tarn Taran Attack News: ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿੱਚ ਐਕਟਿਵਾ ਸਵਾਰ ਤਿੰਨ ਹਥਿਆਰਬੰਦਾਂ ਨੇ ਇੱਕ ਹੋਰ ਐਕਟਿਵਾ ਸਵਾਰ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

Tarn Taran Attack News: ਹਥਿਆਰਬੰਦਾਂ ਨੇ ਨੌਜਵਾਨ ਉਪਰ ਕੀਤਾ ਹਮਲਾ, ਘਟਨਾ ਸੀਸੀਟੀਵੀ 'ਚ ਕੈਦ

Tarn Taran Attack News: ਤਰਨ ਤਾਰਨ ਦੇ ਗੋਲਡਨ ਐਵੇਨਿਊ ਵਿੱਚ ਐਕਟਿਵਾ ਸਵਾਰ ਤਿੰਨ ਹਥਿਆਰਬੰਦਾਂ ਨੇ ਇੱਕ ਹੋਰ ਐਕਟਿਵਾ ਸਵਾਰ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਸਬੰਧਤ ਥਾਣਾ ਸਿਟੀ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਜਦਕਿ ਘਟਨਾ ਵਿੱਚ ਜ਼ਖ਼ਮੀ ਨੌਜਵਾਨ ਉਹ ਕਿਸੇ ਦੁਕਾਨ ਵਿੱਚ ਕੰਮ ਕਰਦਾ ਸੀ ਅਤੇ ਉਸ ਨੂੰ ਸੈਲਰੀ ਮਿਲੀ ਸੀ।

ਜਦ ਉਹ ਘਰ ਪਰਤ ਰਿਹਾ ਸੀ ਤਾਂ ਐਕਟਿਵਾ ਸਵਾਰ ਹਥਿਆਰਬੰਦਾਂ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਉਸ ਦੇ ਪੈਸੇ ਖੋਹ ਕੇ ਫ਼ਰਾਰ ਹੋ ਗਏ। ਨੌਜਵਾਨ ਉਪਰ ਜਦ ਹਮਲਾਵਰ ਵਾਰ ਕਰ ਰਹੇ ਸਨ ਤਾਂ ਕਿਸੇ ਦਾ ਦਰਵਾਜ਼ਾ ਖੜਕਾ ਕੇ ਬਚਾਉਣ ਦੀ ਗੁਹਾਰ ਲਗਾਉਂ ਰਿਹਾ। ਘਟਨਾ ਸੀਸੀਟੀਵੀ ਵਿੱਚ ਕੈਦ ਹੋਣ ਤੋਂ ਬਾਅਦ ਵੀ ਥਾਣਾ ਇੰਚਾਰਜ ਕੇਸ ਦਰਜ ਕਰਨ ਦੀ ਬਚਾਏ ਜਾਂਚ ਦੀ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ : Guru Purnima 2024: ਕਿਉਂ ਮਨਾਈ ਜਾਂਦੀ ਹੈ ਗੁਰੂ ਪੂਰਨਿਮਾ ? ਜਾਣੋ ਮਹਤੱਵ ਤੇ ਆਪਣੇ ਗੁਰੂਆਂ ਨੂੰ ਭੇਜੋ ਇਹ ਸ਼ੁਭਕਾਮਨਾਵਾਂ

ਨਿਊ ਗੋਲਡਨ ਐਵੇਨਿਊ ਵਿੱਚ ਰਹਿਣ ਵਾਲੇ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਨਿੱਜੀ ਦੁਕਾਨ ਉਤੇ ਕੰਮ ਕਰਦਾ ਹੈ। ਉਸ ਨੇ ਦੁਕਾਨ ਤੋਂ ਤਨਖ਼ਾਹ ਲੈ ਲਈ ਅਤੇ ਰਾਤ ਨੂੰ ਉਹ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਇੱਕ ਐਕਟਿਵਾ ਸਵਾਰ ਤਿੰਨ ਨੌਜਵਾਨ ਉਸ ਦਾ ਪਿੱਛਾ ਕਰਨ ਲੱਗੇ ਅਤੇ ਉਸ ਨੇ ਮਦਦ ਲਈ ਰੌਲਾ ਪਾਇਆ ਤਾਂ ਹਮਲਾਵਰ ਭੱਜ ਗਏ।  ਬੰਧਤ ਥਾਣੇ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਉਨ੍ਹਾਂ ਨੇ ਜ਼ਖ਼ਮੀ ਨੂੰ ਥਾਣੇ ਬੁਲਾ ਲਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਜੋ ਵੀ ਜੋ ਵੀ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ।

ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Faridkot News: ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ

Trending news