John Cena News: WWE ਸੁਪਰਸਟਾਰ ਜਾਨ ਸੀਨਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਟਵਿੱਟਰ 'ਤੇ ਕੀਤਾ ਫਾਲੋ
Advertisement

John Cena News: WWE ਸੁਪਰਸਟਾਰ ਜਾਨ ਸੀਨਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਟਵਿੱਟਰ 'ਤੇ ਕੀਤਾ ਫਾਲੋ

John Cena follow Punjabi singer Sidhu Moose Wala News: ਜਾਨ ਸੀਨਾ (John Cena) ਨੇ ਹਾਲ ਹੀ ਵਿੱਚ ਪੰਜਾਬ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਟਵਿੱਟਰ ਉੱਤੇ ਫਾਲੋ ਕੀਤਾ ਹੈ। 

John Cena News: WWE ਸੁਪਰਸਟਾਰ ਜਾਨ ਸੀਨਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਟਵਿੱਟਰ 'ਤੇ ਕੀਤਾ ਫਾਲੋ

John Cena follow Punjabi singer Sidhu Moose Wala News: ਜਾਨ ਸੀਨਾ (John Cena) ਖੇਡ ਮਨੋਰੰਜਨ ਅਤੇ ਹਾਲੀਵੁੱਡ ਦੇ ਸਭ ਤੋਂ ਵੱਡੇ ਨਾਮਾਂ ਵਿੱਚੋਂ ਇੱਕ ਹੈ। ਜਾਨ ਸੀਨਾ ਕੁਸ਼ਤੀ ਦੀ ਦੁਨੀਆ ਦੇ ਸਭ ਤੋਂ ਵਧੀਆ ਪਹਿਲਵਾਨਾਂ ਵਿੱਚੋਂ ਇੱਕ ਹੈ। ਇਸ ਵਿਚਾਲੇ ਅੱਜ ਜਾਨ ਸੀਨਾ (John Cena) ਨੇ ਹਾਲ ਹੀ ਵਿੱਚ ਪੰਜਾਬ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਟਵਿੱਟਰ ਉੱਤੇ ਫਾਲੋ  ਕੀਤਾ ਹੈ। 

ਦੱਸ ਦੇਈਏ ਕਿ ਸ਼ਾਇਦ ਹੀ ਕੋਈ ਮਹਾਨ ਪਹਿਲਵਾਨ ਹੋਵੇ ਜਿਸ ਨੂੰ ਜਾਨ ਸੀਨਾ ਨੇ ਨਾ ਹਰਾਇਆ ਹੋਵੇ। ਸੀਨਾ ਨੇ ਬਿਗ ਸ਼ੋਅ, ਕੇਨ, ਟ੍ਰਿਪਲ ਐੱਚ ਵਰਗੇ ਵੱਡੇ ਦਿੱਗਜਾਂ ਨੂੰ ਹਰਾਇਆ ਹੈ। ਜਾਨ ਸੀਨਾ ਰਿੰਗ ਵਿੱਚ ਟੈਪ ਆਉਟ ਲਈ ਜਾਣੇ ਜਾਂਦੇ ਹਨ। 

ਇਹ ਵੀ ਪੜ੍ਹੋ: NIA News: ਕੈਨੇਡਾ ਤੇ ਅਮਰੀਕਾ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੀ ਜਾਂਚ 'ਤੇ NIA ਨੇ ਦਰਜ ਕੀਤੀ FIR

ਦਰਅਸਲ ਪੰਜਾਬੀ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਮੂਸੇਵਾਲਾ ਨੇ ਆਪਣੇ ਗੀਤਾਂ ਅਤੇ ਸੰਗੀਤ ਦੇ ਦਮ 'ਤੇ ਛੋਟੀ ਉਮਰ 'ਚ ਹੀ ਕਾਫੀ ਨਾਮ ਕਮਾਇਆ ਸੀ।  ਮੂਸੇਵਾਲਾ (Sidhu Moosewala) ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਭਾਵੇਂ ਉਹ ਅੱਜ ਇਸ ਦੁਨੀਆ 'ਚ ਨਹੀਂ ਹੈ ਪਰ ਲੋਕ ਅੱਜ ਵੀ ਉਨ੍ਹਾਂ ਨੂੰ ਇੱਕ ਤੋਂ ਵੱਧ ਕੇ ਇੱਕ ਹਿੱਟ ਗੀਤਾਂ ਕਰਕੇ ਯਾਦ ਕਰਦੇ ਹਨ। 

ਸਿੱਧੂ ਮੂਸੇਵਾਲਾ ਦੇ ਪੰਜਾਬੀ ਗੀਤ ਪੇਂਡੂ ਪੰਜਾਬ ਦੀ ਅਸਲੀਅਤ ਨੂੰ ਦਰਸਾਉਂਦੇ ਹਨ। ਸਿੱਧੂ ਮੂਸੇਵਾਲਾ ਨੇ ਗੀਤ ਪ੍ਰਸਿੱਧੀ ਵਿਸ਼ਵ ਪੱਧਰ 'ਤੇ ਅਸਮਾਨ ਨੂੰ ਛੂਹ ਰਹੇ ਹਨ। ਅੱਜ ਵੀ ਸਿੱਧੂ ਮੂਸੇਵਾਲਾ ਨੂੰ ਕਈ ਲੋਕ ਅਤੇ ਵੱਡੇ ਸਿਆਸੀ ਲੀਡਰ, ਮਸ਼ਹੂਰ ਅਦਾਕਾਰ ਫੋਲੋ ਕਰ ਰਹੇ ਹਨ।

ਕਤਲ ਤੋਂ ਬਾਅਦ ਭਾਵੇਂ ਉਹ ਇਸ ਦੁਨੀਆ 'ਚ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਲੋਕਾਂ 'ਚ ਲੰਬੇ ਸਮੇਂ ਤੱਕ ਰਹਿਣਗੇ। ਮੂਸੇਵਾਲਾ (Sidhu Moose Wala) ਦੇ ਕਤਲ ਨੂੰ ਭਾਵੇਂ ਇੱਕ ਸਾਲ ਹੋ ਗਿਆ ਹੈ ਪਰ ਉਸ ਦੇ ਫੈਨਸ ਹਾਲੇ ਵੀ ਉਸ ਦੀ ਮੌਤ ਦੇ ਦੁੱਖ ਤੋਂ ਨਹੀਂ ਉਭਰੇ। ਸਿੱਧੂ ਦੀ ਲਾਈਵ ਸਟੇਜ ਨੂੰ ਫੈਨਸ ਬਹੁਤ ਜ਼ਿਆਦਾ ਪਸੰਦ ਕਰਦੇ ਸਨ। 

ਇਹ ਵੀ ਪੜ੍ਹੋ: Rakhi Sawant Viral Video: ਦੂਜੇ ਪਤੀ ਤੋਂ ਤਲਾਕ ਲੈਣ ਜਾ ਰਹੀ ਰਾਖੀ ਸਾਵੰਤ; ਲਾਲ ਰੰਗ ਦਾ ਲਹਿੰਗਾ ਪਾ ਕੇ ਸੜਕ 'ਤੇ ਕੀਤਾ ਜ਼ਬਰਦਸਤ ਡਾਂਸ, ਵੇਖੋ ਤਸਵੀਰਾਂ

Trending news