Raja VS Dimpi news: ਰਾਜਾ ਵੜਿੰਗ ਅਤੇ ਡਿੰਪੀ ਢਿੱਲੋਂ ਨੇ ਆਪਸ ਵਿੱਚ ਕੀਤਾ ਰਾਜ਼ੀਨਾਮਾ
Advertisement
Article Detail0/zeephh/zeephh2046890

Raja VS Dimpi news: ਰਾਜਾ ਵੜਿੰਗ ਅਤੇ ਡਿੰਪੀ ਢਿੱਲੋਂ ਨੇ ਆਪਸ ਵਿੱਚ ਕੀਤਾ ਰਾਜ਼ੀਨਾਮਾ

Raja VS Dimpi news: ਗਿੱਦੜਬਾਹਾ ਤੋਂ ਵਿਧਾਇਕ ਰਹੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਕਰੋੜਾਂ ਰੁਪਏ ਦਾ ਮਿੱਟੀ ਦਾ ਤੇਲ ਵੇਚਣ ਦੇ ਇਲਜ਼ਾਮ ਲਗਾਏ ਸਨ ਅਤੇ ਸ਼ੈਲਰਾਂ ਵਿੱਚ ਘੋਟਾਲਾ ਕਰ ਕਿਸਾਨਾਂ ਦੀ ਲੁੱਟ ਕਰਨ ਦਾ ਵੀ ਦੋਸ਼ ਲਗਾਇਆ ਸੀ। ਜਿਸ ਨੂੰ ਲੈਕੇ ਰਾਜਾ ਵੜਿੰਗ ਨੇ ਡਿੰਪੀ ਢਿੱਲੋਂ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ।

Raja VS Dimpi news: ਰਾਜਾ ਵੜਿੰਗ ਅਤੇ ਡਿੰਪੀ ਢਿੱਲੋਂ ਨੇ ਆਪਸ ਵਿੱਚ ਕੀਤਾ ਰਾਜ਼ੀਨਾਮਾ

Raja VS Dimpi news:(Anmol Singh Warring): ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਇੱਕ ਦੂਜੇ ਦੇ ਕੱਟੜ ਵਿਰੋਧੀ ਹਨ। ਦੋਵੇਂ ਆਗੂ ਇੱਕ ਦੂਜੇ ਨੂੰ ਅਕਸਰ ਕਿਸੇ ਨਾ ਕਿਸੇ ਮੁੱਦੇ 'ਤੇ ਘੇਰਦੇ ਨਜ਼ਰ ਆਉਂਦੇ ਰਹਿੰਦੇ ਹਨ। ਪਰ ਅੱਜ ਦੋਵਾਂ ਆਗੂਆਂ ਨੇ ਆਪਸ ਵਿੱਚ ਰਾਜ਼ੀਨਾਮਾ ਕਰ ਲਿਆ ਹੈ। ਇਹ ਰਾਜ਼ੀਨਾਮਾ ਕੋਈ ਸਿਆਸੀ ਤੌਰ ਤੇ ਨਹੀਂ ਸਗੋ ਇੱਕ ਮਾਣਹਾਨੀ ਦੇ ਕੇਸ ਨੂੰ ਲੈਕੇ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਅਕਾਲੀ ਆਗੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਰਹੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਕਰੋੜਾਂ ਰੁਪਏ ਦਾ ਮਿੱਟੀ ਦਾ ਤੇਲ ਵੇਚਣ ਦੇ ਇਲਜ਼ਾਮ ਲਗਾਏ ਸਨ ਅਤੇ ਸ਼ੈਲਰਾਂ ਵਿੱਚ ਘੋਟਾਲਾ ਕਰ ਕਿਸਾਨਾਂ ਦੀ ਲੁੱਟ ਕਰਨ ਦਾ ਵੀ ਦੋਸ਼ ਲਗਾਇਆ ਸੀ। ਜਿਸ ਨੂੰ ਲੈਕੇ ਰਾਜਾ ਵੜਿੰਗ ਨੇ ਡਿੰਪੀ ਢਿੱਲੋਂ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ। ਇਸ ਕੇਸ ਬਾਬਤ ਅੱਜ ਜੱਜ ਅੱਗੇ ਦੋਵੇਂ ਪਾਰਟੀਆਂ ਦੇ ਆਗੂ ਪੇਸ਼ ਹੋਏ। ਜਿੱਥੇ ਅੱਜ ਮਾਣਯੋਗ ਅਦਾਲਤ ਵਿੱਚ ਜੱਜ ਅੱਗੇ ਦੋਵਾਂ ਧਿਰਾਂ ਨੇ ਰਾਜ਼ੀਨਾਮਾ ਕਰ ਲਿਆ।

ਰਾਜਾ ਵੜਿੰਗ ਨੇ ਕਿਹਾ ਕਿ ਰਾਜਨੀਤੀ ਵਿੱਚ ਰੋਜ਼ਾਨਾ ਕੋਈ ਨਾ ਕੋਈ ਕਿਸੇ 'ਤੇ ਕੋਈ ਵੀ ਬਿਆਨ ਦੇ ਦਿੰਦਾ ਹੈ, ਜਿਸ ਤੋਂ ਸਾਨੂੰ ਗੁਰੇਜ ਕਰਨਾ ਚਾਹੀਦਾ ਹੈ। ਬੇਸ਼ੱਕ ਅਸੀਂ ਸਿਆਸੀ ਵਿਰੋਧੀ ਹਾਂ ਸਾਡੇ ਵਿਚਾਰਾਂ ਦੇ ਮਤਭੇਦ ਹਨ। ਪਰ ਸਾਡੀ ਕੋਈ ਦੁਸ਼ਮਣੀ ਨਹੀਂ ਹੈ । ਸਾਨੂੰ ਸਾਰੇ ਸਿਆਸਤਦਾਨਾਂ ਨੂੰ ਸਟੇਜ 'ਤੇ ਚੜਨ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਤੋਲ ਮੋਲ ਲੈਣਾ ਚਾਹੀਦਾ ਹੈ ਅਤੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਅਸੀਂ ਸਾਰੇ ਰਾਜਨੀਤੀ ਕਰਨ ਆਏ ਹਾਂ, ਐਵੇਂ ਕਿਸੇ ਨੂੰ ਨਿਚਾ ਵਿਖਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਆਪਣੇ ਸੁਭਾਅ ਵਿੱਚ ਰੋਜ਼ਾਨਾ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਇਹ ਵੀ ਪੜ੍ਹੋ: Satwinder Bugga News: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਖ਼ਿਲਾਫ਼ ਕਾਰਵਾਈ ਲਈ ਭਰਾ ਪਹੁੰਚਿਆ ਹਾਈਕੋਰਟ

ਦੂਜੇ ਪਾਸੇ ਅਕਾਲੀ ਆਗੂ ਹਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਜੋ ਕੇਸ ਕੀਤਾ ਸੀ ਉਹ ਸਾਡੇ ਦੋਵੇ ਧਿਰਾਂ ਦੇ ਵਕੀਲਾਂ ਵੱਲੋਂ ਜੱਜ ਸਾਹਿਬ ਅੱਗੇ ਪੇਸ਼ ਹੋਣ ਉੱਤੇ ਸਾਡੀ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕੇਸ ਵਾਪਸ ਲੈ ਲਿਆ।

ਇਹ ਵੀ ਪੜ੍ਹੋ: Farmers Protest News: ਬਰਨਾਲਾ 'ਚ 18 ਕਿਸਾਨ ਜਥੇਬੰਦੀਆਂ ਦੀ ਮਹਾਪੰਚਾਇਤ, ਕੇਂਦਰ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾਇਆ

Trending news