Trending Photos
Dera Follower Murder: ਡੇਰਾ ਪ੍ਰੇਮੀ ਪ੍ਰਦੀਪ ਸਿੰਘ ਹੱਤਿਆ ਕਾਂਡ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪਣ ਦੀ ਮੰਗ ਨੂੰ ਲੈਕੇ ਜਾਂਚ ਏਜੰਸੀ ਵੱਲੋਂ ਫਰੀਦਕੋਟ ਅਦਾਲਤ ਵਿੱਚ ਦਾਇਰ ਅਰਜ਼ੀ ਅਰਜ਼ੀ ਖ਼ਾਰਿਜ ਕਰ ਦਿੱਤੀ ਗਈ ਹੈ। ਖਤਰਨਾਕ ਗੈਂਗਸਟਰਾਂ ਦੀ ਇਸ ਕਤਲ ਕਾਂਡ ਵਿੱਚ ਸ਼ਮੂਲੀਅਤ ਕਾਰਨ ਇਸ ਮਾਮਲੇ ਦੀ ਜਾਂਚ ਐਨਆਈਏ ਵੱਲੋਂ ਕੀਤੇ ਜਾਣ ਦੀ ਕੀਤੀ ਗਈ ਸੀ। ਦੋਹਾਂ ਧਿਰਾਂ ਦੀ ਬਹਿਸ ਤੋਂ ਬਾਅਦ ਅਦਾਲਤ ਵੱਲੋਂ NIA ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ NIA ਵੱਲੋਂ ਦਲੀਲ ਦਿੱਤੀ ਗਈ ਸੀ ਕਿ ਖਤਰਨਾਕ ਗੈਂਗਸਟਰ ਕਾਲਾ ਜਠੇਰਿ ਵੱਲੋਂ ਇਸ ਹੱਤਿਆ ਕਾਂਡ ਲਈ ਸ਼ੂਟਰ ਮੁਹੱਈਆ ਕਰਵਾਏ ਗਏ ਸਨ ਅਤੇ ਐਨਆਈਏ ਵੱਲੋਂ ਪਹਿਲਾ ਹੀ ਕਾਲਾ ਜਠੇਰਿ ਦੀ ਕਿਸੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਜਿਸ ਕਰਕੇ ਇਸ ਮਾਮਲੇ ਦੀ ਜਾਂਚ ਵੀ NIA ਵੱਲੋਂ ਕਰਨ ਦੀ ਮੰਗ ਰੱਖੀ ਗਈ ਸੀ।