Jalandhar News: ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਸਾਈਕਲ ਚੋਰੀ ਹੋ ਗਿਆ ਸੀ। ਪਰ ਬੇਟੇ ਨੇ ਸਾਈਕਲ ਚੋਰੀ ਹੋਣ 'ਤੇ ਕੁੱਟਮਾਰ ਦੇ ਡਰੋਂ ਇਹ ਗੱਲ ਆਪਣੀ ਮਾਂ ਨੂੰ ਨਹੀਂ ਦੱਸੀ, ਜਦਕਿ ਉਸ ਨੇ ਆਪਣੇ ਪਿਤਾ ਨੂੰ ਫ਼ੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ।
Trending Photos
Jalandhar News: ਜਲੰਧਰ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅਵਤਾਰ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸਾਈਕਲ ਚੋਰੀ ਦੇ ਮਾਮਲੇ 'ਚ ਲੋਕਾਂ ਨੇ ਨਾਬਾਲਗ ਅਤੇ ਚੋਰੀ ਦਾ ਸਾਈਕਲ ਖਰੀਦਣ ਵਾਲੇ ਵਿਅਕਤੀ ਨੂੰ ਫੜ ਲਿਆ। ਅਤੇ ਲੋਕਾਂ ਨੇ ਦੋਵਾਂ ਦੀ ਜੰਮਕੇ ਛਿੱਤਰ ਪਰੇਡ ਕੀਤੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਸਾਈਕਲ ਚੋਰੀ ਹੋ ਗਿਆ ਸੀ। ਪਰ ਬੇਟੇ ਨੇ ਸਾਈਕਲ ਚੋਰੀ ਹੋਣ 'ਤੇ ਕੁੱਟਮਾਰ ਦੇ ਡਰੋਂ ਇਹ ਗੱਲ ਆਪਣੀ ਮਾਂ ਨੂੰ ਨਹੀਂ ਦੱਸੀ, ਜਦਕਿ ਉਸ ਨੇ ਆਪਣੇ ਪਿਤਾ ਨੂੰ ਫ਼ੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪਿਤਾ ਨੇ ਉਥੇ ਲੱਗੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਚੋਰ ਨੂੰ ਫੜ ਲਿਆ।
ਇਹ ਵੀ ਪੜ੍ਹੋ: Amritsar News: ਜੰਮੂ-ਕਸ਼ਮੀਰ ਭੱਜਣ ਵਾਲੇ ਸਨ ਚੰਡੀਗੜ੍ਹ ਬੰਬ ਧਮਾਕੇ ਦੇ ਮੁਲਜ਼ਮ, ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਕੀਤੇ
ਚੋਰ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਅਵਤਾਰ ਨਗਰ ਦੀ ਹੀ ਗਲੀ ਨੰਬਰ 12 ਦੇ ਇੱਕ ਵਿਅਕਤੀ ਨੂੰ ਸਾਈਕਲ ਵੇਚ ਦਿੱਤਾ ਸੀ। ਜਿੱਥੇ ਉਕਤ ਵਿਅਕਤੀ ਨੇ ਮੌਕੇ 'ਤੇ ਜਾ ਕੇ ਸਾਈਕਲ ਬਰਾਮਦ ਕਰ ਲਿਆ। ਦੋਵਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ। ਉਕਤ ਫੜੇ ਗਏ ਚੋਰ ਨੇ ਦੋ ਹੋਰ ਥਾਵਾਂ ਤੋਂ ਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਕਬੂਲਿਆ ਹੈ।
ਇਹ ਵੀ ਪੜ੍ਹੋ: Threat Call: ਗੈਂਗਸਟਰ ਰੋਹਿਤ ਗੋਦਾਰਾ ਦੀ ਧਮਕੀ ਦਾ ਆਡੀਓ ਆਇਆ ਸਾਹਮਣੇ, ਕਾਰੋਬਾਰੀ ਤੋਂ ਮੰਗੀ 10 ਕਰੋੜ ਰੁਪਏ ਦੀ ਫਿਰੌਤੀ