Amritsar News: 14 ਯਾਤਰੀਆਂ ਨੂੰ ਏਅਰਪੋਰਟ 'ਤੇ ਛੱਡ ਕੇ ਰਵਾਨਾ ਹੋਈ ਦੁਬਈ ਫਲਾਈਟ; ਸਟਾਫ ਨੇ ਦੱਸਿਆ ਇਹ ਕਾਰਨ
Advertisement
Article Detail0/zeephh/zeephh1672826

Amritsar News: 14 ਯਾਤਰੀਆਂ ਨੂੰ ਏਅਰਪੋਰਟ 'ਤੇ ਛੱਡ ਕੇ ਰਵਾਨਾ ਹੋਈ ਦੁਬਈ ਫਲਾਈਟ; ਸਟਾਫ ਨੇ ਦੱਸਿਆ ਇਹ ਕਾਰਨ

Amritsar Flight News: ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ-55 ਅੱਜ ਸਵੇਰੇ ਕਰੀਬ 9.15 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋਈ। ਉਡਾਣ ਭਰਨ ਤੋਂ ਡੇਢ ਘੰਟਾ ਪਹਿਲਾਂ 14 ਯਾਤਰੀਆਂ ਨੂੰ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ।

 

Amritsar News: 14 ਯਾਤਰੀਆਂ ਨੂੰ ਏਅਰਪੋਰਟ 'ਤੇ ਛੱਡ ਕੇ ਰਵਾਨਾ ਹੋਈ ਦੁਬਈ ਫਲਾਈਟ; ਸਟਾਫ ਨੇ ਦੱਸਿਆ ਇਹ ਕਾਰਨ

Amritsar Flight News: ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਰੋਜ਼ਾਨਾ ਫਲਾਈਟ ਵਿੱਚ ਗੜਬੜੀ ਜਾਂ ਯਾਤਰੀਆਂ ਨਾਲ ਜੁੜੀਆਂ ਖਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਅੰਮ੍ਰਿਤਸਰ ਏਅਰਪੋਰਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਲੈਰੀਕਲ ਗਲਤੀ ਕਾਰਨ 14 ਯਾਤਰੀਆਂ ਦਾ ਨੁਕਸਾਨ ਹੋਇਆ ਜਦੋਂ ਉਨ੍ਹਾਂ ਦੀ ਸਪਾਈਸਜੈੱਟ ਦੀ ਫਲਾਈਟ ਸ਼ੁੱਕਰਵਾਰ ਨੂੰ ਦੁਬਈ ਲਈ ਰਵਾਨਾ ਹੋਈ। 

ਜਦੋਂ ਯਾਤਰੀਆਂ ਨੇ ਏਅਰਲਾਈਨ ਸਟਾਫ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵੀਜ਼ਾ ਪੇਪਰ ਵਿੱਚ ਗਲਤੀ ਹੈ। ਦੂਜੇ ਪਾਸੇ ਏਅਰਪੋਰਟ 'ਤੇ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵੀਜੇ ਅਤੇ ਹੋਰ ਲੋਕ ਵੀ ਇਸ ਫਲਾਈਟ 'ਚ ਦੁਬਈ ਗਏ ਹਨ। ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ-55 ਅੱਜ ਸਵੇਰੇ ਕਰੀਬ 9.15 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋਈ। ਉਡਾਣ ਭਰਨ ਤੋਂ ਡੇਢ ਘੰਟਾ ਪਹਿਲਾਂ 14 ਯਾਤਰੀਆਂ ਨੂੰ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ: Wrestlers Protest: ਬ੍ਰਿਜ ਭੂਸ਼ਣ ਸਿੰਘ ਦੀਆਂ ਵਧਣਗੀਆਂ ਮੁਸ਼ਕਿਲਾਂ, ਦਿੱਲੀ ਪੁਲਿਸ ਨੇ ਦਰਜ ਦੋ ਕੀਤੀਆਂ FIRs

ਸਪਾਈਸ ਜੈੱਟ ਦੇ ਗਰਾਊਂਡ ਸਟਾਫ ਡਿਊਟੀ ਮੈਨੇਜਰ ਅਜੈ ਭੱਟ ਨੇ ਯਾਤਰੀਆਂ ਦੇ ਵੀਜ਼ਾ ਦਸਤਾਵੇਜ਼ 'ਚ ਪਿਤਾ ਦੇ ਨਾਂ ਦਾ ਦੋ ਵਾਰ ਜ਼ਿਕਰ ਕੀਤੇ ਜਾਣ 'ਤੇ ਇਤਰਾਜ਼ ਜਤਾਇਆ। ਇੱਕ ਯਾਤਰੀ ਨੇ ਦੱਸਿਆ ਕਿ 14 ਯਾਤਰੀਆਂ ਦੇ ਵੀਜ਼ਿਆਂ ਵਿੱਚ ਕਲੈਰੀਕਲ ਗਲਤੀ ਹੋਈ ਹੈ। ਯਾਤਰੀ ਦੇ ਪਿਤਾ ਦਾ ਨਾਮ ਇੱਕ ਵਾਰ ਸਰਨੇਮ ਵਿੱਚ ਅਤੇ ਦੂਜੀ ਵਾਰ ਪਿਤਾ ਦੇ ਕਾਲਮ ਵਿੱਚ ਲਿਖਿਆ ਗਿਆ ਹੈ। ਦੁਬਈ ਸਰਕਾਰ ਨੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਉਸ ਨੂੰ ਇਹ ਵੀਜ਼ਾ ਦਿੱਤਾ ਹੈ।

Trending news