Ludhiana News: ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੇ ਸਟਾਲ ''ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਮਿੱਟੀ ਦੇ ਦੀਵੇ, ਗ੍ਰੀਟਿੰਗ ਕਾਰਡ, ਸਜਾਵਟੀ ਕਲਾਤਮਕ ਚੀਜ਼ਾਂ ਅਤੇ ਤੋਹਫ਼ਿਆਂ ਸਮੇਤ ਰੰਗੀਨ ਵਸਤੂਆਂ ਬਣਾਉਣ ਵਿੱਚ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ।
Trending Photos
Ludhiana News: ਲੁਧਿਆਣਾ, ਡਿਪਟੀ ਕਮਿਸ਼ਨਰ ਦਫ਼ਤਰ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਡਲ ਗ੍ਰਾਮ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਦੀਵੇ ਅਤੇ ਹੋਰ ਸਜਾਵਟੀ ਸਮਾਨ ਦੇ ਸਟਾਲ ਲਗਾਏ ਗਏ।
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੇ ਸਟਾਲ ''ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਮਿੱਟੀ ਦੇ ਦੀਵੇ, ਗ੍ਰੀਟਿੰਗ ਕਾਰਡ, ਸਜਾਵਟੀ ਕਲਾਤਮਕ ਚੀਜ਼ਾਂ ਅਤੇ ਤੋਹਫ਼ਿਆਂ ਸਮੇਤ ਰੰਗੀਨ ਵਸਤੂਆਂ ਬਣਾਉਣ ਵਿੱਚ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ''ਤੇ ਜ਼ੋਰ ਦਿੱਤਾ ਕਿ ਹੁਨਰ ਵਿਕਾਸ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਸਾਥ ਦੇਣ ਦੀ ਗੱਲ ਆਖੀ ਹੈ। ਅਤੇ ਉਨ੍ਹਾਂ ਨੂੰ ਸਮਾਜ ਦੇ ਜ਼ਰੂਰੀ ਅੰਗ ਵਜੋਂ ਪਛਾਣਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਵੀਓ ਧੰਨਵਾਦ ਕਰਦੇ ਹਨ ਸਟਾਲ ਲਗਾਉਣ ਲਈ ਸਥਾਨ ਦਿੱਤਾ ਕਿ ਅਜਿਹੇ ਸਟਾਲ ਵਿਸ਼ੇਸ਼ ਤੌਰ ''ਤੇ ਯੋਗ ਵਿਅਕਤੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਜੀਵਨ ਵਿੱਚ ਉੱਤਮਤਾ ਲਈ ਯਤਨ ਕਰਨ ਲਈ ਵੀ ਪ੍ਰੇਰਿਤ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਸਟਾਲ ਦਾ ਉਦਘਾਟਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਸਟਾਲ ਤੋਂ ਉਤਪਾਦ ਵੀ ਖ਼ਰੀਦੇ ਅਤੇ ਸਕੂਲ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਸਕੂਲ ਸਟਾਫ਼ ਨੂੰ ਵਿਦਿਆਰਥੀਆਂ ਲਈ ਲੋੜੀਂਦੀਆਂ ਵਸਤੂਆਂ ਦੀ ਸੂਚੀ ਮੁਹੱਈਆ ਕਰਵਾਉਣ ਲਈ ਵੀ ਕਿਹਾ ਅਤੇ ਵਾਅਦਾ ਕੀਤਾ ਕਿ ਪ੍ਰਸ਼ਾਸਨ ਵੱਲੋਂ ਕੁੱਝ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਕਰ ਦਿੱਤੀ ਜਾਵੇਗੀ। ਸਕੂਲ ਦੇ ਵਿਦਿਆਰਥੀ ਵੀ ਜੋ ਕਿ ਦਵਿਆਨ ਹਨ ਪਰ ਫਿਰ ਵੀ ਹੌਸਲੇ ਬੁਲੰਦ ਹਨ ਉਨ੍ਹਾਂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਆਉਣ ਤੇ ਕਾਫ਼ੀ ਖ਼ੁਸ਼ ਦਿਖਾਈ ਦਿੱਤੀ ਬੱਚਿਆਂ ਦੀ ਕੋਡੀਨੇਟਰ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੇ ਵਿੱਚ ਬਹੁਤ ਹੀ ਪ੍ਰਤਿਭਾ ਹੈ ਅਤੇ ਬੇਸ਼ੱਕ ਦੂਸਰੇ ਬੱਚਿਆਂ ਨਾਲੋਂ ਅਲੱਗ ਨੇ ਪਰ ਫਿਰ ਵੀ ਉਨ੍ਹਾਂ ਦੀ ਮਿਹਨਤ ਸਭ ਨੂੰ ਦਿੱਖ ਰਹੀ ਹੈ ਉਨ੍ਹਾਂ ਨੇ ਆਪਣੇ ਹੱਥੀ ਦੀਵੇ ਲੜੀਆਂ ਤੇ ਹੋਰ ਸਮਾਨ ਜਿਹੜਾ ਬਣਾਇਆ ਹੈ ਜਿਸ ਨੂੰ ਦੇਖ ਕੇ ਉੱਥੇ ਸਾਰਾ ਸਟਾਫ਼ ਬਹੁਤ ਪਸੰਦ ਕਰ ਰਿਹਾ ਹੈ।