India vs Australia: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ; ਸਰ ਡੌਨ ਬੈਡਮੈਨ ਦਾ ਤੋੜਿਆ ਰਿਕਾਰਡ; ਆਸਟ੍ਰੇਲੀਆ ਅੱਗੇ 534 ਦੌੜਾਂ ਦੀ ਟੀਚਾ ਰੱਖਿਆ
Advertisement
Article Detail0/zeephh/zeephh2529020

India vs Australia: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ; ਸਰ ਡੌਨ ਬੈਡਮੈਨ ਦਾ ਤੋੜਿਆ ਰਿਕਾਰਡ; ਆਸਟ੍ਰੇਲੀਆ ਅੱਗੇ 534 ਦੌੜਾਂ ਦੀ ਟੀਚਾ ਰੱਖਿਆ

India vs Australia: ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੈਸਟ 'ਚ ਇਤਿਹਾਸ ਰਚ ਦਿੱਤਾ ਹੈ।

India vs Australia: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ; ਸਰ ਡੌਨ ਬੈਡਮੈਨ ਦਾ ਤੋੜਿਆ ਰਿਕਾਰਡ; ਆਸਟ੍ਰੇਲੀਆ ਅੱਗੇ 534 ਦੌੜਾਂ ਦੀ ਟੀਚਾ ਰੱਖਿਆ

India vs Australia: ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੈਸਟ 'ਚ ਇਤਿਹਾਸ ਰਚ ਦਿੱਤਾ ਹੈ। ਉਸ ਨੇ ਆਸਟ੍ਰੇਲੀਆ ਖਿਲਾਫ਼ ਪਰਥ ਟੈਸਟ 'ਚ ਸੈਂਕੜਾ ਲਗਾ ਕੇ ਸਰ ਡੌਨ ਬੈਡਮੈਨ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਨੇ ਪਰਥ ਟੈਸਟ ਦੇ ਤੀਜੇ ਦਿਨ (24 ਨਵੰਬਰ) ਇਹ ਉਪਲਬਧੀ ਹਾਸਲ ਕੀਤੀ। ਦਰਅਸਲ ਕੋਹਲੀ ਨੇ ਪਰਥ ਟੈਸਟ 'ਚ ਆਪਣੇ ਕਰੀਅਰ ਦਾ 30ਵਾਂ ਟੈਸਟ ਸੈਂਕੜਾ ਲਗਾਇਆ।

ਇਸ ਮਾਮਲੇ 'ਚ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਸਰ ਡੌਨ ਬੈਡਮੈਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ 29 ਸੈਂਕੜੇ ਲਗਾਏ ਸਨ। ਕੋਹਲੀ ਨੇ ਇਹ ਸੈਂਕੜਾ ਆਪਣੇ ਕਰੀਅਰ ਦੀ 202ਵੀਂ ਪਾਰੀ ਵਿੱਚ ਲਗਾਇਆ ਹੈ। ਨਾਲ ਹੀ ਆਪਣੇ ਕਰੀਅਰ ਦਾ 30ਵਾਂ ਟੈਸਟ ਸੈਂਕੜਾ ਲਗਾਉਣ ਤੋਂ ਬਾਅਦ ਕੋਹਲੀ ਇਸ ਮਾਮਲੇ 'ਚ ਮੈਥਿਊ ਹੇਡਨ ਅਤੇ ਸ਼ਿਵਨਾਰਾਇਣ ਚੰਦਰਪਾਲ ਦੇ ਬਰਾਬਰ ਆ ਗਏ ਹਨ।

ਕੋਹਲੀ ਨੇ ਪਰਥ ਟੈਸਟ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣਾ 81ਵਾਂ ਅੰਤਰਰਾਸ਼ਟਰੀ ਸੈਂਕੜਾ ਲਗਾਇਆ। ਉਸ ਨੇ ਸੈਂਕੜਾ ਬਣਾਉਣ ਲਈ 143 ਗੇਂਦਾਂ ਦਾ ਸਾਹਮਣਾ ਕੀਤਾ। ਉਹ 100 ਦੌੜਾਂ ਬਣਾ ਕੇ ਅਜੇਤੂ ਰਿਹਾ। ਕੋਹਲੀ ਨੇ ਆਪਣਾ ਸੈਂਕੜਾ ਜੜਦੇ ਹੀ ਭਾਰਤੀ ਪਾਰੀ 6 ਵਿਕਟਾਂ 'ਤੇ 487 ਦੌੜਾਂ 'ਤੇ ਐਲਾਨ ਦਿੱਤੀ। ਇਸ ਤਰ੍ਹਾਂ ਭਾਰਤੀ ਟੀਮ ਨੇ ਪਰਥ ਟੈਸਟ 'ਚ ਆਸਟ੍ਰੇਲੀਆ ਨੂੰ 534 ਦੌੜਾਂ ਦਾ ਟੀਚਾ ਦਿੱਤਾ ਹੈ।

ਵਿਰਾਟ ਕੋਹਲੀ ਨੇ ਪਰਥ ਟੈਸਟ ਦੀ ਦੂਜੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ ਟੈਸਟ ਕਰੀਅਰ ਦਾ 30ਵਾਂ ਸੈਂਕੜਾ ਪੂਰਾ ਕਰ ਲਿਆ ਹੈ। ਮੈਚ ਦੌਰਾਨ ਉਸ ਨੇ ਚੌਥੇ ਸਥਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਕੁੱਲ 143 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਹ ਅੱਠ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 100 ਅਜੇਤੂ ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ।

ਇਸ ਤੋਂ ਪਹਿਲਾਂ ਦੂਜੇ ਦਿਨ ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਦੇ ਧੀਰਜ ਵਾਲੇ ਅਰਧ ਸੈਂਕੜਿਆਂ ਅਤੇ ਪਹਿਲੀ ਵਿਕਟ ਲਈ 172 ਦੌੜਾਂ ਦੀ ਅਟੁੱਟ ਸਾਂਝੇਦਾਰੀ ਦੇ ਦਮ 'ਤੇ ਭਾਰਤ ਨੇ ਪਹਿਲੇ ਦਿਨ ਸ਼ਨਿੱਚਰਵਾਰ ਨੂੰ ਦੂਜੀ ਪਾਰੀ 'ਚ ਚੰਗੀ ਸ਼ੁਰੂਆਤ ਕੀਤੀ। ਟੈਸਟ 'ਚ 218 ਦੌੜਾਂ ਦੀ ਲੀਡ ਲੈ ਲਈ ਸੀ।

ਇਸ ਤੋਂ ਪਹਿਲਾਂ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਨੇ 11ਵੀਂ ਵਾਰ ਪਾਰੀ 'ਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਅਤੇ ਆਸਟ੍ਰੇਲੀਆ ਨੂੰ 104 ਦੌੜਾਂ 'ਤੇ ਢੇਰ ਕਰ ਦਿੱਤਾ। ਪਹਿਲੀ ਪਾਰੀ ਵਿੱਚ 150 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਕੋਲ 46 ਦੌੜਾਂ ਦੀ ਬੜ੍ਹਤ ਸੀ।

ਇਹ ਵੀ ਪੜ੍ਹੋ : Vaishno Devi: ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ! ਵੈਸ਼ਨੋ ਦੇਵੀ ਦੀ 7 ਘੰਟੇ ਦੀ ਚੜ੍ਹਾਈ ਹੁਣ ਸਿਰਫ਼ 1 ਘੰਟੇ 'ਚ ਹੋਵੇਗੀ ਪੂਰੀ

 

Trending news