Shri Anandpur Sahib News: ਅਨੰਦਪੁਰ ਸਾਹਿਬ ਅਤੇ ਨੰਗਲ ਅਨਾਜ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਦੀ ਝੋਨੇ ਤੇ ਮੱਕੀ ਦੀ ਫ਼ਸਲ ਮੰਡੀਆਂ ਦੇ ਵਿੱਚ ਰੁਲਦੀ ਜਾ ਰਹੀ ਹੈ।
Trending Photos
Shri Anandpur Sahib News: ਮੰਡੀਆਂ ਦੇ ਵਿੱਚ ਸਮੇਂ ਸਿਰ ਝੋਨੇ ਅਤੇ ਮੱਕੀ ਦੀ ਲਿਫਟਿੰਗ ਨਾ ਹੋਣ ਕਰਕੇ ਫ਼ਸਲ ਦੇ ਢੇਰ ਲੱਗੇ ਹੋਏ ਹਨ। ਜੇਕਰ ਗੱਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਅਨਾਜ ਮੰਡੀ ਦੀ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਦੀ ਝੋਨੇ ਤੇ ਮੱਕੀ ਦੀ ਫ਼ਸਲ ਮੰਡੀਆਂ ਦੇ ਵਿੱਚ ਰੁਲਦੀ ਜਾ ਰਹੀ ਹੈ।
ਮੰਡੀਆਂ ਦੇ ਵਿੱਚ ਬਾਰਦਾਨੇ ਦੀ ਕਮੀ ਹੈ। ਜਿਸ ਕਰਕੇ ਮੰਡੀਆਂ ਦੇ ਵਿੱਚ ਝੋਨਾ ਬੋਰੀਆਂ ਉਤੇ ਖੁੱਲ੍ਹੇ ਦੇ ਵਿੱਚ ਪਿਆ ਹੋਇਆ ਹੈ। ਇੱਥੋਂ ਤੱਕ ਕਿ ਮੰਡੀ ਵਿੱਚ ਫਸਲ ਰੱਖਣ ਲਈ ਜਗ੍ਹਾ ਹੀ ਨਹੀਂ ਬਚੀ , ਜਿਸ ਕਰਕੇ ਆੜ੍ਹਤੀ ਵੀ ਪਰੇਸ਼ਾਨ ਹਨ। ਨੰਗਲ ਦੇ ਵਿੱਚ ਕੱਚੀ ਅਨਾਜ ਮੰਡੀ ਹੋਣ ਕਰਕੇ ਫ਼ਸਲ ਮਿੱਟੀ ਦੇ ਵਿੱਚ ਰੁਲ ਰਹੀ ਹੈ ਤੇ ਉੱਥੇ ਹੀ ਸ਼੍ਰੀ ਅਨੰਦਪੁਰ ਸਾਹਿਬ ਮੰਡੀ ਦੇ ਵਿੱਚ ਫ਼ਸਲ ਰੱਖਣ ਲਈ ਜਗ੍ਹਾ ਹੀ ਨਹੀਂ ਬਚੀ।
ਦੂਸਰੇ ਪਾਸੇ ਮੌਸਮ ਵਿਭਾਗ ਦੀ ਵੀ ਭਵਿੱਖਬਾਣੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਖਰਾਬ ਹੋ ਸਕਦਾ ਹੈ। ਜੇਕਰ ਫ਼ਸਲ ਨਹੀਂ ਚੁੱਕੀ ਜਾਵੇਗੀ ਤਾਂ ਉਹਨਾਂ ਦੀ ਫ਼ਸਲ ਇੱਥੇ ਪਈ ਖਰਾਬ ਹੋ ਜਾਵੇਗੀ ਕਿਉਂਕਿ ਫ਼ਸਲ ਨੂੰ ਢੱਕਣ ਲਈ ਜੋ ਤਰਪਾਲਾਂ ਵਿਛਾਈਆਂ ਗਈਆਂ ਹਨ ਉਹ ਕਾਫੀ ਫਟੀਆਂ ਹੋਈਆਂ ਹਨ।
ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਅਨਾਜ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫ਼ਸਲ ਰੁਲ ਰਹੀ ਹੈ ਕਿਉਂਕਿ ਮੰਡੀਆਂ ਦੇ ਵਿੱਚੋਂ ਝੋਨੇ ਤੇ ਮੱਕੀ ਦੀ ਫ਼ਸਲ ਨੂੰ ਕੰਪਨੀਆਂ ਵੱਲੋਂ ਚੁੱਕਿਆ ਨਹੀਂ ਜਾ ਰਿਹਾ। ਜਿਸ ਕਰਕੇ ਮੰਡੀਆਂ ਦੇ ਵਿੱਚ ਝੋਨੇ ਦੀ ਫ਼ਸਲ ਬੋਰੀਆਂ ਵਿੱਚ ਹੀ ਬੰਦ ਹੋ ਕੇ ਰਹਿ ਗਈ ਹੈ। ਗੱਲ ਕਰਦੇ ਹਾਂ ਅਨਾਜ ਮੰਡੀ ਨੰਗਲ ਦੀ ਜਿਸ ਦੇ ਵਿੱਚ ਪਿਛਲੇ ਲਗਭਗ ਚਾਰ ਪੰਜ ਦਿਨਾਂ ਤੋਂ ਲਿਫਟਿੰਗ ਬਿਲਕੁਲ ਵੀ ਨਹੀਂ ਹੋ ਰਹੀ।
ਇੱਕ ਵੀ ਦਾਣਾ ਇਸ ਮੰਡੀ ਤੋਂ ਕੰਪਨੀਆਂ ਦੁਆਰਾ ਨਹੀਂ ਚੁੱਕਿਆ ਜਾ ਰਿਹਾ, ਜਿਸ ਦੇ ਚਲਦੇ ਆੜਤੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਇਸ ਨੰਗਲ ਮੰਡੀ ਦੇ ਵਿੱਚੋਂ ਝੋਨੇ ਦੀ ਫ਼ਸਲ ਨੂੰ ਚੁੱਕ ਲਿਆ ਜਾਵੇ ਤੇ ਨਾਲ ਹੀ ਇਸ ਮੰਡੀ ਵਿੱਚ ਬਾਰਦਾਨੇ ਦੀ ਕਮੀ ਹੈ ਉਸ ਕਮੀ ਨੂੰ ਵੀ ਪੂਰਾ ਕੀਤਾ ਜਾਵੇ ਕਿਉਂਕਿ ਇਸ ਮੰਡੀ ਦੇ ਵਿੱਚ ਲਗਭਗ ਚਾਰ ਪੰਜ ਦਿਨਾਂ ਤੋਂ ਇੱਕ ਵੀ ਦਾਣਾ ਨਹੀਂ ਚੁੱਕਿਆ ਜਾ ਰਿਹਾ ਤੇ ਨਾ ਹੀ ਇਸ ਮੰਡੀ ਵਿੱਚ ਬਾਰਦਾਨੇ ਹੈ ਜਿਸ ਦੇ ਕਰਕੇ ਜ਼ਿਮੀਂਦਾਰ ਆਪਣੀ ਫ਼ਸਲ ਲੈ ਕੇ ਇਸ ਮੰਡੀ ਦੇ ਵਿੱਚ ਨਹੀਂ ਆ ਰਹੇ।
ਉਹ ਆਪਣੀ ਫ਼ਸਲ ਨੂੰ ਨਾਲ ਦੀਆਂ ਮੰਡੀਆਂ ਦੇ ਵਿੱਚ ਸੁੱਟ ਰਹੇ ਹਨ ਜਿਸ ਦੇ ਕਰਕੇ ਉਹਨਾਂ ਨੂੰ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਤੇ ਨਾਲ ਹੀ ਮੰਡੀ ਦੇ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਵੀ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਅਨਾਜ ਮੰਡੀ ਵਿੱਚ ਪਿਆ ਝੋਨਾ ਸਮੇਂ ਸਿਰ ਚੁੱਕ ਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਦਿਹਾੜੀ ਸਮੇਂ ਸਿਰ ਮਿਲ ਜਾਵੇ ਕਿਉਂਕਿ ਲਗਭਗ ਚਾਰ ਪੰਜ ਦਿਨਾਂ ਤੋਂ ਇਸ ਮੰਡੀ ਵਿੱਚੋਂ ਲਿਫਟਿੰਗ ਨਾ ਹੋਣ ਕਰਕੇ ਮੰਡੀ ਪੂਰੀ ਝੋਨੇ ਤੇ ਮੱਕੀ ਦੀ ਫ਼ਸਲ ਦੇ ਨਾਲ ਭਰੀ ਹੋਈ ਹੈ ਅਤੇ ਨਾਲ ਹੀ ਮੌਸਮ ਖਰਾਬ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਕਿਸਾਨਾਂ ਦੀ ਫ਼ਸਲ ਖਰਾਬ ਹੋ ਜਾਵੇਗੀ ਹਾਲਾਂਕਿ ਇਨ੍ਹਾਂ ਝੋਨੇ ਦੀਆਂ ਬੋਰੀਆਂ ਨੂੰ ਤਰਪਾਲਾਂ ਦੇ ਨਾਲ ਢਕਿਆ ਹੈ।
ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਰਪਾਲਾਂ ਪੂਰੀ ਤਰ੍ਹਾਂ ਨਾਲ ਫਟੀਆਂ ਹੋਈਆਂ ਹਨ। ਨਾਲ ਹੀ ਨੰਗਲ ਦੀ ਅਨਾਜ ਮੰਡੀ ਕੱਚੀ ਹੋਣ ਕਰਕੇ ਵੀ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸਰਕਾਰਾਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਸਮੇਂ ਸਿਰ ਨੰਗਲ ਦੀ ਮੰਡੀ ਵਿੱਚੋਂ ਝੋਨੇ ਦੀ ਫ਼ਸਲ ਨੂੰ ਚੁੱਕ ਲਿਆ ਜਾਵੇ।
ਇਸ ਸੰਬੰਧ ਵਿੱਚ ਨੰਗਲ ਅਨਾਜ ਮੰਡੀ ਦੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲਗਭਗ ਤਿੰਨ ਚਾਰ ਦਿਨਾਂ ਤੋਂ ਨੰਗਲ ਦੀ ਮੰਡੀ ਵਿੱਚੋਂ ਲਿਫਟਿੰਗ ਰੁਕੀ ਹੋਈ ਹੈ ਜਿਸਦਾ ਕਾਰਨ ਹੈ ਕਿ ਨੰਗਲ ਦੀ ਟਰੱਕ ਯੂਨੀਅਨ ਵੱਲੋਂ ਉਨ੍ਹਾਂ ਨੂੰ ਗੱਡੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਕਰਕੇ ਲਿਫਟਿੰਗ ਚਾਰ ਪੰਜ ਦਿਨਾਂ ਤੋਂ ਰੁਕੀ ਹੋਈ ਹੈ।
ਹਾਲਾਂਕਿ ਇਸ ਤੋਂ ਪਹਿਲਾਂ 20 ਹਜ਼ਾਰ ਦੇ ਕਰੀਬ ਬੋਰੀਆਂ ਇਸ ਅਨਾਜ ਮੰਡੀ ਪਿੱਛੋਂ ਚੁੱਕ ਲਈਆਂ ਗਈਆਂ ਹਨ ਤੇ 25 ਹਜ਼ਾਰ ਦੇ ਕਰੀਬ ਬੋਰੀਆਂ ਇਸ ਮੰਡੀ ਵਿੱਚ ਹਾਲੇ ਵੀ ਪਾਈਆਂ ਹੋਈਆਂ ਹਨ। ਆਉਣ ਵਾਲੇ ਇੱਕ ਦੋ ਦਿਨਾਂ ਦੀ ਦਿੱਕਤ ਹੈ ਤੇ ਜਿਉਂ ਹੀ ਟਰੱਕ ਯੂਨੀਅਨ ਵੱਲੋਂ ਉਨ੍ਹਾਂ ਨੂੰ ਗੱਡੀਆਂ ਮਿਲਣਗੀਆਂ ਤਾਂ ਉਸੇ ਸਮੇਂ ਉਨ੍ਹਾਂ ਵੱਲੋਂ ਇਸ ਨੰਗਲ ਦੀ ਅਨਾਜ ਮੰਡੀ ਵਿੱਚ ਝੋਨਾ ਚੁੱਕ ਲਿਆ ਜਾਵੇਗਾ।