Machhiwara News: ਮਾਛੀਵਾੜਾ ਵਿੱਚ ਇੱਕ ਪ੍ਰੇਮਿਕਾ ਦੇ ਘਰ ਵਿੱਚ ਸਾਬਕਾ ਫੌਜੀ ਦੀ ਮੌਤ ਹੋ ਗਈ। ਪੁਲਿਸ ਨੇ ਦੋ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Trending Photos
Machhiwara News: ਮਾਛੀਵਾੜਾ ਸਾਹਿਬ ਵਿਖੇ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਵਿਖੇ ਸਾਬਕਾ ਫ਼ੌਜੀ ਗਰੀਬ ਦਾਸ ਵਾਸੀ ਬਲੀਏਵਾਲ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਜਿਸ ’ਤੇ ਪੁਲਿਸ ਨੇ ਦੋ ਔਰਤਾਂ ਸੀਮਾ ਤੇ ਉਰਮਿਲਾ ਦੇਵੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਲੜਕੇ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਪਿਤਾ 2016 ਵਿੱਚ ਫ਼ੌਜ ਤੋਂ ਸੇਵਾਮੁਕਤ ਹੋਇਆ ਸੀ ਜਿਸ ਤੋਂ ਬਾਅਦ ਉਹ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਵੀ ਪ੍ਰਾਈਵੇਟ ਸਕਿਓਰਿਟੀ ਗਾਰਡ ਵਜੋਂ ਤਾਇਨਾਤ ਸਨ।
ਬਿਆਨਕਰਤਾ ਅਨੁਸਾਰ ਉਸਦਾ ਪਿਤਾ ਹੁਣ ਪਿਛਲੇ 3-4 ਸਾਲ ਤੋਂ ਵਿਹਲਾ ਸੀ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਮਾਛੀਵਾੜਾ ਵਿਖੇ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਦੀ ਔਰਤ ਸੀਮਾ ਜੋ ਕਿ ਗਲਤ ਕੰਮ ਕਰਦੀ ਹੈ, ਕੋਲ ਜਾਂਦੇ ਸਨ। ਬਿਆਨਕਰਤਾ ਅਨੁਸਾਰ ਕੱਲ੍ਹ 1 ਜੁਲਾਈ ਨੂੰ ਵੀ ਉਸ ਦਾ ਪਿਤਾ ਘਰ ਬਿਨਾਂ ਦੱਸੇ ਮਾਛੀਵਾੜਾ ਵਿੱਚ ਉਕਤ ਔਰਤ ਸੀਮਾ ਦੇ ਘਰ ਆ ਗਿਆ ਜਿੱਥੇ ਉਸ ਔਰਤ ਨੇ ਆਪਣੇ ਸੈਕਸ ਦੀ ਪੂਰਤੀ ਲਈ ਗਰੀਬ ਦਾਸ ਨੂੰ ਸ਼ਰਾਬ ਵਿੱਚ ਨਸ਼ੀਲੀ ਵਸਤੂ ਮਿਲਾ ਕੇ ਪਿਲਾ ਦਿੱਤੀ।
ਉਕਤ ਔਰਤ ਦੇ ਘਰ ਵਿੱਚ ਹੀ ਗਰੀਬ ਦਾਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸੀਮਾ ਨੇ ਆਪਣੀ ਗੁਆਂਢਣ ਉਰਮਿਲਾ ਦੇਵੀ ਨਾਲ ਮਿਲ ਕੇ ਮ੍ਰਿਤਕ ਗਰੀਬ ਦਾਸ ਦੀ ਲਾਸ਼ ਨੂੰ ਘਰੋਂ ਕੱਢ ਕੇ ਬਾਹਰ ਖ਼ਾਲੀ ਪਲਾਟ ਵਿੱਚ ਰੱਖ ਦਿੱਤਾ। ਬਿਆਨਕਰਤਾ ਅਨੁਸਾਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਭਰਾ ਤੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਲੈ ਕੇ ਰਾਹੋਂ ਰੋਡ ’ਤੇ ਸਥਿਤ ਉਸ ਕਾਲੋਨੀ ਵਿੱਚ ਪੁੱਜੇ ਜਿੱਥੇ ਉਨ੍ਹਾਂ ਪਤਾ ਲੱਗਾ ਕਿ ਉਸਦੇ ਪਿਤਾ ਗਰੀਬ ਦਾਸ ਦੀ ਮੌਤ ਸੀਮਾ ਵੱਲੋਂ ਸ਼ਰਾਬ ਵਿੱਚ ਪਾਈ ਕੋਈ ਨਸ਼ੀਲੀ ਵਸਤੂ ਪਿਲਾਉਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ: Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, 'ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ'
ਇਸ ਮਾਮਲੇ ਬਾਰੇ ਉੱਪ ਪੁਲਿਸ ਕਪਤਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਦੋ ਔਰਤਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਔਰਤ ਆਪਣੀ ਪੂਰਤੀ ਲਈ ਇਸ ਨੂੰ ਨਸ਼ਾ ਕਰਵਾਉਂਦੀ ਸੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਉੱਪ ਪੁਲਿਸ ਕਪਤਾਨ ਨੇ ਦੱਸਿਆ ਕਿ ਸੀਮਾ ਅਤੇ ਉਰਮਿਲਾ ਉਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab News: ਚੰਡੀਗੜ੍ਹ ਦੇ ਮੁੱਦੇ 'ਤੇ CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਤੰਜ਼, ਕਹੀ ਇਹ ਵੱਡੀ ਗੱਲ