Ludhiana News: ਅਕਾਲੀ ਆਗੂ ਕੁਲਵਿੰਦਰ ਸ਼ੈਂਕੀ ਸਮਰਥਕਾਂ ਸਣੇ ਭਾਜਪਾ 'ਚ ਸ਼ਾਮਿਲ
Advertisement

Ludhiana News: ਅਕਾਲੀ ਆਗੂ ਕੁਲਵਿੰਦਰ ਸ਼ੈਂਕੀ ਸਮਰਥਕਾਂ ਸਣੇ ਭਾਜਪਾ 'ਚ ਸ਼ਾਮਿਲ

Ludhiana News: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਯੂਥ ਆਗੂ ਪਰਮਿੰਦਰ ਬਰਾੜ ਲੁਧਿਆਣਾ ਵਿੱਚ ਰੱਖੇ ਗਏ ਭਾਜਪਾ ਦੇ ਕਈ ਸਮਾਗਮਾਂ ਵਿੱਚ ਸ਼ਾਮਿਲ ਹੋਏ।

Ludhiana News: ਅਕਾਲੀ ਆਗੂ ਕੁਲਵਿੰਦਰ ਸ਼ੈਂਕੀ ਸਮਰਥਕਾਂ ਸਣੇ ਭਾਜਪਾ 'ਚ ਸ਼ਾਮਿਲ

Ludhiana News: ਅੱਜ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਯੂਥ ਆਗੂ ਪਰਮਿੰਦਰ ਬਰਾੜ ਲੁਧਿਆਣਾ ਵਿੱਚ ਰੱਖੇ ਗਏ ਭਾਜਪਾ ਦੇ ਕਈ ਸਮਾਗਮਾਂ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨ ਵਰਕਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ।

ਅਕਾਲੀ ਦਲ ਦੇ ਆਗੂ ਰਹੇ ਕੁਲਵਿੰਦਰ ਸਿੰਘ ਸ਼ੈਂਕੀ ਨੂੰ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਸਣੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਦੌਰਾਨ ਪਰਮਿੰਦਰ ਬਰਾੜ ਨੇ ਜਮ ਕੇ ਆਮ ਆਦਮੀ ਪਾਰਟੀ ਉਤੇ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਜ਼ਰੂਰ ਬਣਾ ਲਈ ਹੈ ਪਰ ਵਾਅਦੇ ਨਾ ਪੂਰੇ ਹੋਣ ਕਰਕੇ ਉਹ ਜਨਤਾ ਦੀ ਕਚਹਿਰੀ ਵਿੱਚ ਉਤਰਨ ਤੋਂ ਡਰ ਰਹੇ ਹਨ।

ਇਹ ਵੀ ਪੜ੍ਹੋ : Rail Roko Andolan News: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਦਾ ਦੂਜਾ ਦਿਨ, ਕਈ ਟਰੇਨਾਂ ਪ੍ਰਭਾਵਿਤ, ਚੰਡੀਗੜ੍ਹ ਅੰਬਾਲਾ ਹਾਈਵੇਅ ਕੀਤਾ ਜਾਮ

ਇਸ ਮੌਕੇ ਨੌਜਵਾਨ ਆਗੂ ਕੁਲਵਿੰਦਰ ਸ਼ੈਂਕੀ ਨੇ ਕਿਹਾ ਕਿ ਪਿੰਡਾਂ ਵਿੱਚ ਨਸ਼ੇ ਘੱਟਣ ਦੀ ਥਾਂ ਹੋਰ ਵੱਧ ਗਿਆ ਅਤੇ ਭ੍ਰਿਸ਼ਟਾਚਾਰ ਬੰਦ ਹੋਣ ਦੀ ਥਾਂ ਉਤੇ ਹੋਰ ਜ਼ਿਆਦਾ ਫੈਲ ਗਿਆ। ਇਸ ਮੌਕੇ ਭਾਜਪਾ ਆਗੂ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ। ਸੂਬਾ ਸਰਕਾਰ 100 ਕਰੋੜ ਰੁਪਏ ਕਰਜ਼ਾ ਲੈ ਕੇ ਪੈਸੇ ਬਰਬਾਦ ਕਰ ਰਹੀ ਹੈ ਪਰ ਕਿਸਾਨਾਂ ਨੂੰ ਇਸ ਦਾ ਕੋਈ ਵੀ ਫਾਇਦਾ ਨਹੀਂ ਪੁੱਜ  ਰਿਹਾ ਹੈ।

ਇਹ ਵੀ ਪੜ੍ਹੋ : Manpreet Badal News: ਮਨਪ੍ਰੀਤ ਬਾਦਲ ਦੇ ਕਰੀਬੀਆਂ 'ਤੇ ਵਿਜੀਲੈਂਸ ਦਾ ਛਾਪਾ, ਤਿੰਨ ਕਾਬੂ- ਸੂਤਰ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news