Arshdeep Dalla News: ਕੈਨੇਡਾ 'ਚ ਰਹਿ ਰਹੇ ਅਰਸ਼ਦੀਪ ਡੱਲਾ ਤੇ ਖ਼ਾਲਿਸਤਾਨ ਦਾ ਗਠਜੋੜ ਸਾਹਮਣੇ ਆਇਆ
Advertisement
Article Detail0/zeephh/zeephh1885472

Arshdeep Dalla News: ਕੈਨੇਡਾ 'ਚ ਰਹਿ ਰਹੇ ਅਰਸ਼ਦੀਪ ਡੱਲਾ ਤੇ ਖ਼ਾਲਿਸਤਾਨ ਦਾ ਗਠਜੋੜ ਸਾਹਮਣੇ ਆਇਆ

  Arshdeep Dalla News: ਖੂਫੀਆ ਏਜੰਸੀਆਂ ਦੇ ਹਵਾਲੇ ਤੋਂ ਕੈਨੇਡਾ ਵਿੱਚ ਰਹਿ ਰਹੇ ਗੈਂਗਸਟਰ ਤੇ ਅੱਤਵਾਦੀ ਅਰਸ਼ਦੀਪ ਡੱਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

Arshdeep Dalla News: ਕੈਨੇਡਾ 'ਚ ਰਹਿ ਰਹੇ ਅਰਸ਼ਦੀਪ ਡੱਲਾ ਤੇ ਖ਼ਾਲਿਸਤਾਨ ਦਾ ਗਠਜੋੜ ਸਾਹਮਣੇ ਆਇਆ

Arshdeep Dalla News:  ਖੂਫੀਆ ਏਜੰਸੀਆਂ ਦੇ ਹਵਾਲੇ ਤੋਂ ਕੈਨੇਡਾ ਵਿੱਚ ਰਹਿ ਰਹੇ ਗੈਂਗਸਟਰ ਤੇ ਅੱਤਵਾਦੀ ਅਰਸ਼ਦੀਪ ਡੱਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।  ਅਰਸ਼ਦੀਪ ਡੱਲਾ ਤੇ ਖ਼ਾਲਿਸਤਾਨੀ ਗਠਜੋੜ ਸਾਹਮਣੇ ਆਇਆ ਹੈ। ਡੱਲਾ ਦੀ ਖ਼ਾਲਿਸਤਾਨੀ ਸੰਗਠਨਾਂ ਦੀ ਮਦਦ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ ਵਿੱਚ ਸ਼ਮੂਲੀਅਤ ਪਾਈ ਜਾ ਰਹੀ ਹੈ। ਕੈਨੇਡਾ ਵਿੱਚ 25 ਸਤੰਬਰ ਨੂੰ ਖਾਲਿਸਤਾਨੀਆਂ ਨੇ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਪ੍ਰਦਰਸ਼ਨ ਦੀ ਸਾਜ਼ਿਸ਼ ਵਿੱਚ ਡੱਲਾ ਸ਼ਾਮਲ ਸੀ। ਡੱਲਾ 2020 ਵਿੱਚ ਪੰਜਾਬ ਤੋਂ ਭੱਜ ਕੇ ਕੈਨੇਡਾ ਚਲਾ ਗਿਆ ਸੀ।

ਇਹ ਵੀ ਪੜ੍ਹੋ : Asian Games 2023 Updates: ਭਾਰਤ ਨੇ ਏਸ਼ੀਆਈ ਖੇਡਾਂ 'ਚ ਕੀਤੀ ਸ਼ਾਨਦਾਰ ਸ਼ੁਰੂਆਤ, ਜਿੱਤੇ 5 ਤਗਮੇ

ਖੂਫੀਆ ਏਜੰਸੀਆਂ ਮੁਤਾਬਕ ਕੈਨੇਡਾ ਤੋਂ ਉਹ ਲਗਾਤਾਰ ਭਾਰਤ ਖਿਲਾਫ਼ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।

ਕਾਬਿਲੇਗੌਰ ਹੈ ਕਿ ਜਨਵਰੀ ਮਹੀਨੇ ਵਿੱਚ ਭਾਰਤ ਸਰਕਾਰ ਨੇ ਅਰਸ਼ਦੀਪ ਸਿੰਘ ਗਿੱਲ ਨੂੰ ਅੱਤਵਾਦੀ ਐਲਾਨ ਦਿੱਤਾ ਸੀ। ਗਿੱਲ ਪੰਜਾਬ ’ਚ ਲੋਕਾਂ ਦੀ ਹੱਤਿਆ ਕਰਨ, ਅੱਤਵਾਦੀ ਸਰਗਰਮੀਆਂ ਲਈ ਫੰਡਿੰਗ ਕਰਨ ਤੇ ਜਬਰੀ ਵਸੂਲੀ ਦੇ ਕਈ ਮਾਮਲਿਆਂ ’ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ’ਚ ਜਨਮ ਲੈਣ ਵਾਲਾ ਤੇ ਇਸ ਸਮੇਂ ਕੈਨੇਡਾ ’ਚ ਵਸਿਆ ਗਿੱਲ ਉਰਫ਼ ਅਰਸ਼ ਡੱਲਾ ਵੱਡੇ ਪੱਧਰ ’ਤੇ ਨਸ਼ੇ ਦੀ ਸਮੱਗਲਿੰਗ ਤੇ ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ’ਚ ਸ਼ਾਮਿਲ ਸੀ।

ਦੱਸ ਦੇਈਏ ਕਿ ਅਰਸ਼ ਡੱਲਾ ਮੁੱਖ ਤੌਰ ਉਤੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਹੁਣ ਕੈਨੇਡਾ ਰਹਿੰਦਾ ਹੈ। ਅਰਸ਼ ਡੱਲਾ ਪਹਿਲਾਂ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਸੀ ਤੇ ਫਿਰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ। ਹਾਲ ਹੀ ਵਿੱਚ ਉਹ ਕਈ ਗੈਂਗਸਟਰ ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। 2022 ਵਿੱਚ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਹੁਣ ਭਾਰਤ ਦੀ ਜਾਂਚ ਏਜੰਸੀ ਐਨਆਈਏ ਨੇ ਅੱਤਵਾਦੀਆਂ ਖਿਲਾਫ਼ ਸ਼ਿਕੰਜਾ ਕੱਸ ਲਿਆ ਹੈ ਤੇ ਵੱਡੇ ਪੱਧਰ ਉਤੇ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : Parineeti Chopra and Raghav Chadha Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਅੱਜ, ਜਾਣੋ ਵਿਆਹ ਦਾ ਪੂਰਾ ਸ਼ੈਡਿਊਲ

 

Trending news