Bollywood News: ਕੰਗਣਾ ਰਣੌਤ ਦੀ ਚੇਤਾਵਨੀ 'ਤੇ ਦਲਜੀਤ ਦੋਸਾਂਝ ਨੇ ਦਿੱਤਾ ਕਰਾਰਾ ਜਵਾਬ ! ਕਹੀ ਇਹ ਵੱਡੀ ਗੱਲ
trendingNow,recommendedStories0/zeephh/zeephh1623259

Bollywood News: ਕੰਗਣਾ ਰਣੌਤ ਦੀ ਚੇਤਾਵਨੀ 'ਤੇ ਦਲਜੀਤ ਦੋਸਾਂਝ ਨੇ ਦਿੱਤਾ ਕਰਾਰਾ ਜਵਾਬ ! ਕਹੀ ਇਹ ਵੱਡੀ ਗੱਲ

Bollywood News: ਕੰਗਣਾ ਰਣੌਤ ਦੇ ਕੀਤੇ ਵਿਵਾਦਿਤ ਪੋਸਟ ਤੋਂ ਬਾਅਦ ਹੁਣ ਜਵਾਬ ਵਿੱਚ ਦਿਲਜੀਤ ਨੇ ਵੀ ਆਪਣੀ ਚੁੱਪੀ ਤੋੜਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਕੰਗਨਾ ਰਣੌਤ ਦੀਆਂ ਗੱਲਾਂ ਦਾ ਕਰਾਰਾ ਜਵਾਬ ਦਿੱਤਾ ਹੈ। 

Bollywood News: ਕੰਗਣਾ ਰਣੌਤ ਦੀ ਚੇਤਾਵਨੀ 'ਤੇ ਦਲਜੀਤ ਦੋਸਾਂਝ ਨੇ ਦਿੱਤਾ ਕਰਾਰਾ ਜਵਾਬ ! ਕਹੀ ਇਹ ਵੱਡੀ ਗੱਲ

Bollywood News: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਨੇ ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ਼ ਪੰਜਾਬ ਪੁਲਿਸ ਦੁਆਰਾ ਸ਼ੁਰੂ ਕੀਤੇ ਗਏ ਅਪਰੇਸ਼ਨ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਪੋਸਟ ਸ਼ੇਅਰ ਕਰਕੇ ਦਿਲਜੀਤ ਦੋਸਾਂਝ (Diljit Dosanjh) ਨੂੰ ਟੈਗ ਕਰਦੇ ਹੋਏ ਲਿਖਿਆ, "ਦਿਲਜੀਤ ਜੀ ਪੁਲਿਸ ਆ ਗਈ ਹੈ ਪੁਲਿਸ।"

ਹੁਣ ਇਸ ਦੇ ਜਵਾਬ ਵਿੱਚ ਦਿਲਜੀਤ (Diljit Dosanjh)ਨੇ ਵੀ ਆਪਣੀ ਚੁੱਪੀ ਤੋੜਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਕੰਗਨਾ ਰਣੌਤ ਦੀਆਂ ਗੱਲਾਂ ਦਾ ਦਿਲਜੀਤ ਦੋਸਾਂਝ ਨੇ ਵੀ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ 'ਤੇ ਪੰਜਾਬੀ 'ਚ ਲਿਖਿਆ, ਮੇਰਾ ਪੰਜਾਬ ਵੱਸਦਾ ਰਹੇ। ਗਾਇਕ ਅਤੇ ਅਦਾਕਾਰ ਨੇ ਆਪਣੀ ਪੋਸਟ ਵਿੱਚ ਇੱਕ ਹੱਥ ਜੋੜਿਆ ਇਮੋਜੀ ਵੀ ਸਾਂਝਾ ਕੀਤਾ ਹੈ। ਹਾਲਾਂਕਿ ਦਿਲਜੀਤ ਨੇ ਕੰਗਨਾ ਦੀ ਪੋਸਟ 'ਤੇ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ ਹੈ ਪਰ ਅਸਿੱਧੇ ਤੌਰ 'ਤੇ ਆਪਣੀ ਗੱਲ ਰੱਖੀ ਹੈ।

ਇਹ ਵੀ ਪੜ੍ਹੋ: ਜਾਣੋ ਕੀ ਹੈ ਚਾਰ ਸਾਲ ਪੁਰਾਣਾ ਮਾਮਲਾ? ਜਿਸ 'ਚ ਰਾਹੁਲ ਗਾਂਧੀ ਨੂੰ ਠਹਿਰਾਇਆ ਗਿਆ ਦੋਸ਼ੀ

ਦੱਸ ਦੇਈਏ ਕਿ ਕੰਗਨਾ ਰਣੌਤ ਨੇ ਸਵਿਗੀ ਦਾ ਇੱਕ ਮੀਮ ਸਾਂਝਾ ਕੀਤਾ ਸੀ ਅਤੇ ਇਸ 'ਤੇ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਸੀ। ਸਵਿਗੀ ਦੀ ਪੋਸਟ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ  ਅਤੇ ਕੈਪਸ਼ਨ ਵਿੱਚ ਲਿਖਿਆ ਸੀ, "ਓਏ ਪੁਲਿਸ ਆ ਗਈ ਪੁਲਿਸ।" ਇਸ ਨੂੰ ਸਾਂਝਾ ਕਰਦੇ ਹੋਏ ਕੰਗਣਾ ਨੇ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਅਤੇ ਲਿਖਿਆ, "ਬੱਸ ਕਹਿ ਇਵੇਂ ਹੀ ਕਹਿ ਰਹੀ ਹਾਂ" ਕੰਗਨਾ ਰਣੌਤ ਇੱਥੇ ਹੀ ਨਹੀਂ ਰੁਕੀ, ਉਸ ਨੇ ਇੰਸਟਾਗ੍ਰਾਮ ਸਟੋਰੀ 'ਤੇ ਵੀ ਆਪਣੀ ਪੋਸਟ ਸ਼ੇਅਰ ਕੀਤੀ ਹੈ। ਇੱਥੇ ਵੀ ਦਿਲਜੀਤ ਦੋਸਾਂਝ ਨੂੰ ਟੈਗ ਕਰਦੇ ਹੋਏ ਉਨ੍ਹਾਂ ਲਿਖਿਆ, "ਦਿਲਜੀਤ ਜੀ ਪੁਲਿਸ ਆ ਗਈ ਹੈ ਪੁਲਿਸ।"

ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਤਾਅਨਾ ਮਾਰਿਆ ਸੀ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਲਿਖਿਆ, "ਜੋ ਕੋਈ ਵੀ ਖਾਲਿਸਤਾਨੀਆਂ ਦਾ ਸਮਰਥਨ ਕਰ ਰਿਹਾ ਹੈ, ਯਾਦ ਰੱਖੋ ਕਿ ਅਗਲਾ ਨੰਬਰ ਤੁਹਾਡਾ ਹੈ। ਪੁਲਿਸ ਆ ਗਈ ਹੈ। ਇਹ ਉਹ ਸਮਾਂ ਨਹੀਂ ਹੈ ਜਦੋਂ ਕੋਈ ਵੀ ਕੁਝ ਵੀ ਕਰਦਾ ਸੀ। ਦੇਸ਼ ਨਾਲ ਧੋਖਾ ਜਾਂ ਹੁਣ ਇਸ ਨੂੰ ਟੁਕੜਿਆਂ ਵਿਚ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਿੰਗਾ ਪਏਗਾ।"

ਇਸ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਹੋਰ ਪੋਸਟ ਲਿਖਿਆ, 'ਪਹਿਲਾਂ ਇਹ ਦਿਲਜੀਤ ਦੋਸਾਂਝ ਵੱਡੀਆਂ ਧਮਕੀਆਂ ਦਿੰਦੇ ਸਨ। ਹੁਣ ਤੁਸੀਂ ਸਾਰੇ ਕਿੱਥੇ ਲੁਕੇ ਹੋ? ਕਿਸ ਦੇ ਜੋਰ 'ਤੇ ਛਾਲਾਂ ਮਾਰ ਰਿਹਾ ਸੀ ਤੇ ਹੁਣ ਕਿਸਦੇ ਡਰ ਤੋਂ ਲੁਕ ਰਹੇ ਹੋ ?? ਵਿਆਖਿਆ ਕਰੋ ਜੀ!' ਦੱਸ ਦੇਈਏ ਕਿ ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ਼ ਪੰਜਾਬ ਪੁਲਿਸ ਦੁਆਰਾ ਸ਼ੁਰੂ ਕੀਤੇ ਗਏ ਅਪਰੇਸ਼ਨ ਤੋਂ ਬਾਅਦ ਇਹ ਪੋਸਟ ਕੀਤਾ ਹੈ।

Trending news