Nangal News: ਸ਼ੱਕੀ ਹਾਲਾਤ ਵਿੱਚ 13 ਸਾਲਾ ਬੱਚਾ ਲਾਪਤਾ; ਨੰਗਲ ਡੈਮ 'ਤੇ ਚੱਪਲਾਂ ਮਿਲਣ ਕਾਰਨ ਮਾਪੇ ਪਰੇਸ਼ਾਨ
Advertisement
Article Detail0/zeephh/zeephh2363816

Nangal News: ਸ਼ੱਕੀ ਹਾਲਾਤ ਵਿੱਚ 13 ਸਾਲਾ ਬੱਚਾ ਲਾਪਤਾ; ਨੰਗਲ ਡੈਮ 'ਤੇ ਚੱਪਲਾਂ ਮਿਲਣ ਕਾਰਨ ਮਾਪੇ ਪਰੇਸ਼ਾਨ

Nangal News: ਨੰਗਲ ਦਾ ਪਿੰਡ ਭਟੋਲੀ ਤੋਂ ਬੱਚੇ ਦੇ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Nangal News: ਸ਼ੱਕੀ ਹਾਲਾਤ ਵਿੱਚ 13 ਸਾਲਾ ਬੱਚਾ ਲਾਪਤਾ; ਨੰਗਲ ਡੈਮ 'ਤੇ ਚੱਪਲਾਂ ਮਿਲਣ ਕਾਰਨ ਮਾਪੇ ਪਰੇਸ਼ਾਨ

Nangal News (ਬਿਮਲ ਸ਼ਰਮਾ) : ਨੰਗਲ ਦੇ ਨਾਲ ਲੱਗਦੇ ਪਿੰਡ ਭਟੋਲੀ ਤੋਂ 13 ਸਾਲਾ ਬੱਚੇ ਦੇ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਂ ਦਾ ਬੱਚਾ ਆਪਣੀ ਮਾਂ ਨੂੰ ਦੱਸ ਕੇ ਘਰੋਂ ਨਿਕਲਿਆ ਸੀ।

ਜਦੋਂ ਕਾਫੀ ਦੇਰ ਤੱਕ ਬੱਚਾ ਘਰ ਨਾ ਪਹੁੰਚਿਆ ਤਾਂ ਮਾਂ ਨੂੰ ਚਿੰਤਾ ਹੋ ਗਈ ਤੇ ਪਿੰਡ ਵਾਸੀ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ 'ਤੇ ਯਤਨ ਕਰਨ ਲੱਗੇ ਤੇ ਉਸਦੀਆਂ ਚੱਪਲਾਂ ਤੇ ਸਾਈਕਲ ਨੰਗਲ ਡੈਮ ਨੇੜੇ ਮਿਲਣ ਕਾਰਨ ਘਰਦਿਆਂ ਦੀ ਚਿੰਤਾ ਵੱਧ ਗਈ ਹੈ। ਇਸਦੀ ਜਾਣਕਾਰੀ ਨੰਗਲ ਪੁਲਿਸ ਅਤੇ ਹਿਮਾਚਲ ਦੀ ਮਹਿਤਪੁਰ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਉਧਰ ਗੋਤਾਖੋਰਾਂ ਦੀ ਟੀਮ ਦੁਆਰਾ ਸਤਲੁਜ ਦਰਿਆ ਵਿੱਚ ਤਲਾਸ਼ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਂ ਦਾ ਬੱਚਾ ਆਪਣੀ ਮਾਂ ਨੂੰ ਇਹ ਕਹਿ ਕੇ ਆਪਣੇ ਸਾਈਕਲ 'ਤੇ ਘਰੋਂ ਨਿਕਲਿਆ ਕਿ ਉਹ ਜਲਦੀ ਆ ਰਿਹਾ ਹੈ, ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਮਾਂ ਨੇ ਚਿੰਤਤ ਹੋ ਕੇ ਪਿੰਡ ਵਾਸੀਆਂ ਨੂੰ ਦੱਸਿਆ ਤੇ ਬੱਚੇ ਦੇ ਸ਼ੱਕੀ ਹਾਲਾਤ 'ਚ ਲਾਪਤਾ ਹੋਣ ਦੀ ਖਬਰ ਪਿੰਡ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀਆਂ ਨੇ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ 'ਤੇ ਯਤਨ ਸ਼ੁਰੂ ਕਰ ਦਿੱਤੇ। ਇਸ ਦੌਰਾਨ ਬੱਚੇ ਦਾ ਸਾਈਕਲ, ਚੱਪਲਾਂ ਨੰਗਲ ਡੈਮ ਨੇੜੇ ਮਿਲੀਆਂ।

ਤੁਰੰਤ ਇਸ ਦੀ ਸੂਚਨਾ ਨੰਗਲ ਪੁਲਿਸ ਨੂੰ ਦਿੱਤੀ ਗਈ ਅਤੇ ਥਾਣਾ ਮਹਿਤਪੁਰ ਦੇ ਇੰਚਾਰਜ ਇੰਸਪੈਕਟਰ ਰਾਹੁਲ ਸ਼ਰਮਾ ਤੇ ਥਾਣਾ ਮਹਿਤਪੁਰ ਦੇ ਐਡੀਸ਼ਨਲ ਥਾਣਾ ਇੰਚਾਰਜ ਸੌਰਭ ਠਾਕੁਰ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਤੋਂ ਪੂਰੀ ਜਾਣਕਾਰੀ ਲਈ ਅਤੇ ਇਲਾਕੇ 'ਚ ਲੱਗੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਪਰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਲਈ ਅੱਜ ਸਵੇਰੇ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਨੇ ਆਪਣੇ ਹੋਰ ਸਾਥੀਆਂ ਨਾਲ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ 'ਚ ਤਲਾਸ਼ੀ ਮੁਹਿੰਮ ਚਲਾਈ ਪਰ ਹੁਣ ਤੱਕ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ।

ਬੀਡੀਸੀ ਮੈਂਬਰ ਜਸਪਾਲ ਸਿੰਘ, ਰਿਸ਼ਤੇਦਾਰ ਗੁਰਨਾਮ ਸਿੰਘ, ਬੱਚੇ ਦੇ ਨਾਨਾ ਜਗਦੇਵ ਸਿੰਘ ਆਦਿ ਨੇ ਦੱਸਿਆ ਕਿ ਅਭਿਜੋਤ ਦੀ ਉਮਰ 13 ਸਾਲ ਹੈ ਤੇ ਉਹ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਦਾ ਪਿਤਾ ਨੌਕਰੀ ਲਈ ਦੁਬਈ ਗਿਆ ਹੋਇਆ ਹੈ ਤੇ ਅਭੀਜੋਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਹਿਮਾਚਲ ਪ੍ਰਦੇਸ਼ ਥਾਣਾ ਮਹਿਤਪੁਰ ਦੇ ਵਧੀਕ ਇੰਚਾਰਜ ਸੌਰਭ ਠਾਕੁਰ ਨੇ ਦੱਸਿਆ ਕਿ ਬੱਚਾ ਸ਼ੱਕੀ ਹਾਲਾਤ 'ਚ ਲਾਪਤਾ ਹੈ ਅਤੇ ਸਤਲੁਜ ਦਰਿਆ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿਉਂਕਿ ਬੱਚੇ ਦਾ ਸਾਈਕਲ ਅਤੇ ਚੱਪਲਾਂ ਨੰਗਲ ਡੈਮ ਪੁਲ ਨੇੜੇ ਮਿਲੀਆਂ ਹਨ।

Trending news