Anupama Serial twist: ਸ਼ੋਅ 'ਚ ਆਇਆ ਵੱਡਾ ਮੋੜ; ਅਨੁਜ ਨੇ ਅਨੁਪਮਾ ਨੂੰ ਕਹੀ ਵੱਡੀ ਗੱਲ
Advertisement

Anupama Serial twist: ਸ਼ੋਅ 'ਚ ਆਇਆ ਵੱਡਾ ਮੋੜ; ਅਨੁਜ ਨੇ ਅਨੁਪਮਾ ਨੂੰ ਕਹੀ ਵੱਡੀ ਗੱਲ

Anupama Serial twist: ਅਨੁਜ ਕਹਿੰਦਾ ਹੈ ਕਿ ਕਪਾੜੀਆ ਹਾਊਸ 'ਚ ਉਸ ਦਾ ਦਮ ਘੁੱਟ ਰਿਹਾ ਹੈ। ਜਦੋਂ ਅਨੁਪਮਾ ਨੇ ਪੁੱਛਿਆ ਕਿ ਇਸ ਰਿਸ਼ਤੇ ਤੋਂ ਵੀ? ਤਾਂ ਅਨੁਜ ਜਵਾਬ ਦਿੰਦਾ ਹੈ ਕਿ ਹੁਣ ਉਨ੍ਹਾਂ ਵਿਚਕਾਰ ਕੋਈ ਰਿਸ਼ਤਾ ਬਚਿਆ ਹੀ ਨਹੀਂ ਹੈ। ਇਹ ਸੁਣ ਅਨੁਪਮਾ ਟੁੱਟ ਜਾਂਦੀ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦਾ ਰਿਸ਼ਤਾ ਕੀ ਮੋੜ ਲੈਂਦਾ ਹੈ।

 

Anupama Serial twist: ਸ਼ੋਅ 'ਚ ਆਇਆ ਵੱਡਾ ਮੋੜ; ਅਨੁਜ ਨੇ ਅਨੁਪਮਾ ਨੂੰ ਕਹੀ ਵੱਡੀ ਗੱਲ

Anupama Serial twist: ਸਟਾਰ ਪਲੱਸ 'ਤੇ ਆਉਣ ਵਾਲਾ ਸ਼ੋਅ ਅਨੂਪਮਾ (Anupama) ਸਭ ਦਾ ਪਸੰਦੀਦਾ ਬਣ ਚੁੱਕਿਆ ਹੈ। ਹੁਣ ਤੱਕ ਸ਼ੋਅ 'ਅਨੁਪਮਾ' 'ਚ ਤੁਸੀਂ ਦੇਖਿਆ ਹੋਵੇਗਾ ਕਿ ਸ਼ਾਹ ਹਾਊਸ 'ਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿੱਥੇ ਪੂਰੇ ਕਪਾੜੀਆ ਪਰਿਵਾਰ ਨੂੰ ਵੀ ਬੁਲਾਇਆ ਗਿਆ ਸੀ। ਕਪਾੜੀਆ ਪਰਿਵਾਰ ਛੋਟੀ ਅਨੂ, ਖਾਸ ਕਰਕੇ ਅਨੁਜ ਕਪਾੜੀਆ ਦੇ ਜਾਣ ਤੋਂ ਬਾਅਦ ਬਿਖਰ ਗਿਆ ਹੈ। ਅਨੁਜ ਨੂੰ ਛੱਡ ਕੇ ਹਰ ਕੋਈ ਹੋਲੀ ਮਨਾਉਣ ਸ਼ਾਹ ਘਰ ਆ ਜਾਂਦਾ ਹੈ, ਅਨੁਪਮਾ ਵੀ ਆਉਂਦੀ ਹੈ। ਹੁਣ ਅੱਗੇ ਅਨੂਪਮਾ ਨੂੰ ਖੁਸ਼ ਦੇਖ ਕੇ ਅਨੁਜ ਨੂੰ ਗੁੱਸਾ ਆ ਜਾਵੇਗਾ।

ਇਸ 'ਚ ਦਿਖਾਇਆ ਜਾਵੇਗਾ ਕਿ ਅਨੁਪਮਾ ਦੇ ਮੂਡ ਨੂੰ ਹਲਕਾ ਕਰਨ ਲਈ ਬਾਪੂ ਜੀ ਗੀਤ ਵਜਾ ਰਹੇ ਹਨ ਅਤੇ ਡਾਂਸ ਕਰ ਰਹੇ ਹਨ। ਇਸ ਦੌਰਾਨ ਅਨੁਜ ਆਉਂਦਾ ਹੈ ਅਤੇ ਅਨੁਪਮਾ ਨੂੰ ਖੁਸ਼ ਦੇਖ ਕੇ ਗੁੱਸੇ ਹੋ ਜਾਂਦਾ ਹੈ। ਜਦੋਂ ਅਨੁਪਮਾ ਖੁਸ਼ੀ ਨਾਲ ਉਸ ਨੂੰ ਰੰਗ ਲਗਾਉਣ ਲਈ ਆਉਂਦੀ ਹੈ, ਤਾਂ ਉਹ ਉਸ 'ਤੇ ਹੋਰ ਗੁੱਸਾ ਹੋ ਜਾਂਦਾ ਹੈ ਅਤੇ ਰੌਲਾ ਪਾਉਣ ਲੱਗ ਜਾਂਦਾ ਹੈ। ਉਹ ਕਹਿੰਦਾ ਹੈ ਕਿ ਉਸਦੀ ਧੀ ਚਲੀ ਗਈ ਹੈ ਅਤੇ ਉਹ ਇੱਥੇ ਜਸ਼ਨ ਮਨਾ ਰਹੀ ਹੈ। ਹੋਲੀ ਅਨੂ ਲਈ ਸ਼ੁਭ ਹੋਵੇਗੀ ਪਰ ਉਸ ਲਈ ਨਹੀਂ। ਉਹ ਗੁੱਸੇ ਵਿਚ ਆ ਜਾਂਦਾ ਹੈ ਅਤੇ ਅਨੁਪਮਾ ਤੋਂ ਰੰਗ ਲਗਵਾਉਣ ਲੱਗ ਜਾਂਦਾ ਹੈ ਅਤੇ ਗੁੱਸੇ ਵਿੱਚ ਚਲਾ ਜਾਂਦਾ ਹੈ।

ਸ਼ਾਹ ਪਰਿਵਾਰ ਆਪਣੀ ਬੇਟੀ ਅਨੁਪਮਾ ਨਾਲ ਅਜਿਹਾ ਵਿਵਹਾਰ ਪਸੰਦ ਨਹੀਂ ਕਰਦਾ। ਸਮਰ ਦਾ ਕਹਿਣਾ ਹੈ ਕਿ ਕੋਈ ਵੀ ਆਪਣੀ ਮਾਂ ਨਾਲ ਅਜਿਹਾ ਸਲੂਕ ਬਰਦਾਸ਼ਤ ਨਹੀਂ ਕਰ ਸਕਦਾ। ਹਾਲਾਂਕਿ, ਅਨੁਪਮਾ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਉਸਦੇ ਅਤੇ ਉਸਦੇ ਪਤੀ ਵਿਚਕਾਰ ਗੱਲ ਕਰਨ ਦਾ ਹੱਕ ਨਹੀਂ ਹੈ। ਅਨੁਪਮਾ ਅਨੁਜ ਦਾ ਪਿੱਛਾ ਕਰਨ ਲੱਗ ਜਾਏਗੀ। ਸ਼ਾਹ ਪਰਿਵਾਰ ਵਿੱਚ ਅਨੁਜ ਦੇ ਵਿਵਹਾਰ ਦੀ ਚਰਚਾ ਹੋਣ ਲੱਗ ਜਾਏਗੀ ਅਤੇ ਵਨਰਾਜ ਆਪਣੇ ਮਨ 'ਚ ਹੀ ਖੁਸ਼ ਹੋ ਰਿਹਾ ਹੈ। ਜਦੋਂ ਕਾਵਿਆ ਉਸਦੀ ਖੁਸ਼ੀ ਦਾ ਰਾਜ਼ ਪੁੱਛਦੀ ਹੈ ਤਾਂ ਵਨਰਾਜ ਕਹਿੰਦਾ ਹੈ ਕਿ ਉਹ ਵੀ ਇਹੀ ਕਰਦਾ ਸੀ ਜੋ ਅੱਜ ਅਨੁਜ ਆਪਣੇ ਬੱਚਿਆਂ ਲਈ ਕਰ ਰਿਹਾ ਹੈ। ਉਸ ਸਮੇਂ ਸਾਰਿਆਂ ਨੇ ਉਸ ਨੂੰ ਗਲਤ ਕਿਹਾ।

ਇਹ ਵੀ ਪੜ੍ਹੋ: Ajmer Jhula Incident: ਅਜਮੇਰ 'ਚ 30 ਫੁੱਟ ਦੀ ਉਚਾਈ ਤੋਂ ਡਿੱਗਿਆ ਝੂਲਾ, 11 ਔਰਤਾਂ ਤੇ ਬੱਚੇ ਜ਼ਖ਼ਮੀ

ਅਨੁਜ ਨੂੰ ਮਨਾਉਣ ਲਈ ਬਾਪੂ ਜੀ ਜਦੋਂ ਕਪਾੜੀਆ ਹਾਊਸ ਜਾਣ ਦੀ ਗੱਲ ਕਰਦੇ ਹਨ ਤਾਂ ਵਨਰਾਜ ਉਸਨੂੰ ਰੋਕ ਦਿੰਦਾ ਹੈ। ਉਹ ਕਹਿੰਦਾ ਹੈ ਕਿ ਅਨੁਪਮਾ ਨੇ ਕਿਹਾ ਕਿ ਉਨ੍ਹਾਂ ਪਤੀ ਪਤਨੀ ਵਿਚਕਾਰ ਗੱਲ ਨਾ ਕਰੋ, ਨਹੀਂ ਤਾਂ ਅਨੁਜ ਨੂੰ ਬੁਰਾ ਲੱਗ ਜਾਏਗਾ। ਉਂਝ, ਵਨਰਾਜ ਆਪਣੇ ਦਿਲ ਵਿੱਚ ਇਹ ਵੀ ਚਾਹੁੰਦਾ ਹੈ ਕਿ ਅਨੁਜ ਅਤੇ ਅਨੁਪਮਾ ਇੱਕ ਦੂਜੇ ਤੋਂ ਦੂਰ ਚਲੇ ਜਾਣ ਤਾਂ ਕਿ ਉਨ੍ਹਾਂ ਦਾ ਰਸਤਾ ਸਾਫ਼ ਹੋ ਸਕੇ। ਦੂਜੇ ਪਾਸੇ, ਅਨੁਜ ਛੋਟੀ ਅਨੁ ਨਾਲ ਗੱਲ ਕਰਨ ਲਈ ਬੇਚੈਨ ਹੋ ਕੇ ਫ਼ੋਨ ਕਰਦਾ ਹੈ ਪਰ ਮਾਇਆ ਫ਼ੋਨ ਨਹੀਂ ਚੁੱਕਦੀ। ਇਸ ਦੌਰਾਨ ਅਨੁਪਮਾ ਵੀ ਅਨੁਜ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ।

ਤਾਜ਼ਾ ਪ੍ਰੋਮੋ 'ਚ ਦਿਖਾਇਆ ਗਿਆ ਕਿ ਅਨੁਜ ਕਹਿੰਦਾ ਹੈ ਕਿ ਕਪਾੜੀਆ ਹਾਊਸ 'ਚ ਉਸ ਦਾ ਦਮ ਘੁੱਟ ਰਿਹਾ ਹੈ। ਜਦੋਂ ਅਨੁਪਮਾ ਨੇ ਪੁੱਛਿਆ ਕਿ ਇਸ ਰਿਸ਼ਤੇ ਤੋਂ ਵੀ? ਤਾਂ ਅਨੁਜ ਜਵਾਬ ਦਿੰਦਾ ਹੈ ਕਿ ਹੁਣ ਉਨ੍ਹਾਂ ਵਿਚਕਾਰ ਕੋਈ ਰਿਸ਼ਤਾ ਬਚਿਆ ਹੀ ਨਹੀਂ ਹੈ। ਇਹ ਸੁਣ ਅਨੁਪਮਾ ਟੁੱਟ ਜਾਂਦੀ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦਾ ਰਿਸ਼ਤਾ ਕੀ ਮੋੜ ਲੈਂਦਾ ਹੈ।

ਇਹ ਵੀ ਪੜ੍ਹੋ: Chaitra Navratri 2023: ਅੱਜ ਤੋਂ ਸ਼ੁਰੂ ਹੋਏ ਚੇਤ ਨਵਰਾਤਰੇ; ਵਰਤ ਦੌਰਾਨ ਇੰਨ੍ਹਾਂ ਗੱਲ੍ਹਾਂ ਰੱਖੋ ਧਿਆਨ, ਪੂਜਾ ਹੋਵੇਗੀ ਸਫ਼ਲ 

Trending news