Mukesh Khanna Slams Adipurush: ਫਿਲਮ ਆਦਿਪੁਰਸ਼ (Adipurush) ਦੀ ਲਗਾਤਾਰ ਹੋ ਰਹੀ ਆਲੋਚਨਾ ਦੇ ਵਿਚਕਾਰ ਅਭਿਨੇਤਾ ਮੁਕੇਸ਼ ਖੰਨਾ (Mukesh Khanna) ਨੇ ਫਿਲਮ ਨੂੰ ਕਲਯੁਗ ਦੀ ਰਾਮਾਇਣ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ 'ਚ ਸੈਫ ਅਲੀ ਖਾਨ 'ਤੇ ਵੀ ਸਵਾਲ ਚੁੱਕੇ ਹਨ।
Trending Photos
Mukesh Khanna Slams Adipurush: ਫਿਲਮ 'ਆਦਿਪੁਰਸ਼' (Film Adipurush)ਨੂੰ ਲੈ ਕੇ ਵਿਵਾਦ ਇਸ ਦੀ ਰਿਲੀਜ਼ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਜੋ ਹੁਣ ਫਿਲਮ ਰਿਲੀਜ਼ ਦੇ 5 ਦਿਨ ਬਾਅਦ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਜਿੱਥੇ ਦਰਸ਼ਕਾਂ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਫਿਲਮ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਇੰਡਸਟਰੀ ਦੇ ਉਹ ਕਲਾਕਾਰ ਫਿਲਮ ਦੇ ਖਿਲਾਫ਼ ਅੱਗੇ ਆਏ ਹਨ, ਜਿਨ੍ਹਾਂ ਨੇ ਫ਼ਿਲਮ ਦੇ ਵਿਜ਼ੂਅਲ ਅਤੇ ਕਿਰਦਾਰਾਂ ਤੱਕ ਦੇ ਡਾਇਲਾਗਸ 'ਤੇ ਇਤਰਾਜ਼ ਜਤਾਇਆ ਹੈ।
ਉੱਥੇ ਹੀ ਹੁਣ ਅਦਾਕਾਰ ਮੁਕੇਸ਼ ਖੰਨਾ (Mukesh Khanna) ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਜਿਨ੍ਹਾਂ ਨੇ 'ਮਹਾਭਾਰਤ' 'ਚ ਭੀਸ਼ਮ ਪਿਤਾਮਾ ਦਾ ਕਿਰਦਾਰ ਨਿਭਾਇਆ ਸੀ। ਮੁਕੇਸ਼ ਖੰਨਾ (Mukesh Khanna) ਨੇ ਸੈਫ ਅਲੀ ਖਾਨ ਦੇ ਰਾਵਣ ਦੇ ਕਿਰਦਾਰ 'ਤੇ ਨਿਸ਼ਾਨਾ ਸਾਧਿਆ ਹੈ। ਮੁਕੇਸ਼ ਖੰਨਾ ਨੇ ਨਾ ਸਿਰਫ ਆਦਿਪੁਰਸ਼ ਨੂੰ ਰਾਮਾਇਣ ਦਾ ਅਪਮਾਨ ਕਿਹਾ ਹੈ, ਸਗੋਂ ਇਸ ਫਿਲਮ 'ਚ ਸੈਫ ਅਲੀ ਖਾਨ ਨੂੰ ਰਾਵਣ ਦਾ ਕਿਰਦਾਰ ਦੇਣ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋੋ: International Gatka diwas: आज मनाया जा रहा है इंटरनेशनल गतका दिवस, अब सिख मार्शल आर्ट गतका भी राष्ट्रीय खेलों का होगा हिस्सा
ਇੰਨ੍ਹਾਂ ਹੀ ਨਹੀਂ ਫ਼ਿਲਮ 'ਆਦਿਪੁਰਸ਼' 'ਚ ਵਰਤੇ ਗਏ ਪਹਿਰਾਵੇ ਦੀ ਨਿੰਦਾ ਕਰਦੇ ਹੋਏ ਅਭਿਨੇਤਾ ਮੁਕੇਸ਼ ਖੰਨਾ ਨੇ ਕਿਹਾ, "ਇਨ੍ਹਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਪੂਰੀ ਟੀਮ ਨੂੰ ਪੰਜਾਹ ਡਿਗਰੀ ਸੈਲਸੀਅਸ 'ਤੇ ਖੜ੍ਹੇ ਹੋ ਕੇ ਸਾੜ ਦੇਣਾ ਚਾਹੀਦਾ ਹੈ।" "ਮੈਨੂੰ ਲੱਗਦਾ ਹੈ ਕਿ ਇਹ ਰਾਮਾਇਣ ਨਾਲ ਇੱਕ ਭਿਆਨਕ ਮਜ਼ਾਕ ਹੈ। ਸਾਡੇ ਧਰਮ ਗ੍ਰੰਥਾਂ ਦਾ ਅਪਮਾਨ ਕਰਨ ਦਾ ਹੱਕ ਇਹਨਾਂ ਨੂੰ ਕਿਸਨੇ ਦਿੱਤਾ ਹੈ?"
ਇਹ ਵੀ ਪੜ੍ਹੋ: Punjabi News: ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ, ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ
ਦੱਸ ਦਈਏ ਕਿ ਫਿਲਮ (Film Adipurush) ਨੇ ਚਾਰ ਦਿਨਾਂ 'ਚ ਦੁਨੀਆ ਭਰ 'ਚ 375 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ, ਜਦਕਿ ਕੁਝ ਲੋਕਾਂ ਨੂੰ ਇਸ ਦੇ ਕਿਰਦਾਰਾਂ ਅਤੇ ਡਾਇਲਾਗਸ 'ਤੇ ਕਾਫੀ ਇਤਰਾਜ਼ ਹੈ। ਮੁਕੇਸ਼ ਖੰਨਾ ਨੇ ਰਾਵਣ ਦੇ ਕਿਰਦਾਰ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਅਤੇ ਗੁੱਸਾ ਜ਼ਾਹਰ ਕਰਦੇ ਹੋਏ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ, 'ਰਾਵਣ ਡਰਾਉਣਾ ਹੋ ਸਕਦਾ ਹੈ ਪਰ ਚੰਦਰਕਾਂਤਾ ਦਾ ਸ਼ਿਵਦੱਤ ਵਿਸ਼ਵਪੁਰਸ਼ ਦੇ ਰੂਪ ਵਿਚ ਕਿਵੇਂ ਦਿਖਾਈ ਦੇ ਸਕਦਾ ਹੈ? ਉਹ ਪੰਡਿਤ ਸੀ।
ਤੁਸੀਂ ਹੈਰਾਨ ਹੋਵੋਗੇ ਕਿ ਕੋਈ ਵੀ ਅਜਿਹੇ ਰਾਵਣ ਦੀ ਕਲਪਨਾ ਅਤੇ ਡਿਜ਼ਾਈਨ ਕਿਵੇਂ ਕਰ ਸਕਦਾ ਹੈ। ਮੈਨੂੰ ਯਾਦ ਹੈ ਜਦੋਂ ਫਿਲਮ ਦੀ ਘੋਸ਼ਣਾ ਕੀਤੀ ਗਈ ਸੀ, ਸੈਫ ਅਲੀ ਖਾਨ ਨੇ ਕਿਹਾ ਸੀ ਕਿ ਉਹ ਇਸ ਕਿਰਦਾਰ ਨੂੰ ਹਾਸੋਹੀਣੀ ਬਣਾ ਦੇਣਗੇ ਅਤੇ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ, 'ਤੁਮ ਹੋਤੇ ਕੌਨ ਹੋ ਸਾਡੇ ਮਹਾਂਕਾਵਿ ਦੇ ਪਾਤਰ ਬਦਲੋ, ਆਪਣਾ ਧਰਮ ਕਰ ਕੇ ਦਿਖਾਓ, ਸਿਰ ਵੱਢ ਦਿੱਤੇ ਜਾਣਗੇ। ਸੱਚ ਤਾਂ ਇਹ ਹੈ ਕਿ ਰਾਵਣ ਦੇ ਲੁੱਕ 'ਚ ਜ਼ਿਆਦਾ ਬਦਲਾਅ ਨਹੀਂ ਆਇਆ ਅਤੇ ਮੇਕਰਸ ਨੇ ਇਸ ਨੂੰ ਕਾਮੇਡੀ 'ਚ ਬਦਲਣ ਦੀ ਕੋਸ਼ਿਸ਼ ਵੀ ਕੀਤੀ।
ਇਹ ਵੀ ਪੜ੍ਹੋ: Ban on Fishing: 15 ਅਗਸਤ ਤੱਕ ਮੱਛੀਆਂ ਫੜਨ 'ਤੇ ਲੱਗੀ ਪੂਰਨ ਪਾਬੰਦੀ! ਜਾਣੋ ਕਿਉਂ?
ਮੁਕੇਸ਼ ਨੇ ਇਹ ਵੀ ਕਿਹਾ ਕਿ ਜਦੋਂ ਇਹ ਮੰਨਿਆ ਜਾਂਦਾ ਹੈ ਕਿ ਲੰਕਾ ਸੋਨੇ ਦੀ ਬਣੀ ਹੋਈ ਹੈ, ਤਾਂ 'ਆਦਿਪੁਰਸ਼' ਨੇ ਇਸ ਨੂੰ ਕਾਲਾ ਦਿਖਾਇਆ ਹੈ। ਮੁਕੇਸ਼ ਨੇ ਇਹ ਵੀ ਕਿਹਾ ਹੈ ਕਿ ਫਿਲਮ ਦੇ ਯੁੱਧ ਦੇ ਸੀਨ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਹੈ ਕਿ ਇਹ ਉਸ ਦੌਰ ਦੇ ਸੀਨ ਹਨ, ਸਗੋਂ ਇਸ 'ਚ ਗੁਆਂਢੀਆਂ ਦੀ ਲੜਾਈ ਅਤੇ ਬੇਤੁਕੇ ਸ਼ਬਦਾਂ ਨਾਲ ਭਰਪੂਰ ਦਿਖਾਇਆ ਗਿਆ ਹੈ।