Canada News: ਸਰੀ ਵਿੱਚ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਦੇ ਬੇਟੇ ਦੇ ਘਰ 'ਤੇ ਫਾਈਰਿੰਗ
Advertisement
Article Detail0/zeephh/zeephh2034114

Canada News: ਸਰੀ ਵਿੱਚ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਦੇ ਬੇਟੇ ਦੇ ਘਰ 'ਤੇ ਫਾਈਰਿੰਗ

Canada News: ਮੰਦਿਰ ਦੇ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਘਰ 11 ਤੋਂ 14 ਗੋਲੀਆਂ ਚਲਾਈਆਂ ਗਈਆਂ। 

Canada News: ਸਰੀ ਵਿੱਚ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਦੇ ਬੇਟੇ ਦੇ ਘਰ 'ਤੇ ਫਾਈਰਿੰਗ

Canada News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਲਕਸ਼ਮੀ ਨਰਾਇਣ ਮੰਦਿਰ ਦੇ ਮੁਖੀ ਦੇ ਪੁੱਤਰ ਦੇ ਘਰ ਉੱਤੇ ਬੁੱਧਵਾਰ ਤੜਕੇ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਹਾਲਾਂਕਿ ਜਾਂਚ ਏਜੰਸੀ ਨੇ ਅਜੇ ਤੱਕ ਹਮਲੇ ਦੇ ਕਿਸੇ ਉਦੇਸ਼ ਦਾ ਖੁਲਾਸਾ ਨਹੀਂ ਕੀਤਾ ਹੈ। ਫਿਲਹਾਲ ਇਸ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੰਦਿਰ ਦੇ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ 11 ਤੋਂ 14 ਗੋਲੀਆਂ ਉਨ੍ਹਾਂ ਦੇ ਘਰ ਉੱਤੇ ਚਲਾਈਆਂ ਗਈਆਂ। ਉਨ੍ਹਾਂ ਨੇ ਕਿਹਾ, ''ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਅਜਿਹਾ ਕਿਉਂ ਹੋਇਆ।'' ਮੰਦਿਰ ਪ੍ਰਧਾਨ ਨੇ ਕਿਹਾ ਕਿ ਇਲਾਕੇ ਵਿੱਚ ਫਿਰੌਤੀ ਮੰਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਦਾ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਇਦ ਹੋ ਸਕਦਾ ਹੈ ਕਿ "ਮੇਰੇ ਬੇਟੇ ਨੇ ਹਾਲ ਹੀ ਵਿੱਚ ਇੱਕ ਬੀਮਾ ਏਜੰਸੀ ਵੇਚੀ ਹੈ ਅਤੇ ਉਸਨੇ ਸੋਚਿਆ ਹੋਵੇਗਾ ਕਿ ਉਸਦੇ ਕੋਲ ਬਹੁਤ ਪੈਸਾ ਹੈ।"

ਇਹ ਵੀ ਪੜ੍ਹੋ: Amritsar Weather Update: ਅੰਮ੍ਰਿਤਸਰ 'ਚ ਧੁੰਦ ਕਾਰਨ ਆਵਾਜਾਈ ਠੱਪ, ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

ਕੈਨੇਡਾ ਦਾ ਇਹ ਮੰਦਿਰ ਉਦੋਂ ਵੀ ਸੁਰਖੀਆਂ ਵਿੱਚ ਸੀ ਜਦੋਂ ਇਸ ਦੇ ਮੈਂਬਰਾਂ ਨੇ ਪਿਛਲੇ ਮਹੀਨੇ ਸਰੀ ਵਿੱਚ 18 ਜੂਨ ਨੂੰ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਰੁੱਧ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ ਵੱਲੋਂ ਕੀਤੇ ਗਏ ਵਿਰੋਧ ਦਾ ਵਿਰੋਧ ਕੀਤਾ ਸੀ। ਮਹੀਨਿਆਂ ਬਾਅਦ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਾਇਆ। ਇਸ ਇਲਜ਼ਾਮ ਤੋਂ ਬਾਅਦ ਭਾਰਤ ਨੇ ਕੈਨੇਡਾ ਨੂੰ ਆਪਣੇ 62 ਡਿਪਲੋਮੈਟਾਂ ਵਿੱਚੋਂ 41 ਨੂੰ ਵਾਪਿਸ ਬੁਲਾ ਲਿਆ ਸੀ।

ਦੱਸ ਦਈਏ ਕੁੱਝ ਮਹੀਨੇ ਪਹਿਲਾਂ ਖਾਲਿਸਤਾਨੀ ਸਮਰਥਕਾਂ ਨੇ ਸਰੀ ਮੰਦਿਰ ਦੇ ਗੇਟ ਅਤੇ ਕੰਧਾਂ ਉੱਤੇ ਭਾਰਤੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਉਂਦੇ ਪੋਸਟਰ ਚਿਪਕਾਏ ਸਨ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਕਈ ਮੰਦਿਰਾਂ ਦੀ ਭੰਨ ਤੋੜ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: Ludhiana News: 2 ਸਾਲਾਂ ਤੋਂ 14 ਸਾਲ ਦੀ ਬੱਚੀ ਨੂੰ ਬਣਾਇਆ ਸੀ ਬੰਧਕ, ਮਦਦ ਲਈ ਅੱਗੇ ਆਈ ਚਾਈਲਡ ਵੈਲਫੇਅਰ ਸੁਸਾਇਟੀ

Trending news