Asim Riaz-Himanshi Khurana: ਆਸਿਮ ਰਿਆਜ਼ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ਬਰ, ਕਿਹਾ ''ਅਬ ਸਾਥ ਨਹੀਂ...''
Advertisement
Article Detail0/zeephh/zeephh1698061

Asim Riaz-Himanshi Khurana: ਆਸਿਮ ਰਿਆਜ਼ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ਬਰ, ਕਿਹਾ ''ਅਬ ਸਾਥ ਨਹੀਂ...''

Asim Riyaz Breakup With Himanshi Khurana News: ਆਸਿਮ ਅਤੇ ਹਿਮਾਂਸ਼ੀ ਸਭ ਤੋਂ ਪਿਆਰੇ ਅਤੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ, ਹੁਣ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਆਸਿਮ ਨੇ ਵੀ ਹੁਣ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ।

 

Asim Riaz-Himanshi Khurana: ਆਸਿਮ ਰਿਆਜ਼  ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ਬਰ, ਕਿਹਾ ''ਅਬ ਸਾਥ ਨਹੀਂ...''

Asim Riyaz Breakup With Himanshi Khurana News: ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ( Himanshi Khurana) ਅਤੇ ਆਸਿਮ ਰਿਆਜ਼ (Asim Riyaz) ਇਨ੍ਹੀਂ ਦਿਨੀਂ ਮੁੜ ਇੱਕ ਵਾਰ ਸੁਰਖੀਆਂ 'ਚ ਆ ਗਏ ਹਨ। ਹਿਮਾਂਸ਼ੀ ਤੇ ਆਸਿਮ ਰਿਆਜ਼ ਦੀ ਲਵ ਸਟੋਰੀ ਤੋਂ ਹਰ ਕੋਈ ਜਾਣੂ ਹੈ ਪਰ ਹਾਲ ਹੀ 'ਚ ਖ਼ਬਰ ਚਰਚਾ ਵਿੱਚ ਹੈ ਕਿ ਹਿਮਾਂਸ਼ੀ ਤੇ ਆਸਿਮ ਵੱਖ ਹੋ ਗਏ ਹਨ। 

ਦਰਅਸਲ ਹਿਮਾਂਸ਼ੀ ਤੇ ਆਸਿਮ ਦੋਹਾਂ ਨੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਇੱਕ ਦੂਜੇ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ, ਜਿਸ ਦੇ ਚੱਲਦੇ ਫੈਨਜ਼ ਬੇਹੱਦ ਹੈਰਾਨ ਹਨ ਪਰ ਇਸ ਤੋਂ ਇਲਾਵਾ ਹਾਲ ਹੀ ਵਿੱਚ ਆਸਿਮ ਰਿਆਜ਼ ਨੇ ਟਵੀਟ ਕੀਤਾ ਹੈ ਜਿਸ ਵਿੱਚ ਲਿਖਿਆ ਹੈ ''ਅਬ ਸਾਥ ਨਹੀਂ...'' ਅਤੇ ਲਿਖਿਆ ਹੈ ਕਿ ''ਅਬ ਸਾਥ ਨਹੀਂ...'' ਮਿਊਜ਼ਿਕ ਵੀਡੀਓ 17 ਮਈ ਨੂੰ ਰਾਤ 12 ਵਜੇ ਰਿਲੀਜ਼ ਹੋਵੇਗਾ…!! ਪਰ ਫੈਨਸ ਇਸ ਨੂੰ ਦੋਵਾਂ ਦਾ ਬ੍ਰੇਕਅੱਪ ਸਮਝ ਰਹੇ ਹਨ ਜਦਕਿ ਆਸਿਮ ਰਿਆਜ਼ ਦਾ ਮਿਊਜ਼ਿਕ ਵੀਡੀਓ  ''ਅਬ ਸਾਥ ਨਹੀਂ...'' 17 ਮਈ ਨੂੰ ਰਾਤ 12 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। 

ਇਹ ਵੀ ਪੜ੍ਹੋ: Maternity Leave: ਮਹਿਲਾ ਕਰਮਚਾਰੀਆਂ ਲਈ ਖੁਸ਼ਖਬਰੀ! ਹੁਣ ਇੰਨ੍ਹੇ ਮਹੀਨਿਆਂ ਦੀ ਹੋਵੇਗੀ ਮੈਟਰਨਿਟੀ ਲੀਵ

ਹਿਮਾਂਸ਼ੀ ਖੁਰਾਨਾ ( Himanshi Khurana) ਅਤੇ ਆਸਿਮ ਰਿਆਜ਼ (Asim Riyaz)  ਨੇ ਹਾਲਾਂਕਿ ਇਸ ਬਾਰੇ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਅਤੇ ਆਸਿਮ ਦੀ ਮੁਲਾਕਾਤ ਰਿਐਲਿਟੀ ਸ਼ੋਅ ਬਿੱਗ ਬੌਸ 13 'ਤੇ ਹੋਈ ਸੀ। ਹਿਮਾਂਸ਼ੀ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਆਪਣੇ ਨੌਂ ਸਾਲ ਦੇ ਬੁਆਏਫ੍ਰੈਂਡ ਚਾਉ ਨਾਲ ਬ੍ਰੇਕਅੱਪ ਕਰ ਲਿਆ ਸੀ। 

ਇਹ ਜੋੜੀ ਕਈ ਗੀਤਾਂ ਵਿੱਚ ਵੀ ਇਕੱਠੇ ਨਜ਼ਰ ਆਏ ਹਨ। ਬਿੱਗ ਬੌਸ 13 ਤੋਂ ਬਾਅਦ ਆਸਿਮ ਅਤੇ ਹਿਮਾਂਸ਼ੀ ਦੀ ਲਵ ਸਟੋਰੀ ਟਾਕ ਆਫ ਦ ਟਾਊਨ ਬਣ ਗਈ। ਸ਼ੋਅ ਤੋਂ ਬਾਅਦ, ਦੋਵਾਂ ਨੇ ਆਪਣੇ ਰਿਸ਼ਤੇ ਨੂੰ ਕਾਇਮ ਰੱਖਿਆ।  ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਥੋੜ੍ਹੇ ਸਮੇਂ ਲਈ ਸੀ ਅਤੇ ਹੁਣ ਉਹ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਅਨਫਾਲੋ ਕੀਤਾ ਹੋਇਆ ਹੈ। 

Trending news