Jalandhar Crime News: ਸਮੋਸੇ ਠੰਢੇ ਹੋਣ ਕਾਰਨ ਗੁੱਸੇ 'ਚ ਆਏ ਨਸ਼ੇੜੀਆਂ ਨੇ ਨਾਬਾਲਿਗ 'ਤੇ ਸੁੱਟਿਆ ਖੌਲਦਾ ਤੇਲ
Advertisement
Article Detail0/zeephh/zeephh1760474

Jalandhar Crime News: ਸਮੋਸੇ ਠੰਢੇ ਹੋਣ ਕਾਰਨ ਗੁੱਸੇ 'ਚ ਆਏ ਨਸ਼ੇੜੀਆਂ ਨੇ ਨਾਬਾਲਿਗ 'ਤੇ ਸੁੱਟਿਆ ਖੌਲਦਾ ਤੇਲ

Jalandhar Crime News: ਜਲੰਧਰ ਵਿੱਚ ਇੱਕ ਰੇਹੜੀ ਚਾਲਕ ਵੱਲੋ ਠੰਢੇ ਸਮੋਸੇ ਦੇਣ ਉਤੇ ਗੁੱਸੇ ਵਿੱਚ ਆਏ ਨਸ਼ੇੜੀਆਂ ਨੇ ਖੌਲਦਾ ਹੋਇਆ ਤੇਲ ਉਸ ਉਪਰ ਸੁੱਟ ਦਿੱਤਾ।

Jalandhar Crime News: ਸਮੋਸੇ ਠੰਢੇ ਹੋਣ ਕਾਰਨ ਗੁੱਸੇ 'ਚ ਆਏ ਨਸ਼ੇੜੀਆਂ ਨੇ ਨਾਬਾਲਿਗ 'ਤੇ ਸੁੱਟਿਆ ਖੌਲਦਾ ਤੇਲ

Jalandhar Crime News: ਜਲੰਧਰ ਵਿੱਚ ਇੱਕ ਦਿਲ-ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਥਾਣਾ 7 ਤਹਿਤ ਆਉਂਤੇ ਇਲਾਕੇ ਵਿੱਚ ਨਸ਼ੇੜੀ ਨੌਜਵਾਨਾਂ ਨੇ ਬਰਗਰ ਤੇ ਸਮੋਸੇ ਰੇਹੜੀ ਵਾਲੇ ਲੜਕੇ ਉਪਰ ਖੌਲਦਾ ਹੋਇਆ ਤੇਲ ਪਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਮੋਸੇ ਠੰਢੇ ਹੋਣ ਕਾਰਨ ਨਸ਼ੇੜੀ ਨੌਜਵਾਨਾਂ ਨੇ ਨਾਬਾਲਿਗ ਉਪਰ ਖੌਲਦਾ ਹੋਇਆ ਤੇਲ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਪਹਿਲਾਂ ਰੇਹੜੀ ਚਾਲਕ ਨਾਬਾਲਿਗ ਤੋਂ ਸਮੋਸੇ ਖਾਦੇ।

ਉਸ ਤੋਂ ਬਾਅਦ ਉਨ੍ਹਾਂ ਨੇ ਸਮੋਸੇ ਲਏ ਪਰ ਉਹ ਠੰਢੇ ਨਿਕਲੇ। ਇਸ ਤੋਂ ਬਾਅਦ ਰੇਹੜੀ ਚਾਲਕ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਦੁਬਾਰਾ ਸਮੋਸੇ ਗਰਮ ਕਰ ਦਿੰਦਾ ਹੈ ਪਰ ਗੁੱਸੇ ਨੌਜਵਾਨਾਂ ਨੇ ਰੇਹੜੀ ਚਾਲਕ ਨਾਬਾਲਿਗ ਉਤੇ ਖੌਲਦਾ ਤੇਲ ਪਾ ਦਿੱਤਾ। ਇਸ ਘਟਨਾ ਵਿੱਚ ਨੌਜਵਾਨ ਦੀ ਪਿੱਟ ਤੇ ਢਿੱਡ ਤੋਂ ਲੈ ਕੇ ਲੱਤਾਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰੀਰ ਉਤੇ ਗਰਮ ਤੇਲ ਪਾਉਣ ਨਾਲ ਨਾਬਾਲਿਗ ਇਧਰ-ਉਧਰ ਭੱਜ ਕੇ ਤੜਪ ਰਿਹਾ ਸੀ ਪਰ ਲੋਕ ਉਥੇ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ। ਕਿਸੇ ਨੇ ਹਿੰਮਤਾ ਨਹੀਂ ਜੁਟਾਈ ਕਿ ਪੀੜਤ ਨਾਬਾਲਿਗ ਨੂੰ ਕੋਈ ਹਸਪਤਾਲ ਹੀ ਪਹੁੰਚਾ ਦੇਣ। ਪੁਲਿਸ ਨੂੰ ਜਦ ਘਟਨਾਕ੍ਰਮ ਦਾ ਪਤਾ ਚੱਲਿਆ ਤਾਂ ਉਸ ਨੂੰ ਹਸਪਤਾਲ ਵਿੱਚ ਪਹੁੰਚਾ ਕੇ ਇਲਾਜ ਕਰਵਾਇਆ। 

ਥਾਣਾ ਸਦਰ ਦੇ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਗਿੱਟੀ ਚੌਕ ਨੇੜੇ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਕ ਨਾਬਾਲਗ ਤੜਫ ਰਿਹਾ ਸੀ। ਉਨ੍ਹਾਂ ਕਿਹਾ ਕਿ ਨਾਬਾਲਗ 'ਤੇ ਉਬਲਦਾ ਤੇਲ ਪਾਉਣ ਵਾਲੇ ਨੌਜਵਾਨਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤ ਨਾਬਾਲਗ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੀੜਤਾ ਨੇ ਦੱਸਿਆ ਹੈ ਕਿ ਦੋਸ਼ੀ ਨੌਜਵਾਨ ਨਸ਼ੇ 'ਚ ਸੀ।

ਇਹ ਵੀ ਪੜ੍ਹੋ : Chit Fund Scam news: ਪੰਜਾਬ ਦੇ ਮੁੱਖ ਮੰਤਰੀ ਨੇ ਪਰਲ ਗਰੁੱਪ ਦੀ ਜ਼ਮੀਨਾਂ ਕਬਜ਼ੇ 'ਚ ਲੈਕੇ ਲੋਕਾਂ ਦੇ ਪੈਸੇ ਮੋੜਨ ਦੇ ਦਿੱਤੇ ਨਿਰਦੇਸ਼!

ਉਥੇ ਦੂਜੇ ਪਾਸੇ ਡੀਸੀਪੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਨਾਬਾਲਿਗ ਉਤੇ ਖੌਲਦਾ ਹੋਇਆ ਤੇਲ ਪਾਇਆ ਹੈ, ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤ ਨਾਬਾਲਿਗ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡੀਸੀਪੀ ਜਗਮੋਹਨ ਨੇ ਕਿਹਾ ਕਿ ਪੀੜਤਾਂ ਦੇ ਬਿਆਨ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Punjab News: ਉੱਚ ਯੋਗਤਾ ਦੇ ਬਾਵਜੂਦ ਨੌਜਵਾਨ ਮੁੰਡੇ ਤੇ ਕੁੜੀਆਂ ਕਰ ਰਹੇ ਹਨ ਝੋਨੇ ਦੀ ਲੁਆਈ, ਜਾਣੋ ਵਜ੍ਹਾ

Trending news