Diljit Dosanjh News: ਫੈਨਜ਼ ਵੱਲੋਂ ਕੰਗਨਾ ਰਣੌਤ ਬਾਰੇ ਪੁੱਛੇ ਸਵਾਲ 'ਤੇ ਦਿਲਜੀਤ ਦੋਸਾਂਝ ਨੇ ਦਿੱਤਾ ਮਜ਼ੇਦਾਰ ਜਵਾਬ
trendingNow,recommendedStories0/zeephh/zeephh1775078

Diljit Dosanjh News: ਫੈਨਜ਼ ਵੱਲੋਂ ਕੰਗਨਾ ਰਣੌਤ ਬਾਰੇ ਪੁੱਛੇ ਸਵਾਲ 'ਤੇ ਦਿਲਜੀਤ ਦੋਸਾਂਝ ਨੇ ਦਿੱਤਾ ਮਜ਼ੇਦਾਰ ਜਵਾਬ

Diljit Dosanjh On Kangana Ranaut News: ਹਾਲ ਹੀ ਵਿੱਚ ਦਿਲਜੀਤ ਨੇ ਪਾੱਪੁਲਰ ਥ੍ਰੈਡਸ ਐਪ ਉੱਪਰ ਅਕਾਊਂਟ ਬਣਾਇਆ ਹੈ। 

 

 

Diljit Dosanjh News: ਫੈਨਜ਼ ਵੱਲੋਂ ਕੰਗਨਾ ਰਣੌਤ ਬਾਰੇ ਪੁੱਛੇ ਸਵਾਲ 'ਤੇ ਦਿਲਜੀਤ ਦੋਸਾਂਝ ਨੇ ਦਿੱਤਾ ਮਜ਼ੇਦਾਰ ਜਵਾਬ

Diljit Dosanjh On Kangana Ranaut News: ਪਾਲੀਵੁੱਡ ਦੇ ਮਸ਼ਹੁਰ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦੀ ਅਦਾਕਾਰੀ ਨੇ ਹਰ ਕਿਸੇ ਨੂੰ ਪਿੱਛੇ ਛੱਡ ਦਿੱਤਾ ਹੈ। ਦਿਲਜੀਤ ਦੋਸਾਂਝ ਸੋਸ਼ਲ ਮੀਡੀਆਂ ਉੱਤੇ ਕਾਫ਼ੀ ਐਕਟਿਵ ਰਹਿੰਦਾ ਹੈ। ਹਾਲ ਹੀ ਵਿੱਚ ਹੁਣ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿੱਚ ਵੀ ਐਂਟਰੀ ਮਾਰ ਲਈ ਹੈ। ਦਿਲਜੀਤ ਦੋਸਾਂਝ ਕਦੇ ਆਪਣੀਆਂ ਫੋਟੋਆਂ ਅਤੇ ਕਦੇ ਵੀਡੀਓ ਰਾਹੀਂ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। 

ਅਕਸਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਅਤੇ ਕੰਗਨਾ ਰਣੌਤ ਦੀ ਤਕਰਾਰ ਬਾਰੇ ਤਾਂ ਸਾਰੇ ਜਾਣਦੇ ਹੀ ਹਨ। ਦੋਵਾਂ ਸਿਤਾਰਿਆਂ ਨੂੰ ਕਿਸਾਨ ਅੰਦੋਲਨ ਸਮੇਂ ਆਹਮਣੇ- ਸਾਹਮਣੇ ਦੇਖਿਆ ਗਿਆ ਸੀ। ਹਾਲ ਹੀ ਵਿੱਚ ਦਿਲਜੀਤ ਨੇ ਪਾੱਪੁਲਰ ਥ੍ਰੈਡਸ ਐਪ ਉੱਪਰ ਅਕਾਊਂਟ ਬਣਾਇਆ ਹੈ। ਇਸ ਦੌਰਾਨ ਦਿਲਜੀਤ ਦੋਸਾਂਝ ਦੇ ਇੰਸਟਾਗਾਮ ਸਟੋਰੀ ਉੱਤੇ ਲੋਕਾਂ ਨੇ ਕਾਮੈਂਟ ਕਰ ਰਹੇ ਹਨ।

ਇਹ ਵੀ ਪੜ੍ਹੋ: Himachal Pradesh Weather Today: ਕੁਦਰਤੀ ਆਫ਼ਤ ਦੇ ਚਲਦਿਆਂ ਹਿਮਾਚਲ ਪ੍ਰਦੇਸ਼ 'ਚ 828 ਸੜਕਾਂ ਹੋਈਆਂ ਬੰਦ

ਇਸ ਦੌਰਾਨ ਦਿਲਜੀਤ ਦੇ (Diljit Dosanjh)ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ਕੰਗਨਾ ਨਹੀਂ ਆਈ ਇੱਥੇ ਯਾਰ। ਦਿਲਜੀਤ ਨੇ ਉਸ ਦਾ ਮਜ਼ੇਦਾਰ ਜਵਾਬ ਦਿੰਦੇ ਹੋਏ ਕਿਹਾ ਸਵਾਦ ਲਈ ਦੇ... ਉਦੋਂ ਗੱਲ ਪੰਜਾਬ ਦੀ ਸੀ, ਆਪਣਾ ਪਰਸਨਲ ਕਿਸੇ ਨਾਲ ਕੋਈ ਰੌਲਾ ਨਈ ਭੈਣਜੀ.....

ਇਸ ਤੋਂ ਬਾਅਦ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕੀਤਾ ਕਿ ਜਦੋਂ ਗੱਲ ਪੰਜਾਬ ਦੀ ਹੁੰਦੀ ਆ ਤਾਂ ਮਸਲੇ ਸਾਰੇ ਪਰਸਨਲ ਬਣ ਜਾਂਦੇ ਹਨ। ਕਿਸਾਨ ਅੰਦੋਲਨ ਸਮੇਂ ਦਿਲਜੀਤ ਅਤੇ ਕੰਗਨਾ ਦੀ ਟਵਿਟਰ ਵਾਰ ਕਾਫੀ ਚਰਚਾ ਵਿੱਚ ਸੀ। 

ਇਸ ਦੌਰਾਨ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਇਸਦੀ ਖੂਬ ਚਰਚਾ ਹੋਈ। ਹਾਲਾਂਕਿ ਇਸ ਦੌਰਾਨ ਅਭਿਨੇਤਾ ਰਿਤਿਕ ਰੌਸ਼ਨ ਵੀ ਦਿਲਜੀਤ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ ਸੀ।  ਅਪ੍ਰੈਲ ਮਹੀਨੇ 'ਚ ਦਿਲਜੀਤ  (Diljit Dosanjh) ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ।

ਉੱਥੋਂ ਦਿਲਜੀਤ ਗਲੋਬਲ ਸਟਾਰ ਬਣੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' ਰਿਲੀਜ਼ ਹੋਈ ਸੀ। ਇਸ ਦੇ ਨਾਲ ਨਾਲ ਦਿਲਜੀਤ ਦੀ ਇੱਕ ਹੋਰ ਫਿਲਮ 'ਚਮਕੀਲਾ' ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਇਮਇਆਜ਼ ਅਲੀ ਨੇ ਡਾਇਰੈਕਟ ਕੀਤਾ ਹੈ।

ਇਹ ਵੀ ਪੜ੍ਹੋ: Punjab Weather News: ਖਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚਿਆ ਘੱਗਰ ਦਰਿਆ; ਪ੍ਰਸ਼ਾਸਨ ਹੋਇਆ ਅਲਰਟ

Trending news