ਇਸ ਦਿਨ ਵਿਆਹ ਦੇ ਬੰਧਨ 'ਚ ਬੱਝਣਗੇ ਹਰਜੋਤ ਬੈਂਸ ਤੇ IPS ਜੋਤੀ ਯਾਦਵ; ਤਾਰੀਕ ਦਾ ਹੋਇਆ ਐਲਾਨ
Advertisement

ਇਸ ਦਿਨ ਵਿਆਹ ਦੇ ਬੰਧਨ 'ਚ ਬੱਝਣਗੇ ਹਰਜੋਤ ਬੈਂਸ ਤੇ IPS ਜੋਤੀ ਯਾਦਵ; ਤਾਰੀਕ ਦਾ ਹੋਇਆ ਐਲਾਨ

Harjot Singh Bains Wedding Date: ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਹੋਰ ਆਗੂ ਵਿਆਹ ਸਮਾਗਮ 'ਚ ਸ਼ਿਰਕਤ ਕਰਨਗੇ।

 

ਇਸ ਦਿਨ ਵਿਆਹ ਦੇ ਬੰਧਨ 'ਚ ਬੱਝਣਗੇ ਹਰਜੋਤ ਬੈਂਸ ਤੇ IPS ਜੋਤੀ ਯਾਦਵ; ਤਾਰੀਕ ਦਾ ਹੋਇਆ ਐਲਾਨ

Cabinet minister Harjot Singh Bains Wedding Date News: ਆਮ ਆਦਮੀ ਪਾਰਟੀ ਦੇ ਵਿਧਾਇਕ ਹਰਜੋਤ ਸਿੰਘ ਬੈਂਸ (Harjot Singh Bains) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ। ਉਹ ਇਸ ਮਹੀਨੇ ਦੀ 25 ਤਰੀਕ ਨੂੰ ਸੀਨੀਅਰ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ  (Jyoti Yadav) ਨਾਲ ਵਿਆਹ ਕਰਨਗੇ। 

ਜਾਣਕਾਰੀ ਮੁਤਾਬਕ ਨੰਗਲ ਦੇ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਹੋਵੇਗਾ। ਦੂਜੇ ਪਾਸੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਹੋਰ ਆਗੂ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ: Zwigato Online Leak: ਕਪਿਲ ਸ਼ਰਮਾ ਦੀ ਫ਼ਿਲਮ 'ਜ਼ਵਿਗਾਟੋ' ਨੂੰ ਲੱਗਾ ਵੱਡਾ ਝਟਕਾ! ਪੂਰੀ HD 'ਚ ਔਨਲਾਈਨ ਹੋਈ ਲੀਕ 

ਚਰਚਾ ਹੈ ਕਿ ਬੈਂਸ ਪੰਜਾਬ ਕੇਡਰ ਦੀ ਆਈਪੀਐਸ ਡਾ. ਜੋਤੀ  ਯਾਦਵ (Jyoti Yadav)ਨਾਲ ਵਿਆਹ ਕਰਵਾਉਣਗੇ ਜੋ ਕਿ ਮੌਜੂਦਾ ਸਮੇਂ ਵਿੱਚ ਮਾਨਸਾ ਜ਼ਿਲ੍ਹੇ ਵਿਚ ਬਤੌਰ ਐੱਸਪੀ ਹੈੱਡਕੁਆਰਟ ਤਾਇਨਾਤ ਹੈ। ਵਿਆਹ ਸਮਾਗਮ ਦਾ ਆਨੰਦਪੁਰ ਸਾਹਿਬ ਵਿਖੇ ਸਮਾਗਮ ਹੋਵੇਗਾ।  ਦੱਸ ਦਈਏ ਕਿ ਆਈਪੀਐਸ ਜੋਤੀ ਯਾਦਵ ਦਾ ਪਰਿਵਾਰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਹਿੰਦਾ ਹੈ। ਹਰਜੋਤ ਸਿੰਘ ਬੈਂਸ ਇਸੇ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਦੇ ਢੰਗ ਨਾਲ ਵਿਆਹ ਕਰਵਾਉਣਗੇ।

ਸ੍ਰੀ ਅਨੰਦਪੁਰ ਸਾਹਿਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਪਣਾ ਹਲਕਾ ਹੈ ਅਤੇ ਗੁਰੂ ਨਗਰੀ 'ਚ ਹੀ ਉਹ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨਗੇ। ਕਾਬਿਲੇਗੌਰ ਹੈ ਕਿ ਹਰਜੋਤ ਸਿੰਘ ਬੈਂਸ ਪੰਜਾਬ ਦਾ ਸਿੱਖਿਆ ਮੰਤਰੀ ਹਨ। ਇਸ ਤੋਂ ਪਹਿਲਾਂ ਪੰਜਾਬ ਜੇਲ੍ਹ ਮੰਤਰੀ ਸਨ।  

Trending news