Shehnaaz Gill New Look: ਸ਼ਹਿਨਾਜ਼ ਗਿੱਲ ਦੀ ਬਲੈਕ ਡਰੈਸ 'ਚ ਰਾਇਲ ਐਂਟਰੀ ਨੇ ਲੁੱਟਿਆ ਫੈਨਜ਼ ਦਾ ਦਿਲ; ਦੇਖੋ ਖੂਬਸੂਰਤ ਤਸਵੀਰਾਂ!
Advertisement

Shehnaaz Gill New Look: ਸ਼ਹਿਨਾਜ਼ ਗਿੱਲ ਦੀ ਬਲੈਕ ਡਰੈਸ 'ਚ ਰਾਇਲ ਐਂਟਰੀ ਨੇ ਲੁੱਟਿਆ ਫੈਨਜ਼ ਦਾ ਦਿਲ; ਦੇਖੋ ਖੂਬਸੂਰਤ ਤਸਵੀਰਾਂ!

Shehnaaz Gill New Look: ਮੁੰਬਈ 'ਚ ਇੱਕ ਐਵਾਰਡ ਫੰਕਸ਼ਨ ਦੌਰਾਨ ਸ਼ਹਿਨਾਜ਼ ਗਿੱਲ ਦੀਆਂ ਬ੍ਲੈਕ ਡਰੈਸ ਵਿੱਚ ਕੁਝ ਤਸਵੀਰਾਂ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸ਼ਹਿਨਾਜ਼ ਗਿੱਲ ਦੀ ਬਲੈਕ ਡਰੈੱਸ 'ਚ ਰਾਇਲ ਐਂਟਰੀ ਨੇ ਸਾਰੀ ਲਾਈਮਲਾਈਟ ਲੁੱਟ ਲਈ ਹੈ। 

 

Shehnaaz Gill New Look: ਸ਼ਹਿਨਾਜ਼ ਗਿੱਲ ਦੀ ਬਲੈਕ ਡਰੈਸ 'ਚ ਰਾਇਲ ਐਂਟਰੀ ਨੇ ਲੁੱਟਿਆ ਫੈਨਜ਼ ਦਾ ਦਿਲ; ਦੇਖੋ ਖੂਬਸੂਰਤ ਤਸਵੀਰਾਂ!

Shehnaaz Gill New Look: ਪੰਜਾਬੀ ਅਭਿਨੇਤਰੀ ਸ਼ਹਿਨਾਜ਼ ਗਿੱਲ (Shehnaaz Gill) , ਜੋ ਕਿ ਆਪਣੇ ਵੱਖਰੇ ਸਟਾਈਲ ਅਤੇ ਮਸਤੀ ਭਰੀ ਸ਼ਖਸੀਅਤ ਲਈ ਜਾਣੀ ਜਾਂਦੀ ਹੈ, ਅਕਸਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਨਾ ਸਿਰਫ਼ ਉਸ ਦੇ ਮਨਮੋਹਕ ਸ਼ਖਸੀਅਤ ਲਈ ਜਾਣੀ ਜਾਂਦੀ ਹੈ, ਸਗੋਂ ਉਸ ਦੇ ਸਹਿਜ ਵਿਅੰਗਮਈ ਸੁਭਾਅ ਲਈ ਵੀ ਮਸ਼ਹੂਰ ਹੈ। ਜਿਵੇਂ ਕਿ, ਅਭਿਨੇਤਰੀ ਲਗਭਗ ਹਮੇਸ਼ਾ ਸਾਨੂੰ ਆਪਣੇ ਵੱਖਰੀ ਦਿੱਖ ਨਾਲ ਪ੍ਰਭਾਵਿਤ ਕਰਦਿਆਂ ਹਨ। ਉਸਨੇ ਵੀ ਇਸ ਵਾਰ ਕੁਝ ਅਜਿਹਾ ਹੀ ਕੀਤਾ ਹੈ। 

ਦੱਸ ਦੇਈਏ ਕਿ ਮੁੰਬਈ 'ਚ ਇੱਕ ਐਵਾਰਡ ਫੰਕਸ਼ਨ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਉਸ ਸ਼ਾਮ ਨੂੰ ਬਾਲੀਵੁੱਡ ਸਿਤਾਰਿਆਂ ਨਾਲ ਸਜਿਆ ਦੇਖਿਆ ਗਿਆ। ਇਸ ਐਵਾਰਡ ਨਾਈਟ 'ਚ ਕ੍ਰਿਤੀ ਸੈਨਨ ਤੋਂ ਲੈ ਕੇ ਜਾਹਨਵੀ ਕਪੂਰ ਤੱਕ ਸਾਰੀਆਂ ਅਭਿਨੇਤਰੀਆਂ ਨੇ ਸ਼ਿਰਕਤ ਕੀਤੀ। ਹਰ ਕੋਈ ਆਪਣੀ ਬਿਹਤਰੀਨ ਲੁੱਕ 'ਚ ਨਜ਼ਰ ਆ ਰਿਹਾ ਸੀ ਪਰ ਸ਼ਹਿਨਾਜ਼ ਗਿੱਲ ਨੇ ਜਦੋਂ ਬਲੈਕ ਡਰੈੱਸ 'ਚ ਰਾਇਲ ਐਂਟਰੀ ਕੀਤੀ ਤਾਂ ਉਸ ਨੇ ਸਾਰੀ ਲਾਈਮਲਾਈਟ ਲੁੱਟ ਲਈ।

ਸ਼ਹਿਨਾਜ਼ ਗਿੱਲ ਦੀਆਂ ਬ੍ਲੈਕ ਡਰੈਸ ਵਿੱਚ ਕੁਝ ਤਸਵੀਰਾਂ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਬਲੈਕ ਡਰੈਸ ਵਿੱਚ ਸ਼ਹਿਨਾਜ਼ ਗਿੱਲ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਦਾ ਇਹ ਡਰੈਸ ਦੇਖ ਉਸਦੇ ਫੈਨਜ਼ ਕਾਫ਼ੀ ਹੈਰਾਨ ਰਹਿ ਗਏ ਹਨ। 

ਇਹ ਵੀ ਪੜ੍ਹੋ: Sidharth-Kiara latest Photos: ਮਨੀਸ਼ ਮਲਹੋਤਰਾ ਦੇ ਘਰ ਪਹੁੰਚੇ ਸਿਧਾਰਥ ਤੇ ਕਿਆਰਾ;  ਤਸਵੀਰਾਂ ਦੇਖ ਕੇ ਪ੍ਰਸ਼ੰਸਕ ਹੋਏ ਦੀਵਾਨੇ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੇ ਬੋਲਡ ਅਤੇ ਕਿਲਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਸ਼ਹਿਨਾਜ਼ ਵੱਖ-ਵੱਖ ਤਸਵੀਰਾਂ 'ਚ ਕੈਮਰੇ 'ਚ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦੂਜੇ ਪਾਸੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਹ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ। ਹਾਲਾਂਕਿ ਸ਼ਹਿਨਾਜ਼ ਕਿਸ ਰੋਲ 'ਚ ਨਜ਼ਰ ਆਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਫ਼ਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਵਿੱਚ ਸਲਮਾਨ ਖਾਨ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਵਿੱਚ ਹਨ।

Trending news