Abohar News: ਕੱਲਰਖੇੜਾ ਦੇ ਵਾਸੀ ਪੀੜਤ ਬਿੰਦਰ ਸਿੰਘ ਪੁੱਤਰ ਹੰਸ ਰਾਜ ਨੇ 2 ਵਿਅਕਤੀਆਂ ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਕੱਲਰ ਖੇੜਾ ਪਿੰਡ ਦਾ ਹੀ ਵਾਸੀ ਸ਼ੰਕਰ ਲਾਲ ਅਤੇ ਰਮੇਸ਼ ਕੁਮਾਰ ਪੰਚਾਇਤੀ ਜਮੀਨ ਦੇ ਕਬਜ਼ੇ ਨੂੰ ਲੈ ਕੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ।
Trending Photos
Abohar News(ਸੁਨੀਲ ਨਾਗਪਾਲ): ਅਬੋਹਰ ਵਿਖੇ ਪਿੰਡ ਕੱਲਰਖੇੜਾ ਦੇ ਵਿਚ ਵਾਟਰ ਵਰਕਸ ਦੀ ਡਿੱਗੀ 'ਤੇ ਇਕ ਵਿਅਕਤੀ ਦੇ ਚੜ੍ਹਨ ਕਾਰਨ ਮਾਹੌਲ ਕਾਫੀ ਗਰਮਾ ਗਿਆ। ਪੀੜਤ ਨੇ ਮਹਿਲਾ ਸਰਪੰਚ ਉਮੀਦਵਾਰ ਦੇ ਪਤੀ ਤੇ ਹਲਕਾ ਇੰਚਾਰਜ ਸਮੇਤ 3 ਵਿਅਕਤੀਆਂ ਤੇ ਤੰਗ ਪਰੇਸ਼ਾਨ ਕਰਨ ਦੇ ਲਗਾਏ ਅਤੇ ਸਪਰੇਅ ਪੀ ਲਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਘਟਨਾ ਕਾਫੀ ਇਕੱਠੇ ਹੋ ਗਏ, ਜਿਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਕੱਲਰਖੇੜਾ ਚੌਂਕੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤ ਵਿਅਕਤੀ ਨੂੰ ਹੇਠਾਂ ਉਤਾਰ ਕੇ ਸ੍ਰੀ ਗੰਗਾਨਗਰ ਦੇ ਇਕ ਹਸਪਤਾਲ ਦੇ ਵਿਚ ਦਾਖਲ ਕਰਵਾਇਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੱਲਰਖੇੜਾ ਦੇ ਵਾਸੀ ਪੀੜਤ ਬਿੰਦਰ ਸਿੰਘ ਪੁੱਤਰ ਹੰਸ ਰਾਜ ਨੇ 2 ਵਿਅਕਤੀਆਂ ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਕੱਲਰ ਖੇੜਾ ਪਿੰਡ ਦਾ ਹੀ ਵਾਸੀ ਸ਼ੰਕਰ ਲਾਲ ਅਤੇ ਰਮੇਸ਼ ਕੁਮਾਰ ਪੰਚਾਇਤੀ ਜਮੀਨ ਦੇ ਕਬਜ਼ੇ ਨੂੰ ਲੈ ਕੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ। ਉਸ ਨੇ ਕਿਹਾ ਕਿ ਅਬੋਹਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਤੋਂ ਵੀ ਫੋਨ ਕਰਵਾ ਕੇ ਥਾਣੇ ਵਿਚ ਓਹਨਾ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਜਿਸ ਕਾਰਨ ਅੱਕ ਕੇ ਉਸ ਨੇ ਪਿੰਡ ਦੀ ਵਾਟਰ ਵਰਕਸ ਦੀ ਟੈਂਕੀ ਤੇ ਚੜ੍ਹ ਕੇ ਕੀਟਨਾਸ਼ਕ ਦਵਾਈ ਦਾ ਸੇਵਨ ਕਰ ਲਿਆ।
ਦੂਜੇ ਪਾਸੇ ਪੀੜਤ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸ਼ੰਕਰ ਲਾਲ ਨੇ ਦੱਸਿਆ ਕਿ ਉਸ ਦੀ ਧਰਮ ਪਤਨੀ ਪੰਚਾਇਤੀ ਚੋਣਾਂ ਵਿਚ ਸਰਪੰਚੀ ਦੀ ਚੋਣ ਲੜ ਰਹੀ ਹੈ ਅਤੇ ਉਹ ਵੋਟਾਂ ਨਾਲ ਜਿੱਤਣ ਦੀ ਉਮੀਦ ਵਿਚ ਹਨ, ਜਿਸ ਕਾਰਨ ਵਿਰੋਧੀ ਧਿਰ ਦੇ ਲੋਕ ਉਸ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਸ ਨੇ ਦੱਸਿਆ ਕਿ ਬਿੰਦਰ ਕੁਮਾਰ ਨੇ ਪੰਚਾਇਤੀ ਥਾਂ ਤੇ ਨਜਾਇਜ਼ ਕਬਜ਼ਾ ਕੀਤਾ ਸੀ ਜਿਸ ਨੂੰ ਪ੍ਰਸ਼ਾਸਨ ਨੇ ਛੁਡਵਾਇਆ ਸੀ। ਇਸ ਤੋਂ ਇਲਾਵਾ ਰਮੇਸ਼ ਕੁਮਾਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪੰਚਾਇਤੀ ਜਮੀਨ ਤੋਂ ਕਬਜਾ ਪ੍ਰਸ਼ਾਸ਼ਨ ਨੇ ਅਦਾਲਤ ਦੇ ਹੁਕਮਾਂ ਤਹਿਤ ਛੁਡਾਇਆ ਹੈ, ਜਿਸ ਵਿਚ ਉਸਦਾ ਕੋਈ ਰੋਲ ਨਹੀਂ ਹੈ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਪਿੰਡ ਕੱਲਰ ਖੇੜਾ ਦੇ ਉਕਤ ਪੀੜਤ ਵਿਅਕਤੀ ਨੂੰ ਉਹ ਜਾਣਦੇ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਹੈ।
ਅਬੋਹਰ ਸ਼ਹਿਰੀ ਦੇ ਡੀ.ਐਸ.ਪੀ. ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੱਲਰਖੇੜਾ ਦਾ ਇਕ ਵਿਅਕਤੀ ਵਾਟਰ ਵਰਕਸ ਦੀ ਡਿੱਗੀ ਤੇ ਚੜਿਆ ਸੀ, ਜਿਸ ਨੂੰ ਹੇਠਾਂ ਉਤਾਰ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਉਸ ਮੁਤਾਬਿਕ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।