October Holidays: ਅਕਤੂਬਰ ਦਾ ਮਹੀਨਾ ਛੁੱਟੀਆਂ ਨਾਲ ਭਰਿਆ, ਜਾਣੋ ਕਦੋਂ ਕਦੋਂ ਹੋਵੇਗੀ ਸਕੂਲ, ਕਾਲਜ, ਬੈਂਕ 'ਚ ਛੁੱਟੀ
Advertisement
Article Detail0/zeephh/zeephh2464250

October Holidays: ਅਕਤੂਬਰ ਦਾ ਮਹੀਨਾ ਛੁੱਟੀਆਂ ਨਾਲ ਭਰਿਆ, ਜਾਣੋ ਕਦੋਂ ਕਦੋਂ ਹੋਵੇਗੀ ਸਕੂਲ, ਕਾਲਜ, ਬੈਂਕ 'ਚ ਛੁੱਟੀ

October Holidays: ਅਕਤੂਬਰ ਦਾ ਮਹੀਨਾ ਤਿਉਹਾਰਾਂ ਅਤੇ ਛੁੱਟੀਆਂ ਨਾਲ ਭਰਿਆ ਹੁੰਦਾ ਹੈ। ਖਾਸ ਕਰਕੇ ਇਸ ਮਹੀਨੇ ਦਾ ਦੂਜਾ ਹਫਤਾ, ਜਿੱਥੇ ਲਗਾਤਾਰ ਪੰਜ ਦਿਨ ਛੁੱਟੀਆਂ ਹੋਣਗੀਆਂ। ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ 10 ਤੋਂ 14 ਅਕਤੂਬਰ ਤੱਕ ਬੰਦ ਰਹਿਣਗੇ, ਜਿਸ ਕਾਰਨ ਇਹ ਛੁੱਟੀਆਂ ਦੀ ਯੋਜਨਾ ਬਣਾਉਣ ਦਾ ਸਮਾਂ ਹੈ।

 

October Holidays: ਅਕਤੂਬਰ ਦਾ ਮਹੀਨਾ ਛੁੱਟੀਆਂ ਨਾਲ ਭਰਿਆ, ਜਾਣੋ ਕਦੋਂ ਕਦੋਂ ਹੋਵੇਗੀ ਸਕੂਲ, ਕਾਲਜ, ਬੈਂਕ 'ਚ ਛੁੱਟੀ

October Holidays:  ਬੱਚੇ ਹੋਣ ਜਾਂ ਵੱਡੇ ਹਰ ਕਿਸੇ ਨੂੰ ਛੁੱਟੀਆਂ (Dussehra 2024 School Holidays) ਦਾ ਇੰਤਜ਼ਾਰ ਹੁੰਦਾ ਹੈ। ਅਕਤੂਬਰ ਦਾ ਮਹੀਨਾ ਤਿਉਹਾਰਾਂ ਅਤੇ ਛੁੱਟੀਆਂ ਨਾਲ ਭਰਿਆ ਹੁੰਦਾ ਹੈ। ਖਾਸ ਕਰਕੇ ਇਸ ਮਹੀਨੇ ਦਾ ਦੂਜਾ ਹਫਤਾ, ਜਿੱਥੇ ਲਗਾਤਾਰ ਪੰਜ ਦਿਨ ਛੁੱਟੀਆਂ ਹੋਣਗੀਆਂ। ਦਰਅਸਲ ਕਿਹਾ ਜਾ ਰਿਹਾ ਹੈ ਕਿ ਕਈ ਥਾਵਾਂ ਉੱਤੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ 10 ਤੋਂ 14 ਅਕਤੂਬਰ ਤੱਕ ਬੰਦ ਰਹਿਣਗੇ, ਜਿਸ ਨਾਲ ਛੁੱਟੀਆਂ ਦੀ ਯੋਜਨਾ ਬਣਾਉਣ ਦਾ ਇਹ ਵਧੀਆ ਸਮਾਂ ਹੈ।

ਲਗਾਤਾਰ ਪੰਜ ਦਿਨਾਂ ਦੀਆਂ ਛੁੱਟੀਆਂ (October Holidays)
10 ਅਕਤੂਬਰ (ਵੀਰਵਾਰ): ਮਹਾ ਸਪਤਮੀ
11 ਅਕਤੂਬਰ (ਸ਼ੁੱਕਰਵਾਰ): ਮਹਾਨਵਮੀ
12 ਅਕਤੂਬਰ (ਸ਼ਨੀਵਾਰ): ਦੁਸਹਿਰਾ ਅਤੇ ਦੂਜਾ ਸ਼ਨੀਵਾਰ
13 ਅਕਤੂਬਰ (ਐਤਵਾਰ): ਹਫ਼ਤਾਵਾਰੀ ਛੁੱਟੀ

ਕਿਹਾ ਜਾ ਰਿਹਾ ਹੈ ਕਿ ਯੂਪੀ, ਦਿੱਲੀ, ਬਿਹਾਰ, ਹਰਿਆਣਾ, ਝਾਰਖੰਡ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਉੱਤਰਾਖੰਡ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਦੁਸਹਿਰੇ ਦੀ ਸਰਕਾਰੀ ਛੁੱਟੀ 10 ਤੋਂ 12 ਅਕਤੂਬਰ 2024 ਤੱਕ ਹੋਵੇਗੀ।

ਅਕਤੂਬਰ ਵਿੱਚ ਹੋਰ ਮਹੱਤਵਪੂਰਨ ਛੁੱਟੀਆਂ  (October Holidays)
2 ਅਕਤੂਬਰ (ਬੁੱਧਵਾਰ): ਗਾਂਧੀ ਜਯੰਤੀ
17 ਅਕਤੂਬਰ (ਵੀਰਵਾਰ): ਵਾਲਮੀਕਿ ਜਯੰਤੀ

ਇਹ ਵੀ ਪੜ੍ਹੋ:  Gurdas Maan Viral Video: ਗਾਇਕ ਗੁਰਦਾਸ ਮਾਨ ਦੀ ਬਜ਼ੁਰਗ ਫੈਨ ਨਾਲ ਵੀਡੀਓ ਵਾਇਰਲ, ਹਰ ਪਾਸੇ ਹੋ ਰਹੀ ਹੈ ਚਰਚਾ

ਕਈ ਸੂਬਿਆਂ ਵਿੱਚ ਸਕੂਲਾਂ ਦੇ ਅਧਿਆਪਕਾਂ ਨੇ 7 ਅਕਤੂਬਰ  (October Holidays) ਤੋਂ ਹੀ ਦੁਸਹਿਰੇ ਦੀ ਛੁੱਟੀ ਦਾ ਐਲਾਨ ਕਰਨ ਦੀ ਅਪੀਲ ਕੀਤੀ ਸੀ। ਵੱਖ-ਵੱਖ ਰਾਜਾਂ ਵਿੱਚ ਦੁਰਗਾ ਪੂਜਾ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸੇ ਲਈ 7 ਤੋਂ 13 ਅਕਤੂਬਰ ਤੱਕ 7 ਦਿਨ ਸਕੂਲ ਬੰਦ ਰੱਖਣ ਦੀ ਮੰਗ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਦੁਰਗਾ ਪੂਜਾ ਦੀ ਮਹੱਤਤਾ ਨੂੰ ਦੇਖਦੇ ਹੋਏ 7 ਅਕਤੂਬਰ ਤੋਂ 13 ਅਕਤੂਬਰ  (October Holidays) ਤੱਕ ਕੁਝ ਥਾਵਾਂ ‘ਤੇ ਹਫ਼ਤੇ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਬੈਂਕਿੰਗ ਸੇਵਾਵਾਂ ਵੀ ਪ੍ਰਭਾਵਿਤ( October Bank Holidays)

ਛੁੱਟੀਆਂ ਦੌਰਾਨ ਬੈਂਕਿੰਗ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ ਪਰ ਆਨਲਾਈਨ ਬੈਂਕਿੰਗ, ਨੈੱਟ ਬੈਂਕਿੰਗ ਅਤੇ UPI ਵਰਗੀਆਂ ਸੇਵਾਵਾਂ ਦੀ ਮਦਦ ਨਾਲ ਤੁਸੀਂ ਘਰ ਬੈਠੇ ਹੀ ਆਪਣਾ ਬੈਂਕਿੰਗ ਕੰਮ ਕਰ ਸਕਦੇ ਹੋ। ਪੈਸੇ ਕਢਵਾਉਣ ਲਈ ATM ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

 

Trending news