Punjab Politics 2024: ਰਾਜਾ ਵੜਿੰਗ ਦਾ ਰਵਨੀਤ ਬਿੱਟੂ 'ਤੇ ਤੰਜ਼, ਕਹੀ ਇਹ ਗੱਲ
Advertisement
Article Detail0/zeephh/zeephh2244467

Punjab Politics 2024: ਰਾਜਾ ਵੜਿੰਗ ਦਾ ਰਵਨੀਤ ਬਿੱਟੂ 'ਤੇ ਤੰਜ਼, ਕਹੀ ਇਹ ਗੱਲ

Amarinder Singh Raja Warring on Ravneet Bittu:  ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਲੁਧਿਆਣਾ ਵਿੱਚ ਆਪਣਾ ਸਰਕਾਰੀ ਸੈੱਲ ਖਾਲੀ ਕਰ ਦਿੱਤਾ ਸੀ। ਉਨ੍ਹਾਂ ਨੇ ਸ਼ੁੱਕਰਵਾਰ ਦੀ ਰਾਤ ਭਾਜਪਾ ਦਫਤਰ 'ਚ ਫਰਸ਼ 'ਤੇ ਸੌਂ ਕੇ ਬਿਤਾਈ।

 

Punjab Politics 2024: ਰਾਜਾ ਵੜਿੰਗ ਦਾ ਰਵਨੀਤ ਬਿੱਟੂ 'ਤੇ ਤੰਜ਼, ਕਹੀ ਇਹ ਗੱਲ

Punjab Politics 2024: ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲ ਹੀ ਵਿਚ ਟਵੀਟ ਕਰ ਲਿਖਿਆ ਹੈ ਕਿ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਹਮਦਰਦੀ ਹਾਸਲ ਕਰਨ ਲਈ 'ਆਪ' ਪੰਜਾਬ ਸਰਕਾਰ ਵੱਲੋਂ ਇੱਕ ਹੋਰ 'ਸਕ੍ਰਿਪਟਿਡ ਸਟੰਟ' ਕੀਤਾ ਗਿਆ ਹੈ ਕਿ ਉਸ ਨੂੰ ਉਸ ਘਰ ਤੋਂ 'ਬਾਹਰ ਕੱਢ ਦਿੱਤਾ' ਗਿਆ ਹੈ ਜਿਸ 'ਤੇ ਉਸਨੇ ਅਸਲ ਵਿੱਚ ਨਾਜਾਇਜ਼ ਕਬਜ਼ਾ ਕੀਤਾ ਸੀ। ਸਾਂਸਦ ਵਜੋਂ ਬਿੱਟੂ ਦਾ ਪਹਿਲਾਂ ਹੀ ਦਿੱਲੀ ਵਿੱਚ ਘਰ ਹੈ। ਉਹ ਦੋ ਥਾਵਾਂ 'ਤੇ ਦੋ ਸਰਕਾਰੀ ਘਰ ਨਹੀਂ ਰੱਖ ਸਕਦਾ।

ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਟਵੀਟ 

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਉਹ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦੇਣ ਲਈ ਜਾਣਗੇ, ਜਿਨ੍ਹਾਂ ਦਾ ਸਸਕਾਰ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਕੀਤਾ ਜਾਵੇਗਾ।  ਬੀਤੀ ਦਨੀ  ਰਾਜਾ ਵੜਿੰਗ ਨੇ ਕਿਹਾ  ਸੀ ਕਿ ਪਿਛਲੇ 10 ਸਾਲਾਂ ਵਿੱਚ ਬਿੱਟੂ ਆਪਣਾ ਘਰ ਵੀ ਲੁਧਿਆਣੇ ਨਹੀਂ ਬਣਾ ਸਕੇ।

ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਰਵਨੀਤ ਸਿੰਘ ਬਿੱਟੂ ਨੇ ਆਪਣੇ ਦਾਦੇ ਦੇ ਨਾਮ 'ਤੇ ਵੋਟਾਂ ਨਾ ਮੰਗਣ ਸਗੋਂ ਆਪਣੀ ਨਾਂਅ 'ਤੇ ਵੋਟ ਮੰਗ ਕੇ ਦੇਖਣ ਫਿਰ ਪਤਾ ਲੱਗੇਗਾ। ਵੜਿੰਗ ਨੇ ਇਹ ਵੀ ਸਵਾਲ ਖੜਾ ਕੀਤਾ ਕਿ ਰਵਨੀਤ ਬਿੱਟੂ ਜਿਸ ਸਰਕਾਰੀ ਕੋਠੀ ਵਿੱਚ ਰਹਿ ਰਿਹਾ ਸੀ, ਉਸਦਾ 10 ਸਾਲ ਦਾ ਕਿਰਾਇਆ 2 ਕਰੋੜ ਦੇ ਲਗਭਗ ਜਿਸਦਾ ਨੋਟਿਸ ਨਗਰ ਨਿਗਮ ਨੇ ਭੇਜਿਆ ਅਤੇ ਬਿੱਟੂ ਮੀਡੀਆ ਨੂੰ ਆਖ ਰਹੇ ਸਨ। 

ਇਹ ਵੀ ਪੜ੍ਹੋ: Raja Waring on Ravneet Bittu: ਰਾਜਾ ਵੜਿੰਗ ਦਾ ਰਵਨੀਤ ਬਿੱਟੂ 'ਤੇ ਤੰਜ਼, 10 ਸਾਲਾਂ ਵਿੱਚ ਬਿੱਟੂ ਲੁਧਿਆਣੇ 'ਚ ਆਪਣਾ ਘਰ ਵੀ ਨਹੀਂ ਬਣਾ ਸਕੇ

 

Trending news