Delhi News: CM ਕੇਜਰੀਵਾਲ ਨੇ ACP 'ਤੇ ਦੁਰਵਿਵਹਾਰ ਦਾ ਲਗਾਇਆ ਦੋਸ਼, ਅਦਾਲਤ ਨੂੰ ਹਟਾਉਣ ਦੀ ਕੀਤੀ ਮੰਗ
Advertisement

Delhi News: CM ਕੇਜਰੀਵਾਲ ਨੇ ACP 'ਤੇ ਦੁਰਵਿਵਹਾਰ ਦਾ ਲਗਾਇਆ ਦੋਸ਼, ਅਦਾਲਤ ਨੂੰ ਹਟਾਉਣ ਦੀ ਕੀਤੀ ਮੰਗ

Delhi News: ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮਨੀਸ਼ ਸਿਸੋਦੀਆ ਨਾਲ ਵੀ ਉਕਤ ਅਧਿਕਾਰੀ ਨੇ ਦੁਰਵਿਵਹਾਰ ਕੀਤਾ ਸੀ ਜਿਸ ਸਬੰਧੀ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ।

 

Delhi News:  CM ਕੇਜਰੀਵਾਲ ਨੇ ACP 'ਤੇ ਦੁਰਵਿਵਹਾਰ ਦਾ ਲਗਾਇਆ ਦੋਸ਼, ਅਦਾਲਤ ਨੂੰ ਹਟਾਉਣ ਦੀ ਕੀਤੀ ਮੰਗ

Delhi News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਦਿੱਲੀ ਪੁਲਿਸ ਦੇ ਏ.ਸੀ.ਪੀ. ਏ.ਕੇ. ਸਿੰਘ ਨੂੰ ਆਪਣੀ ਸੁਰੱਖਿਆ ਤੋਂ ਹਟਾਉਣ ਦੀ ਮੰਗ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਏ.ਸੀ.ਪੀ.ਏ.ਕੇ. ਸਿੰਘ ਵੱਲੋਂ ਉਸ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਆਉਣ ਸਮੇਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ, ਹਾਲਾਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮਨੀਸ਼ ਸਿਸੋਦੀਆ ਨਾਲ ਵੀ ਉਕਤ ਅਧਿਕਾਰੀ ਨੇ ਦੁਰਵਿਵਹਾਰ ਕੀਤਾ ਸੀ ਜਿਸ ਸਬੰਧੀ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ।

fallback

ਹਾਲਾਂਕਿ, ਇਸੇ ਮਾਮਲੇ ਦੇ ਇੱਕ ਹੋਰ ਦੋਸ਼ੀ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਪਹਿਲਾਂ ਇਸੇ ਅਧਿਕਾਰੀ, ਏਸੀਪੀ ਏਕੇ ਸਿੰਘ ਦੇ ਖਿਲਾਫ ਅਦਾਲਤ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਘਟਨਾ ਪਿਛਲੇ ਸਾਲ ਦੀ ਹੈ, ਜਿਸ ਵਿੱਚ ਅਧਿਕਾਰੀ ਏਕੇ ਸਿੰਘ ਮਨੀਸ਼ ਸਿਸੋਦੀਆ ਨੂੰ ਗਲੇ ਤੋਂ ਘਸੀਟਦੇ ਹੋਏ ਨਜ਼ਰ ਆਏ ਸਨ। ਉਸ ਦਾ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਗਿਆ ਸੀ।

ਇਹ ਵੀ ਪੜ੍ਹੋArvind Kejriwal Arrest Live Updates: 'ਆਪ' ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਈਡੀ ਦਾ ਛਾਪਾ, ਕੇਜਰੀਵਾਲ 28 ਮਾਰਚ ਤੱਕ ਈਡੀ ਰਿਮਾਂਡ 'ਤੇ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ 'ਚ ਭੇਜ ਦਿੱਤਾ ਸੀ, ਈਡੀ ਨੇ ਆਪਣੇ ਰਿਮਾਂਡ ਪੱਤਰ ਵਿੱਚ ਦਾਅਵਾ ਕੀਤਾ, ''ਅਰਵਿੰਦ ਕੇਜਰੀਵਾਲ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਆਬਕਾਰੀ ਨੀਤੀ 2021-22 ਨੂੰ ਤਿਆਰ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਉਹ ਇਸ ਨੀਤੀ ਰਾਹੀਂ ਲਾਭ ਪਹੁੰਚਾਉਣ ਦੇ ਬਦਲੇ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤ ਮੰਗਣ ਵਿੱਚ ਸ਼ਾਮਲ ਸੀ। 

ਇਹ ਵੀ ਪੜ੍ਹੋAap Protest: ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਮੋਹਾਲੀ 'ਚ 'ਆਪ' ਦਾ ਪ੍ਰਦਰਸ਼ਨ, ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ

ਗੌਰਤਲਬ ਹੈ ਕਿ ਕੇਜਰੀਵਾਲ ਨੂੰ ਈਡੀ ਨੇ ਵੀਰਵਾਰ ਰਾਤ ਨੂੰ ਦਿੱਲੀ ਦੇ ਸਿਵਲ ਲਾਈਨਜ਼ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ ਤੋਂ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਈਡੀ ਦਾ ਦੋਸ਼ ਹੈ ਕਿ ਕੇਜਰੀਵਾਲ 2022 ਵਿੱਚ 'ਆਪ' ਦੀ ਗੋਆ ਚੋਣ ਮੁਹਿੰਮ ਵਿੱਚ ਅਪਰਾਧ-ਕਮਾਈ ਦੇ ਪੈਸੇ ਦੀ ਵਰਤੋਂ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸੀ।

Trending news