Bathinda News: ਅੱਜ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਉਸ ਵਿਦਿਆਰਥੀ ਨੂੰ ਆਪਣੇ ਨਾਲ ਲਿਆ ਕੇ ਕਾਲਜ ਵਿੱਚ ਛੱਡਿਆ ਗਿਆ ਅਤੇ ਕਾਲਜ ਦੇ ਗੇਟ ਬਾਹਰ ਪੁਲਿਸ ਪ੍ਰਸ਼ਾਸਨ ਅਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਸਾਂਝੇ ਤੌਰ 'ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Trending Photos
Bathinda News: ਬੀਤੇ ਦਿਨ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿੱਚ ਪੜਨ ਵਾਲੇ ਇੱਕ ਵਿਦਿਆਰਥੀ ਨਾਲ ਬਾਹਰਲੇ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਹਾਮਣੇ ਆਇਆ ਸੀ। ਕੁੱਟਮਾਰ ਦੌਰਾਨ ਵਿਦਿਆਰਥੀ ਦੇ ਸਿਰ ਵਿੱਚ ਲੱਗੀਆਂ ਸਨ। ਗੰਭੀਰ ਸੱਟਾਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਲੋਕਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਸੀ। ਅੱਜ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਉਸ ਵਿਦਿਆਰਥੀ ਨੂੰ ਆਪਣੇ ਨਾਲ ਲਿਆ ਕੇ ਕਾਲਜ ਵਿੱਚ ਛੱਡਿਆ ਗਿਆ ਅਤੇ ਕਾਲਜ ਦੇ ਗੇਟ ਬਾਹਰ ਪੁਲਿਸ ਪ੍ਰਸ਼ਾਸਨ ਅਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਸਾਂਝੇ ਤੌਰ 'ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਕਾਲਜ ਵਿੱਚ ਬਾਹਰਲੇ ਲੋਕਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਕਾਲਜ ਵਿੱਚ ਪੜਨ ਵਾਲੇ ਵਿਦਿਆਰਥੀਆਂ ਤੇ ਆ ਕੇ ਹਮਲੇ ਕਰਦੇ ਹਨ। ਇਹ ਵਿਦਿਆਰਥੀ ਯੂਨੀਅਨ ਵਿੱਚ ਕੰਮ ਕਰਦਾ ਹੈ ਅਤੇ ਹਰ ਮੁੱਦੇ 'ਤੇ ਆਪਣੇ ਆਵਾਜ਼ ਉਠਾਉਂਦਾ ਹੈ ਜਿਸ ਤੋਂ ਬਾਅਦ ਇਸ ਦੇ ਉੱਪਰ ਹਮਲਾ ਕੀਤਾ ਗਿਆ ਹੈ।
ਕਾਲਜ ਵਿਦਿਆਰਥੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਉੱਪਰ ਬਾਹਰਲੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ ਕਿਉਂਕਿ ਮੈਂ ਸਮੇਂ ਸਮੇਂ ਸਿਰ ਵਿਦਿਆਰਥੀਆਂ ਦੀ ਆਵਾਜ਼ ਚੁੱਕਦਾ ਰਹਿੰਦਾ ਹਾਂ ਮੈਨੂੰ ਕੰਟੀਨ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਅਤੇ ਮੈਨੂੰ ਧਮਕਣਾ ਵੀ ਦਿੱਤੀਆਂ। ਪਿਛਲੇ ਕਈ ਦਿਨਾਂ ਤੋਂ ਮੈਂ ਹਸਪਤਾਲ ਵਿੱਚ ਐਡਮਿਟ ਸੀ ਪਰ ਹੁਣ ਮੈਨੂੰ ਸਾਥੀ ਯੂਨੀਅਨ ਦੇ ਲੀਡਰਾਂ ਵੱਲੋਂ ਅੱਜ ਕਾਲਜ ਵਿੱਚ ਛੱਡਿਆ ਗਿਆ। ਕਿਉਂਕਿ ਬਹੁਤ ਸਾਰੇ ਕਾਲਜਾਂ ਦੇ ਵਿੱਚ ਬਾਹਰਲੇ ਲੋਕ ਨਸ਼ਾ ਤਸਕਰੀ ਦਾ ਕੰਮ ਵੀ ਕਰਦੇ ਹਨ। ਜਿਸ ਕਰਕੇ ਇਹਨਾਂ ਖਿਲਾਫ ਬੋਲਣ ਵਾਲੇ ਵਿਦਿਆਰਥੀਆਂ ਉੱਪਰ ਹਮਲੇ ਹੋ ਰਹੇ ਹਨ।
ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਅਤੇ ਕਾਲਜ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੰਦੇ ਹਾਂ ਕਿ ਸਾਡੇ ਸਬੰਧਤ ਵਿਦਿਆਰਥੀਆਂ ਨੂੰ ਡਰਾਉਣ ਧਮਕਾਉਣ ਦੀ ਗੱਲ ਨਾ ਕੀਤੀ ਜਾਵੇ। ਅਸੀਂ ਇਸ ਗੱਲ ਦਾ ਹਮੇਸ਼ਾ ਵਿਰੋਧ ਕੀਤਾ ਹੈ ਅਤੇ ਕਰਦੇ ਰਹਾਂਗੇ।
ਥਾਣਾ ਮੁਖੀ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਤੇ ਚਾਰ ਲੋਕਾਂ ਦੀ ਰੈਸਟ ਵੀ ਪਾ ਦਿੱਤੀ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਵੀ ਇਨਕੁਆਇਰੀ ਵਿੱਚ ਆਵੇਗਾ ਤਾਂ ਉਸੇ ਤਰ੍ਹਾਂ ਦੇ ਕਾਰਵਾਈ ਕੀਤੀ ਜਾਵੇਗੀ ਜੇਕਰ ਹੋਰ ਲੋਕ ਵੀ ਇਸ ਵਿੱਚ ਸ਼ਾਮਿਲ ਹਨ ਤਾਂ ਉਹਨਾਂ ਨੂੰ ਵੀ ਫੜਿਆ ਜਾਵੇਗਾ।