ED Raid in Panchkula: ਨਾਜਾਇਜ਼ ਮਾਈਨਿੰਗ ਮਾਮਲੇ 'ਚ ਪੰਚਕੂਲਾ 'ਚ ਈਡੀ ਦਾ ਛਾਪਾ
Advertisement
Article Detail0/zeephh/zeephh2051272

ED Raid in Panchkula: ਨਾਜਾਇਜ਼ ਮਾਈਨਿੰਗ ਮਾਮਲੇ 'ਚ ਪੰਚਕੂਲਾ 'ਚ ਈਡੀ ਦਾ ਛਾਪਾ

ED Raid in Panchkula: ਸਵੇਰੇ ਈਡੀ ਦੇ ਤਿੰਨ ਅਧਿਕਾਰੀ ਅਤੇ ਸੀਆਰਪੀਐਫ ਦੇ ਜਵਾਨ ਚਾਰ ਇਨੋਵਾ ਗੱਡੀਆਂ ਵਿੱਚ ਪਹੁੰਚੇ। ਉਦੋਂ ਤੋਂ ਈਡੀ ਅਧਿਕਾਰੀ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ। 

ED Raid in Panchkula: ਨਾਜਾਇਜ਼ ਮਾਈਨਿੰਗ ਮਾਮਲੇ 'ਚ ਪੰਚਕੂਲਾ 'ਚ ਈਡੀ ਦਾ ਛਾਪਾ

ED Raid in Panchkula:  ਪੰਚਕੂਲਾ 'ਚ ਕਈ ਥਾਵਾਂ 'ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਤਿਰੂਪਤੀ ਮਾਈਨਿੰਗ ਕੰਪਨੀ ਦੇ ਮਾਲਕਾਂ ਪ੍ਰਦੀਪ ਗੋਇਲ ਅਤੇ ਗੁਰਪ੍ਰੀਤ ਦੇ ਘਰ ਅਤੇ ਦਫ਼ਤਰ 'ਤੇ ਛਾਪੇਮਾਰੀ ਜਾਰੀ ਹੈ। ਸਵੇਰੇ ਤੋਂ ਛਾਪੇਮਾਰੀ ਜਾਰੀ ਹੈ ਅਤੇ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਈਡੀ ਦੀਆਂ ਚਾਰ ਟੀਮਾਂ ਇੱਕੋ ਸਮੇਂ ਚਾਰ ਥਾਵਾਂ 'ਤੇ ਤਲਾਸ਼ੀ ਲੈ ਰਹੀਆਂ ਹਨ। 

ਇਸ ਤੋਂ ਇਲਾਵਾ ਸੈਕਟਰ 9 ਤਿਰੂਪਤੀ ਮਾਈਨਿੰਗ ਕੰਪਨੀ ਦੇ ਦਫ਼ਤਰ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਸੈਕਟਰ 4 ਦਾ ਮਕਾਨ ਨੰਬਰ 139 ਪ੍ਰਦੀਪ ਗੋਇਲ ਦਾ ਹੈ ਅਤੇ ਸੈਕਟਰ 4 ਦਾ ਮਕਾਨ ਨੰਬਰ 1666 ਉਸ ਦੇ ਸਾਥੀ ਗੁਰਪ੍ਰੀਤ ਦਾ ਘਰ ਹੈ।

ਇਹ ਵੀ ਪੜ੍ਹੋ:  Jalandhar News: ਜਲੰਧਰ ਪੈਟਰੋਲ ਪੰਪ 'ਤੇ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਆੜ੍ਹਤੀ ਤੋਂ ਲੁੱਟੀ ਕਾਰ

ਸਵੇਰੇ ਈਡੀ ਦੇ ਤਿੰਨ ਅਧਿਕਾਰੀ ਅਤੇ ਸੀਆਰਪੀਐਫ ਦੇ ਜਵਾਨ ਚਾਰ ਇਨੋਵਾ ਗੱਡੀਆਂ ਵਿੱਚ ਪਹੁੰਚੇ। ਉਦੋਂ ਤੋਂ ਈਡੀ ਅਧਿਕਾਰੀ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਈਡੀ ਨੇ ਹਰਿਆਣਾ ਦੇ ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਘਰ ਲਗਾਤਾਰ ਪੰਜ ਦਿਨ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ ਸਾਬਕਾ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: National Sports Awards 2023: ਰਾਸ਼ਟਰਪਤੀ ਵੱਲੋਂ ਮੁਹੰਮਦ ਸ਼ਮੀ ਨੂੰ ਅਰਜੁਨ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ, ਵੇਖੋ ਵੀਡੀਓ
 

 

 

Trending news