Punjab School: ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਨਾਂਅ ਬਦਲਣ ਦੀ ਤਿਆਰੀ! 233 ਸਕੂਲਾਂ ਨੂੰ ਮਿਲਿਆ 'ਪੀਐਮ ਸ਼੍ਰੀ' ਦਾ ਦਰਜਾ
Advertisement
Article Detail0/zeephh/zeephh2512135

Punjab School: ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਨਾਂਅ ਬਦਲਣ ਦੀ ਤਿਆਰੀ! 233 ਸਕੂਲਾਂ ਨੂੰ ਮਿਲਿਆ 'ਪੀਐਮ ਸ਼੍ਰੀ' ਦਾ ਦਰਜਾ

Punjab School Name Changed: ਮੋਹਾਲੀ ਜ਼ਿਲ੍ਹੇ ਦੇ 10 ਸਕੂਲ ਕੇਂਦਰ ਸਰਕਾਰ ਦੀ 'ਪੀਐਮ ਸ਼੍ਰੀ' ਯੋਜਨਾ ਅਧੀਨ ਆਏ। ਕਿਸੇ ਵਿਦਿਆਰਥੀ ਨਾਲ ਭੇਦਭਾਵ ਤੇ ਪੱਖਪਾਤ ਦੀ ਸੰਭਾਵਨਾ ਹੋਈ ਖ਼ਤਮ। ਵਿਸ਼ਵ ਪੱਧਰੀ ਸਿਖਿਆ ਹੋਵੇਗੀ ਮੁਹੱਈਆ। ਵਿਦਿਆਰਥੀਆਂ ਨੂੰ ਸਿੱਖਣ ਲਈ ਹਰ ਤਰ੍ਹਾਂ ਦੇ ਵਸੀਲੇ ਮਿਲਣਗੇ।

 

Punjab School: ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਨਾਂਅ ਬਦਲਣ ਦੀ ਤਿਆਰੀ!  233 ਸਕੂਲਾਂ ਨੂੰ ਮਿਲਿਆ 'ਪੀਐਮ ਸ਼੍ਰੀ' ਦਾ ਦਰਜਾ

Punjab School Name Changed/ਮਨੋਜ ਜੋਸ਼ੀ: ਭਾਰਤ ਸਰਕਾਰ ਨੇ ਪੰਜਾਬ ਦੇ 233 ਸਕੂਲਾਂ ਨੂੰ 'ਪੀਐਮ ਸ਼੍ਰੀ' ਦਾ ਦਰਜਾ ਦਿੱਤਾ ਹੈ। ਇਨ੍ਹਾਂ 'ਚੋਂ 10 ਸਕੂਲ ਇਕੱਲੇ ਮੋਹਾਲੀ ਜ਼ਿਲ੍ਹੇ ਦੇ ਹਨ। ਕੇਂਦਰ ਸਰਕਾਰ ਦੀ 'ਪੀਐਮ ਸ਼੍ਰੀ' ਸਕੂਲ ਯੋਜਨਾ ਅਧੀਨ ਦੇਸ਼ ਵਿਚ ਕੁੱਲ 14,500 ਪੀਐਮ ਸ਼੍ਰੀ ਸਕੂਲ ਸਥਾਪਤ ਕੀਤੇ ਜਾਣੇ ਹਨ। ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਸੁਭਾਵਕ ਤੌਰ 'ਤੇ ਵਿਸ਼ਵ ਪੱਧਰੀ ਹੋ ਜਾਵੇਗਾ ਕਿਉਂਕਿ ਇਨ੍ਹਾਂ 'ਤੇ ਕੇਂਦਰ ਸਰਕਾਰ ਦੀ ਹੀ ਨਹੀਂ, ਸਗੋਂ ਸਬੰਧਤ ਸੂਬਿਆਂ ਦੀਆਂ ਸਰਕਾਰਾਂ, ਸਥਾਨਕ ਇਕਾਈਆਂ, ਕੇਂਦਰੀ ਵਿਦਿਆਲਾ ਸੰਗਠਨ (ਕੇਵੀਐਸ) ਅਤੇ ਨਵੋਦਿਆ ਵਿਦਿਆਲਾ ਸਮਿਤੀ (ਐਨਵੀਐਸ) ਦੀ ਵੀ ਪੂਰੀ ਨਿਗਰਾਨੀ ਰਹੇਗੀ।

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਮੋਹਾਲੀ ਸ਼ਹਿਰ ਦੇ ਫ਼ੇਜ਼ ਪੰਜ ਸਥਿਤ ਸਰਕਾਰੀ ਹਾਈ ਸਕੂਲ, ਜ਼ਿਲ੍ਹੇ ਦੇ ਲੋਹਗੜ੍ਹ 'ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਹਾਈ ਸਕੂਲ ਨਯਾ ਗਾਓਂ, ਸਰਕਾਰੀ ਹਾਈ ਸਕੂਲ ਸਨੇਟਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ਿਜ਼ਰਾਬਾਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲਾਲੜੂ ਪਿੰਡ, ਸਰਕਾਰੀ ਹਾਈ ਸਕੂਲ ਦੇਸੂ ਮਾਜਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਗੌਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਨੂੰ ਤੁਰਤ ਪ੍ਰਭਾਵ ਅਨੁਸਾਰ 'ਪੀਐਮ ਸ਼੍ਰੀ' ਦਾ ਦਰਜਾ ਹਾਸਲ ਹੋ ਗਿਆ ਹੈ।

ਇਹ ਵੀ ਪੜ੍ਹੋ: Stubble Burning: ਪੰਜਾਬ, ਹਰਿਆਣਾ ਤੇ ਚੰਡੀਗੜ 'ਚ ਹਾਲਤ ਚਿੰਤਾਜਨਕ, ਜਾਣੋ ਪਰਾਲੀ ਸਾੜਨ ਦੇ ਤਾਜਾ ਆਂਕੜੇ
 
ਇਨ੍ਹਾਂ ਸਕੂਲਾਂ ਨੂੰ ਸਥਾਪਤ ਕਰਨ ਦਾ ਮੰਤਵ ਹਰੇਕ ਵਿਦਿਆਰਥੀ ਨੂੰ ਮਿਆਰੀ ਵਿਦਿਆ ਦਾ ਸੁਖਾਵਾਂ, ਸੁਰੱਖਿਅਤ ਅਤੇ ਸਿੱਖਣ ਲਈ ਸ਼ਾਨਦਾਰ ਮਾਹੌਲ ਮੁਹੱਈਆ ਕਰਵਾਉਣਾ ਹੈ। ਇਥੇ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਤੇ ਵਿਦਿਆਰਥੀਆਂ ਲਈ 21ਵੀਂ ਸਦੀ ਦੇ ਸਾਰੇ ਹੁਨਰ ਸਿੱਖਣ ਵਿਚ ਸਹਾਈ ਸਿੱਧ ਹੋਣ ਵਾਲੇ ਵਸੀਲੇ ਵੀ ਮੁਹੱਈਆ ਕਰਵਾਏ ਜਾਣਗੇ। 'ਪੀਐਮ ਸ਼੍ਰੀ' ਸਕੂਲ ਸਥਾਪਤ ਕਰਨ ਪਿੱਛੇ ਕੇਂਦਰ ਸਰਕਾਰ ਦਾ ਇਹ ਮਕਸਦ ਵਿਦਿਆਰਥੀਆਂ ਨੂੰ ਦੇਸ਼ ਵਿਚ ਹਰ ਪੱਖੋਂ ਉਸਾਰੂ, ਸਿਰਜਣਾਤਮਕ ਤੇ ਉਤਪਾਦਕ ਯੋਗਦਾਨ ਪਾਉਣ ਦੇ ਕਾਬਲ ਬਣਾਉਣਾ ਹੈ।

ਦਰਅਸਲ, ਦੇਸ਼ 'ਚ ਸਾਲ 2020 ਦੌਰਾਨ ਲਾਗੂ ਕੀਤੀ ਗਈ ਨਵੀਂ ਵਿਦਿਅਕ ਨੀਤੀ ਅਨੁਸਾਰ ਹੀ ਇਹ ਯੋਜਨਾ ਅਰੰਭੀ ਗਈ ਸੀ – ਜਿਸ ਅਧੀਨ ਸਮਾਜ ਦੇ ਸਾਰੇ ਵਰਗਾਂ ਨੂੰ ਇਕਸਮਾਨ ਮੌਕੇ ਮੁਹਈਆ ਹੋਣਗੇ। ਕਿਸੇ ਵੀ ਵਿਦਿਆਰਥੀ ਨਾਲ ਪੱਖਪਾਤ ਜਾਂ ਭੇਦਭਾਵ ਦੀ ਕੋਈ ਸੰਭਾਵਨਾ ਵੀ ਪੈਦਾ ਨਹੀਂ ਹੋ ਸਕੇਗੀ। ਬੱਚੇ ਆਪਸੀ ਵਿਚਾਰ–ਵਟਾਂਦਰਿਆਂ ਨਾਲ ਹੱਸਦੇ–ਖੇਡਦੇ ਹੋਏ ਨਵੇਂ ਆਯਾਮ ਸਰ ਕਰਨ ਦੇ ਯੋਗ ਹੋ ਸਕਣਗੇ।

Trending news