Anushka Sharma News: ਅਨੁਸ਼ਕਾ ਸ਼ਰਮਾ ਦੀਆਂ ਮੁੜ ਵਧੀਆ ਮੁਸ਼ਕਿਲਾਂ! ਕੋਰਟ ਨੇ ਸੇਲ ਟੈਕਸ ਨੋਟਿਸ ਦੇ ਖਿਲਾਫ਼ ਅਪੀਲ ਕੀਤੀ ਖਾਰਿਜ
Advertisement
Article Detail0/zeephh/zeephh1633819

Anushka Sharma News: ਅਨੁਸ਼ਕਾ ਸ਼ਰਮਾ ਦੀਆਂ ਮੁੜ ਵਧੀਆ ਮੁਸ਼ਕਿਲਾਂ! ਕੋਰਟ ਨੇ ਸੇਲ ਟੈਕਸ ਨੋਟਿਸ ਦੇ ਖਿਲਾਫ਼ ਅਪੀਲ ਕੀਤੀ ਖਾਰਿਜ

Anushka Sharma Sales Tax Issue: ਬੰਬੇ ਹਾਈ ਕੋਰਟ ਨੇ ਅਭਿਨੇਤਰੀ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਬੰਬੇ ਹਾਈ ਕੋਰਟ ਨੇ ਅਨੁਸ਼ਕਾ ਸ਼ਰਮਾ ਨੂੰ ਚਾਰ ਹਫ਼ਤਿਆਂ ਦੇ ਅੰਦਰ ਸੇਲ ਟੈਕਸ ਦੇ ਡਿਪਟੀ ਕਮਿਸ਼ਨਰ ਅੱਗੇ ਅਪੀਲ ਦਰਜ ਕਰਨ ਦਾ ਨਿਰਦੇਸ਼ ਦਿੱਤਾ ਵੀ ਹੈ।

Anushka Sharma News: ਅਨੁਸ਼ਕਾ ਸ਼ਰਮਾ ਦੀਆਂ ਮੁੜ ਵਧੀਆ ਮੁਸ਼ਕਿਲਾਂ! ਕੋਰਟ ਨੇ ਸੇਲ ਟੈਕਸ ਨੋਟਿਸ ਦੇ ਖਿਲਾਫ਼ ਅਪੀਲ ਕੀਤੀ ਖਾਰਿਜ

 Anushka Sharma Sales Tax Issue: ਅਨੁਸ਼ਕਾ ਸ਼ਰਮਾ (Anushka Sharma) ਬਾਲੀਵੁੱਡ ਦੀ ਸਭ ਤੋਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਜ਼ਿਆਦਾਤਰ ਵਿਵਾਦਾਂ ਤੋਂ ਦੂਰ ਰਹਿਣ ਵਾਲੀ ਅਨੁਸ਼ਕਾ ਸ਼ਰਮਾ ਸੇਲਜ਼ ਟੈਕਸ ਮਾਮਲੇ ਕਾਰਨ ਕਈ ਵਾਰ ਸੁਰਖੀਆਂ 'ਚ ਰਹੀ ਹੈ। ਇਸ ਸਮੇਂ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀਆਂ ਸੇਲ ਟੈਕਸ ਮਾਮਲੇ (Anushka Sharma Sales Tax Issue) 'ਚ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ, ਅਨੁਸ਼ਕਾ ਸ਼ਰਮਾ ਦਾ ਨਾਮ ਸੇਲ ਟੈਕਸ ਨੋਟਿਸ 2012-13 ਅਤੇ 2013-14 ਵਿੱਚ ਆਇਆ ਹੈ। ਅਨੁਸ਼ਕਾ ਸ਼ਰਮਾ ਨੇ ਸੇਲ ਟੈਕਸ ਨੋਟਿਸ ਦੇ ਖਿਲਾਫ਼ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਰਜ ਕੀਤੀ ਸੀ।

ਰਿਪੋਰਟ ਮੁਤਾਬਕ ਹਾਲ ਹੀ 'ਚ ਬਾਂਬੇ ਹਾਈ ਕੋਰਟ 'ਚ ਅਨੁਸ਼ਕਾ ਸ਼ਰਮਾ (Anushka Sharma)ਦੀ ਪਟੀਸ਼ਨ 'ਤੇ ਸੁਣਵਾਈ ਹੋਈ ਸੀ ਜਿਸ ਵਿੱਚ ਬਾਂਬੇ ਹਾਈ ਕੋਰਟ ਨੇ ਅਭਿਨੇਤਰੀ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਬੰਬੇ ਹਾਈ ਕੋਰਟ ਨੇ ਅਨੁਸ਼ਕਾ ਸ਼ਰਮਾ ਨੂੰ ਚਾਰ ਹਫ਼ਤਿਆਂ ਦੇ ਅੰਦਰ ਸੇਲ ਟੈਕਸ ਦੇ ਡਿਪਟੀ ਕਮਿਸ਼ਨਰ ਅੱਗੇ ਅਪੀਲ ਦਰਜ ਕਰਨ ਦਾ ਨਿਰਦੇਸ਼ ਦਿੱਤਾ ਵੀ ਹੈ। ਇੰਨਾ ਹੀ ਨਹੀਂ ਕੋਰਟ ਨੇ ਇਹ ਵੀ ਕਿਹਾ ਹੈ ਕਿ ਜਦੋਂ Mediation ਦਾ ਪੂਰਾ ਇੰਤਜ਼ਾਮ ਹੈ ਤਾਂ ਤੁਸੀਂ ਸਿੱਧੇ ਹਾਈ ਕੋਰਟ ਵਿਚ ਆਉਣ ਦਾ ਫੈਸਲਾ ਕਿਉਂ ਕੀਤਾ ਹੈ।

ਇਹ ਵੀ ਪੜ੍ਹੋ: Sidhu Moose wala Video: ਸਿੱਧੂ ਮੂਸੇਵਾਲਾ ਦੀ ਤਸਵੀਰ 'ਤੇ ਸ਼ਖਸ ਨੇ ਲਗਾਈ ਕਾਲਖ, ਵੇਖੋ ਵਾਇਰਲ ਵੀਡੀਓ

ਦਰਅਸਲ ਅਦਾਕਾਰਾ ਨੇ ਹਰ ਸਟੇਜ ਪਰਫਾਰਮੈਂਸ ਅਤੇ ਐਵਾਰਡ ਸਮਾਰੋਹ 'ਚ ਆਪਣੀ ਮੌਜੂਦਗੀ 'ਤੇ ਕਾਪੀਰਾਈਟ ਲੈ ਲਿਆ ਹੈ। ਯਾਨੀ ਜੇਕਰ ਕੋਈ ਉਨ੍ਹਾਂ ਦੇ ਵੀਡੀਓ ਅਤੇ ਕੰਟੈਂਟ ਦੀ ਵਰਤੋਂ ਕਿਤੇ ਵੀ ਕਰਦਾ ਹੈ ਤਾਂ ਇਸ ਤੋਂ ਹੋਣ ਵਾਲੀ ਕਮਾਈ ਸਿੱਧੇ ਅਨੁਸ਼ਕਾ ਸ਼ਰਮਾ ਨੂੰ ਜਾਵੇਗੀ। ਅਜਿਹੇ 'ਚ ਅਨੁਸ਼ਕਾ ਸ਼ਰਮਾ ਨੂੰ ਇਸ ਤੋਂ ਹੋਣ ਵਾਲੀ ਆਮਦਨ 'ਤੇ ਸੇਲ ਟੈਕਸ ਵੀ ਦੇਣਾ ਪੈਂਦਾ ਹੈ।

ਬਾਲੀਵੁੱਡ ਅਦਾਕਾਰਾ ਨੇ ਮੁਲਾਂਕਣ ਸਾਲਾਂ 2012 ਤੋਂ 2016 ਲਈ ਮਹਾਰਾਸ਼ਟਰ ਵੈਟ ਦੇ ਤਹਿਤ ਟੈਕਸ ਦੀ ਮੰਗ ਕਰਨ ਵਾਲੇ ਵਿਕਰੀ ਟੈਕਸ ਦੇ ਡਿਪਟੀ ਕਮਿਸ਼ਨਰ ਦੇ ਚਾਰ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਹੈ। ਬੁੱਧਵਾਰ ਨੂੰ ਜਸਟਿਸ ਨਿਤਿਨ ਜਮਦਾਰ ਅਤੇ ਅਭੈ ਆਹੂਜਾ ਦੇ ਬੈਂਚ ਦੇ ਸਾਹਮਣੇ ਪੇਸ਼ ਕੀਤੇ ਗਏ ਆਪਣੇ ਜਵਾਬੀ ਹਲਫਨਾਮੇ ਵਿੱਚ, ਟੈਕਸ ਅਥਾਰਟੀ ਨੇ ਅਭਿਨੇਤਰੀ ਦੀਆਂ ਦਲੀਲਾਂ ਨੂੰ ਗੈਰਵਾਜਬ ਕਰਾਰ ਦਿੱਤਾ। ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਵੀਰਵਾਰ ਨੂੰ ਸੁਣਵਾਈ ਕਰੇਗਾ।

ਇਹ ਵੀ ਪੜ੍ਹੋ: Delhi Corona Case: ਦਿੱਲੀ 'ਚ ਵਧੀ ਕੋਰੋਨਾ ਦੀ ਰਫ਼ਤਾਰ, 295 ਨਵੇਂ ਮਾਮਲੇ ਆਏ ਸਾਹਮਣੇ, CM ਕੇਜਰੀਵਾਲ ਕਰਨਗੇ ਮੀਟਿੰਗ
 

Trending news