ਗਰੀਬਾਂ ਨੂੰ ਨਹੀਂ ਮਿਲਿਆ ਸਰਕਾਰ ਵੱਲੋਂ ਭੇਜਿਆ ਆਟਾ, ਖਰਾਬ ਹੋਇਆ ਤਾਂ ਜਾ ਰਿਹਾ ਸੀ ਦੱਬਿਆ, ਇੰਝ ਹੋਇਆ ਖੁਲਾਸਾ
Advertisement

ਗਰੀਬਾਂ ਨੂੰ ਨਹੀਂ ਮਿਲਿਆ ਸਰਕਾਰ ਵੱਲੋਂ ਭੇਜਿਆ ਆਟਾ, ਖਰਾਬ ਹੋਇਆ ਤਾਂ ਜਾ ਰਿਹਾ ਸੀ ਦੱਬਿਆ, ਇੰਝ ਹੋਇਆ ਖੁਲਾਸਾ

, ਜਿਸ ਨੂੰ ਬਿਆਨ ਕਰ ਰਹੀਆਂ ਹਨ ਇਹ ਸਾਹਮਣੇ ਆਈਆਂ ਤਸਵੀਰਾਂ।

ਗਰੀਬਾਂ ਨੂੰ ਨਹੀਂ ਮਿਲਿਆ ਸਰਕਾਰ ਵੱਲੋਂ ਭੇਜਿਆ ਆਟਾ, ਖਰਾਬ ਹੋਇਆ ਤਾਂ ਜਾ ਰਿਹਾ ਸੀ ਦੱਬਿਆ, ਇੰਝ ਹੋਇਆ ਖੁਲਾਸਾ

ਗੋਬਿੰਦ ਸੈਣੀ/ ਬਠਿੰਡਾ: ਕੋਰੋਨਾ ਕਾਰਨ ਦੇਸ਼ ਭਰ 'ਚ ਲੱਗੇ ਲਾਕਡਾਊਨ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ। ਸਰਕਾਰ ਨੇ ਲੋਕਾਂ ਲਈ ਰਾਸ਼ਨ ਤਾਂ ਵੰਡਿਆ ਪਰ ਸ਼ਾਇਦ ਉਹ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਤੇ ਗੁਦਾਮ 'ਚ ਪਿਆ ਖਰਾਬ ਹੋ ਗਿਆ, ਜਿਸ ਨੂੰ ਬਿਆਨ ਕਰ ਰਹੀਆਂ ਹਨ ਇਹ ਸਾਹਮਣੇ ਆਈਆਂ ਤਸਵੀਰਾਂ।

fallback

ਦਰਅਸਲ, ਬਠਿੰਡਾ 'ਚ ਅੱਜ ਸਰਕਾਰ ਵੱਲੋਂ ਭੇਜਿਆ ਆਟਾ ਖਰਾਬ ਹੋਣ 'ਤੇ ਟੋਏ ਪੁੱਟ ਕੇ ਦੱਬਿਆ ਜਾ ਰਿਹਾ ਸੀ, ਪਰ ਜਦੋਂ ਇਸ ਦੀ ਭਨਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਆਟੇ ਨੂੰ ਬਾਹਰ ਕੱਢਿਆ ਤੇ ਜਾਂਚ ਦੀ ਮੰਗ ਕੀਤੀ। 

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਜਿਥੇ ਸਰਕਾਰਾਂ 'ਤੇ ਅਸਰ ਪਿਆ, ਉਥੇ ਹੀ ਲੋਕਾਂ ਦੀ ਗੱਡੀ ਵੀ ਲੀਹ ਤੋਂ ਉਤਰ ਗਈ ਸੀ, ਪਰ ਹੁਣ ਹੌਲੀ ਹੌਲੀ ਹਾਲਾਤ ਸੁਧਰ ਰਹੇ ਹਨ ਤੇ ਜ਼ਿੰਦਗੀ ਮੁੜ ਤੋਂ ਲੀਹ 'ਤੇ ਆ ਰਹੀ ਹੈ, ਪਰ ਅਜਿਹੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਬੇਹੱਦ ਸ਼ਰਮਨਾਕ ਹਨ, ਇਹ ਆਟਾ ਗਰੀਬਾਂ 'ਚ ਨਹੀਂ ਵੰਡਿਆ ਗਿਆ, ਪਰ ਖਰਾਬ ਹੋਣ ਕਾਰਨ ਉਸ ਨੂੰ ਦਬਿਆ ਜਾ ਰਿਹਾ ਸੀ। 

Watch Live TV-

Trending news