Viral Pic: ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ ਇਹ ਬੱਚਾ ਹੁਣ ਦੁਨੀਆਂ ਭਰ ਦੇ ਸੰਗੀਤ ਪ੍ਰੇਮੀਆਂ ਦਾ ਚਹੇਤਾ
Advertisement
Article Detail0/zeephh/zeephh1653604

Viral Pic: ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ ਇਹ ਬੱਚਾ ਹੁਣ ਦੁਨੀਆਂ ਭਰ ਦੇ ਸੰਗੀਤ ਪ੍ਰੇਮੀਆਂ ਦਾ ਚਹੇਤਾ

Viral Pic: ਰੈਪਰ ਦਾ ਅਸਲੀ ਨਾਂ ਦਾਮਿਨੀ ਇਬੂਨੋਲੁਵਾ ਓਗੁਲੂ ਹੈ ਅਤੇ ਉਹ ਬਰਨਾ ਬੁਆਏ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਗਾਇਕ ਹੈ ਅਤੇ ਉਸਨੇ ਨਾਈਜੀਰੀਅਨ ਸੰਗੀਤ ਅਤੇ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਅਤੇ ਸਤਿਕਾਰਿਆ ਹੈ।

 

Viral Pic: ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ ਇਹ ਬੱਚਾ ਹੁਣ ਦੁਨੀਆਂ ਭਰ ਦੇ ਸੰਗੀਤ ਪ੍ਰੇਮੀਆਂ ਦਾ ਚਹੇਤਾ

Viral Pic: ਅਕਸਰ ਸੋਸ਼ਲ ਮੀਡਿਆ 'ਤੇ ਗਾਇਕਾਂ ਅਦਾਕਾਰਾਂ ਦੀਆਂ ਬਚਪਨ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਹੋਰ ਛੋਟੇ ਬੱਚੇ ਦੀ ਤਸਵੀਰ ਸੋਸ਼ਲ ਮੀਡਿਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਤੁਸੀਂ ਦੱਸ ਸਕਦੇ ਹੋ ਕੌਣ ਹੈ ਇਹ ਛੋਟਾ ਬੱਚਾ?ਆਓ ਜਾਣਦੇ ਹਾਂ ਕੌਣ ਹੈ ਇਹ ਛੋਟਾ ਬੱਚਾ। ਦੱਸ ਦੇਈਏ ਕਿ ਤਸਵੀਰ ਵਾਲਾ ਛੋਟਾ ਬੱਚਾ (Burna Boy) ਬਰਨਾ ਬੁਆਏ ਹੈ। ਬਰਨਾ ਬੁਆਏ ਇੱਕ ਮਸ਼ਹੂਰ ਰੈਪਰ ਹੈ। ਜਿਸਦੇ ਨਾਮ ਦੇ ਚਰਚੇ ਪੂਰੀ ਦੁਨੀਆਂ ਵਿੱਚ ਫੈਲੇ ਹੋਏ ਹਨ। ਬਰਨਾ ਬੁਆਏ ਦੀਆਂ ਇਹ ਬਚਪਨ ਦੀਆਂ ਤਸਵੀਰਾਂ ਉਸਦੀ ਮਾਤਾ ਵੱਲੋਂ ਸੋਸ਼ਲ ਮੀਡਿਆ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ।  

ਰੈਪਰ ਦਾ ਅਸਲੀ ਨਾਂ ਦਾਮਿਨੀ ਇਬੂਨੋਲੁਵਾ ਓਗੁਲੂ ਹੈ ਅਤੇ ਉਹ ਬਰਨਾ ਬੁਆਏ (Burna Boy) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਗਾਇਕ ਹੈ ਅਤੇ ਉਸਨੇ ਨਾਈਜੀਰੀਅਨ ਸੰਗੀਤ ਅਤੇ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਅਤੇ ਸਤਿਕਾਰਿਆ ਹੈ। ਸਿਰਫ 31 ਸਾਲ ਦੀ ਉਮਰ 'ਚ ਉਨ੍ਹਾਂ ਨੇ ਕਾਫੀ ਫੈਨ ਫਾਲੋਇੰਗ ਹਾਸਲ ਕਰ ਲਈ ਹੈ। ਉਸ ਦੇ ਗੀਤਾਂ ਨੂੰ ਕਾਫੀ ਵਿਊਜ਼ ਮਿਲਦੇ ਹਨ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਤੀਜਾ ਗੀਤ ਰਿਲੀਜ਼ ਕੀਤਾ ਗਿਆ ਜਿਸ ਵਿੱਚ ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਨਾਲ ਕੋਲੈਬ ਕੀਤਾ ਸੀ। 

ਇਹ ਵੀ ਪੜ੍ਹੋ: Viral Video: ਚੱਲਦੀ ਸਕੂਟੀ 'ਤੇ ਕੁੜੀ ਕਰ ਰਹੀ ਸੀ ਬੀਅਰ ਪਾਰਟੀ, ਫਿਰ ਅਗਲੇ ਪਲ ਹੋਇਆ ਅਜਿਹਾ...ਵਾਇਰਲ ਹੋਈ ਵੀਡੀਓ

ਸਿੱਧੂ ਮੂਸੇਵਾਲਾ ਦਾ ਸੰਗੀਤ ਅੱਜ ਵੀ ਪ੍ਰਸਿੱਧ ਹੈ। ਉਸ ਦੀ ਬੇਵਕਤੀ ਮੌਤ ਤੋਂ ਬਾਅਦ, ਉਸ ਦੇ ਦੋ ਗੀਤ, ਵਾਰ ਅਤੇ ਐਸਵਾਈਐਲ ਪਿਛਲੇ ਸਾਲ ਰਿਲੀਜ਼ ਹੋਏ ਅਤੇ ਦੌਨਾਂ ਗੀਤਾਂ ਨੇ ਰੋਂਗਟੇ ਖੜ੍ਹੇ ਕਰ ਦਿੱਤੇ। ਦੋਵੇਂ ਟਰੈਕ ਮੂਸੇਵਾਲਾ ਦੀ ਵੱਖਰੀ ਪਹਿਚਾਣ ਅਤੇ ਵੱਖਰੀ ਗੀਤਕਾਰੀ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ 'ਮੇਰਾ ਨਾਂ' ਰਿਲੀਜ਼ ਹੋਇਆ ਹੈ। ਜਿਸ ਵਿੱਚ ਬਰਨਾ ਬੁਆਏ ਜੋ ਕਿ ਨਾਈਜ਼ੀਰੀਅਨ ਗਾਇਕ ਹੈ ਅਤੇ ਯੂਕੇ-ਅਧਾਰਤ ਗ੍ਰੈਮੀ-ਜੇਤੂ ਰੈਪਰ ਨਾਲ ਸਹਿਯੋਗੀ ਸਨ।

ਜੇਕਰ ਬਰਨਾ ਬੁਆਏ (Burna Boy) ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਸਾਲ 2013 ਵਿੱਚ ਬਰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਦੀ ਐਲਬਮ ਲਾਈਫ ਨੂੰ ਸਰੋਤਿਆਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਦੀ ਕਾਮਯਾਬੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਆਨ ਏ ਟਚਸ਼ਿਪ, ਆਊਟਸਾਈਡ, ਅਫਰੀਕਨ ਜੈਂਟਸ, ਟਵਾਈਸ ਏ ਟਾਲ ਅਤੇ ਲਵ ਦਾਮਿਨੀ ਵਰਗੀਆਂ ਐਲਬਮਾਂ ਪ੍ਰਸਿੱਧ ਹਨ।

ਬਰਨਾ ਨੇ (Burna Boy) ਆਪਣੇ ਕਰੀਅਰ ਵਿੱਚ ਕਈ ਵੱਡੇ ਐਵਾਰਡ ਜਿੱਤੇ ਹਨ। ਉਸਨੂੰ ਸਾਲ 2021 ਵਿੱਚ ਗ੍ਰੈਮੀ ਅਵਾਰਡ ਮਿਲਿਆ। ਸਾਲ 2023 ਵਿੱਚ ਵੀ, ਉਸਨੇ ਆਪਣੀ ਐਲਬਮ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਅਤੇ ਗ੍ਰੈਮੀ ਲਈ ਨਾਮਜ਼ਦ ਕੀਤਾ ਗਿਆ।

Trending news