ਵਿਧਾਇਕ ਅੰਗੁਰਾਲ ਤੋਂ ਬਾਅਦ ਸਿਹਤ ਮੰਤਰੀ ਦੀ ਚਰਚਾ: ਕੱਲ੍ਹ ਦੇ ਹੰਗਾਮੇ ਕਾਰਨ VC ਦਾ ਅਸਤੀਫ਼ਾ
Advertisement
Article Detail0/zeephh/zeephh1280442

ਵਿਧਾਇਕ ਅੰਗੁਰਾਲ ਤੋਂ ਬਾਅਦ ਸਿਹਤ ਮੰਤਰੀ ਦੀ ਚਰਚਾ: ਕੱਲ੍ਹ ਦੇ ਹੰਗਾਮੇ ਕਾਰਨ VC ਦਾ ਅਸਤੀਫ਼ਾ

  ਫ਼ਰੀਦਕੋਟ ਦੀ ਬਾਬਾ ਫ਼ਰੀਦ ਮੈਡੀਕਲ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਕੁਮਾਰ ਬਹਾਦੁਰ ਨੇ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ (Chetan singh Jouramajra) ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਮੁਆਇਨਾ ਕਰਨ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਡਾ.

ਵਿਧਾਇਕ ਅੰਗੁਰਾਲ ਤੋਂ ਬਾਅਦ ਸਿਹਤ ਮੰਤਰੀ ਦੀ ਚਰਚਾ: ਕੱਲ੍ਹ ਦੇ ਹੰਗਾਮੇ ਕਾਰਨ VC ਦਾ ਅਸਤੀਫ਼ਾ

ਚੰਡੀਗੜ੍ਹ:  ਫ਼ਰੀਦਕੋਟ ਦੀ ਬਾਬਾ ਫ਼ਰੀਦ ਮੈਡੀਕਲ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਕੁਮਾਰ ਬਹਾਦੁਰ ਨੇ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ (Chetan singh Jouramajra) ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਮੁਆਇਨਾ ਕਰਨ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਡਾ. ਰਾਜ ਕੁਮਾਰ ਬਹਾਦੁਰ ਨੂੰ ਗੰਦੇ ਬਿਸਤਰ ’ਤੇ ਪੈਣ ਲਈ ਕਹਿ ਦਿੱਤਾ ਸੀ, ਜਿਸਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। 

ਸਿਹਤ ਮੰਤਰੀ ਦੇ ਵਤੀਰੇ ਤੋਂ ਨਰਾਜ਼ ਵਾਈਸ ਚਾਂਸਲਰ ਨੇ ਦਿੱਤਾ ਅਸਤੀਫ਼ਾ 
ਸਿਹਤ ਮੰਤਰੀ ਜੌੜਾਮਾਜਰਾ ਦੇ ਵਿਵਹਾਰ ਤੋਂ ਨਰਾਜ਼ ਵਾਈਸ ਚਾਂਸਲਰ ਡਾ. ਰਾਜ ਕੁਮਾਰ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਵਾਈਸ ਚਾਂਸਲਰ ਨੇ ਆਪਣਾ ਅਸਤੀਫ਼ਾ ਪੱਤਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜ ਦਿੱਤਾ ਹੈ।  

ਵਾਈਸ ਚਾਂਸਲਰ ਦੇ ਅਸਤੀਫ਼ੇ ’ਤੇ ਵਿਰੋਧੀਆਂ ਨੇ ਘੇਰਿਆ
ਵਾਈਸ ਚਾਂਸਲਰ ਡਾ. ਰਾਜ ਕੁਮਾਰ ਬਹਾਦੁਰ ਦੇ ਅਸਤੀਫ਼ੇ ਤੋਂ ਬਾਅਦ ਸਿਆਸੀ ਬਵਾਲ ਮੱਚ ਗਿਆ ਹੈ। ਇਸ ’ਤੇ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ। ਵਿਰੋਧੀਆਂ ਦਾ ਇਲਜਾਮ ਹੈ ਕਿ ਫ਼ੋਕੀ ਬੱਲੇ-ਬੱਲੇ ਕਰਵਾਉਣ ਲਈ 12ਵੀਂ ਪਾਸ ਮੰਤਰੀ ਨੇ ਵਾਈਲ ਚਾਂਸਲਰ (VC) ਨੂੰ ਸਾਰਿਆਂ ਸਾਹਮਣੇ ਜ਼ਲੀਲ ਕੀਤਾ। 

ਵਿਧਾਇਕ ਅੰਗੁਰਾਲ ਦਾ ਮਾਮਲਾ ਵੀ ਆਇਆ ਸੀ ਚਰਚਾ ’ਚ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਡੀਸੀ ਜਸਪ੍ਰੀਤ ਸਿੰਘ ਦੀ ਮੌਜੂਦਗੀ ’ਚ ਵਿਧਾਇਕ ਅੰਗੁਰਾਲ ਅਤੇ ADC ਮੇਜਰ ਅਮਿਤ ਸਰੀਨ ਵਿਚਾਲੇ ਤਿੱਖੀ ਬਹਿਸ ਹੋ ਗਈ ਸੀ। ਇਸ ਹੰਗਾਮੇ ਨੂੰ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਮੁਆਫ਼ੀ ਮੰਗ ਕੇ ਮਾਮਲੇ ਨੂੰ ਖ਼ਤਮ ਕੀਤਾ ਸੀ। 

 

Trending news