Jalalabad Bus Accident: ਜਲਾਲਾਬਾਦ ਵਿੱਚ ਅੱਜ ਧੁੰਦ ਕਾਰਨ ਇੱਕ ਸੜਕ ਹਾਦਸਾ ਵਾਪਰ ਗਿਆ। ਜਲਾਲਾਬਾਦ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਵਿਚਕਾਰ ਲਿੰਕ ਸੜਕ 'ਤੇ ਇੱਕ ਮਿੰਨੀ ਸਕੂਲ ਬੱਸ ਪਲਟ ਗਈ।
Trending Photos
Jalalabad Bus Accident: ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਅੱਜ ਧੁੰਦ ਕਾਰਨ ਇੱਕ ਸੜਕ ਹਾਦਸਾ ਵਾਪਰ ਗਿਆ। ਜਲਾਲਾਬਾਦ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਵਿਚਕਾਰ ਲਿੰਕ ਸੜਕ 'ਤੇ ਇੱਕ ਮਿੰਨੀ ਸਕੂਲ ਬੱਸ ਪਲਟ ਗਈ। ਬੱਸ ਦੇ ਸ਼ੀਸ਼ੇ ਤੋੜ ਕੇ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਬੱਸ ਵਿੱਚ 30 ਤੋਂ 35 ਵਿਦਿਆਰਥੀ ਮੌਜੂਦ ਸਨ।
ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਦੇ ਵਿਚਾਲੇ ਲਿੰਕ ਰੋਡ ਉਤੇ ਇੱਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਦੇ ਵਿੱਚ ਦੋ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਗਨੀਮਤ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।
ਮੌਕੇ ਉਪਰ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਇੱਕ ਪਿਕਅੱਪ ਸਾਹਮਣੇ ਤੋਂ ਆ ਰਹੀ ਸੀ ਜੋ ਕਿ ਕਿੰਨੂੰ ਤੋੜਨ ਵਾਸਤੇ ਲੇਬਰ ਲਿਜਾਉਣ ਦਾ ਕੰਮ ਕਰਦੀ ਹੈ ਪਿਕਅਪ ਗੱਡੀ ਦੀਆਂ ਲਾਈਟਾਂ ਨਹੀਂ ਜਗ ਰਹੀਆਂ ਸਨ ਅਤੇ ਰਫਤਾਰ ਵੀ ਕਾਫੀ ਸੀ। ਜਦ ਬੱਸ ਦੇ ਨਜ਼ਦੀਕ ਆਈ ਤਾਂ ਬੱਸ ਦੇ ਡਰਾਈਵਰ ਨੇ ਐਕਸੀਡੈਂਟ ਹੋਣ ਤੋਂ ਬਚਾਉਣ ਲਈ ਬੱਸ ਨੂੰ ਥੱਲੇ ਉਤਾਰ ਦਿੱਤਾ। ਸੜਕ ਦੇ ਕਿਨਾਰੇ ਬਰਮਾ ਨਾ ਹੋਣ ਦੇ ਚੱਲਦਿਆਂ ਬੱਸ ਖੇਤਾਂ ਵਿੱਚ ਪਲਟ ਗਈ।
ਇਸ ਤੋਂ ਬਾਅਦ ਮੌਕੇ ਤੇ ਰੌਲਾ ਪੈ ਗਿਆ। ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ 30 ਤੋਂ 35 ਸਕੂਲੀ ਬੱਚੇ ਮੌਜੂਦ ਸਨ ਜਿਨਾਂ ਵਿੱਚੋਂ ਪਿੰਡ ਪਾਲੀਵਾਲਾ ਦੀ ਇੱਕ ਲੜਕੀ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਇਸ ਰੋਡ ਉਤੇ ਚੱਲਦੀਆਂ ਮਿੰਨੀ ਬੱਸਾਂ ਕਾਫੀ ਪੁਰਾਣੀਆਂ ਅਤੇ ਕੰਡਮ ਹਾਲਾਤ ਵਿੱਚ ਹਨ ਪਰ ਇਨ੍ਹਾਂ ਦੇ ਵੱਲ ਟਰਾਂਸਪੋਰਟ ਵਿਭਾਗ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ : Ludhiana News: ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਪ੍ਰੋਗਰਾਮ ਦੌਰਾਨ ਨੌਜਵਾਨ ਦੇ ਮਾਰਿਆ ਥੱਪੜ, ਵੀਡੀਓ ਵਾਇਰਲ
ਬੀਤੇ ਸਾਲ ਵੀ ਇੱਕ ਹਾਦਸਾ ਵਾਪਰਿਆ ਸੀ। ਇਸੇ ਰੋਡ ਉਤੇ ਮਿੰਨੀ ਬੱਸ ਪਲਟਣ ਕਾਰਨ ਤਿੰਨ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ। ਫਿਲਹਾਲ ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਇੱਕ ਨਿਹੰਗ ਸਿੰਘ ਵੱਲੋਂ ਬੱਸ ਦਾ ਸ਼ੀਸ਼ਾ ਤੋੜ ਸਵਾਰੀਆਂ ਨੂੰ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : Machhiwara News: ਮਾਛੀਵਾੜਾ ਦੇ ਗੈਂਗਸਟਰ ਵਿੱਕੀ ਨੇ ਅਪਰਾਧ ਦੀ ਦੁਨੀਆ 'ਚ 2007 'ਚ ਰੱਖਿਆ ਸੀ ਪੈਰ,ਕਈ ਮਾਮਲਿਆਂ 'ਚ ਸੀ ਲੋੜੀਂਦਾ