Ludhiana Loot Case: ਪੈਟਰੋਲ ਪੰਪ ਦੇ ਮੈਨੇਜਰ ਨਾਲ 25 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਿਆ; ਪੁਰਾਣਾ ਸਹਾਇਕ ਨਿਕਲਿਆ ਮਾਸਟਰ ਮਾਈਂਡ
Advertisement
Article Detail0/zeephh/zeephh1983564

Ludhiana Loot Case: ਪੈਟਰੋਲ ਪੰਪ ਦੇ ਮੈਨੇਜਰ ਨਾਲ 25 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਿਆ; ਪੁਰਾਣਾ ਸਹਾਇਕ ਨਿਕਲਿਆ ਮਾਸਟਰ ਮਾਈਂਡ

Ludhiana Loot Case: ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਮੈਨੇਜਰ ਦੇ ਨਾਲ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। 

Ludhiana Loot Case: ਪੈਟਰੋਲ ਪੰਪ ਦੇ ਮੈਨੇਜਰ ਨਾਲ 25 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਿਆ; ਪੁਰਾਣਾ ਸਹਾਇਕ ਨਿਕਲਿਆ ਮਾਸਟਰ ਮਾਈਂਡ

Ludhiana Loot Case: ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਮੈਨੇਜਰ ਦੇ ਨਾਲ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਲੁੱਟ ਦਾ ਮਾਸਟਰ ਮਾਈਂਡ 10 ਸਾਲ ਪੁਰਾਣਾ ਸਹਾਇਤ ਨਿਕਲਿਆ ਹੈ। ਬੀਤੇ ਦਿਨ ਹੀ ਇੱਕ ਪੈਟਰੋਲ ਪੰਪ ਮੈਨੇਜਰ ਤੇ ਉਸਦੇ ਅਸਿਸਟੈਂਟ ਤੋਂ ਬਾਈਕ ਸਵਾਰ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਬਦਮਾਸ਼ਾਂ ਨੇ 25 ਲੱਖ ਰੁਪਏ ਨਾਲ ਭਰਿਆ ਬੈਗ ਪੀੜਤਾਂ ਤੋਂ ਖੋਹ ਲਿਆ ਸੀ। ਸੂਤਰਾਂ ਦੇ ਮੁਤਾਬਿਕ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਕੇ 24 ਘੰਟੇ ਤੋਂ ਪਹਿਲਾਂ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਇਸ ਮਾਮਲੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕਰੇਗੀ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਲੁਧਿਆਣਾ ਵਿੱਚ ਪੈਟਰੋਲ ਪੰਪ ਦਾ ਮੈਨੇਜਰ ਹੈ। ਦੁਪਹਿਰ ਸਾਢੇ 3 ਵਜੇ ਦੇ ਕਰੀਬ ਉਹ ਆਪਣੇ ਸਾਥੀ ਮੁਲਾਜ਼ਮ ਮਲਕੀਤ ਸਿੰਘ ਨਾਲ ਕਾਰ ਵਿੱਚ ਢੋਲੇਵਾਲ ਸਥਿਤ ਬੈਂਕ ਵਿੱਚ 25 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾਉਣ ਜਾ ਰਿਹਾ ਸੀ।

ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ 'ਚ ਪੀਜੀ 'ਚ ਲੜਕੀ ਕੈਮਰਾ ਲਗਾ ਕੇ ਦੂਜੀਆਂ ਕੁੜੀਆਂ ਦੀ ਬਣਾਉਂਦੀ ਸੀ ਅਸ਼ਲੀਲ ਵੀਡੀਓ; ਪ੍ਰੇਮੀ ਸਮੇਤ ਕਾਬੂ

ਇਸੇ ਦੌਰਾਨ ਪੰਪ ਦੇ ਮੁਲਾਜ਼ਮਾਂ ਨੂੰ ਇੰਜ ਜਾਪਿਆ ਕਿ ਜਿਵੇਂ ਕੁਝ ਵਿਅਕਤੀ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਦੇ ਹੋਣ ਪਰ ਉਨਾਂ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਬੈਂਕ ਦੇ ਅੱਗੇ ਪਹੁੰਚਦੇ ਹੀ ਜਿਵੇਂ ਹੀ ਨਕਦੀ ਵਾਲਾ ਬੈਗ ਲੈ ਕੇ ਮੁਲਾਜ਼ਮ ਕਾਰ ਚੋਂ ਬਾਹਰ ਨਿਕਲੇ ਤਾਂ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ ਮੁਲਜ਼ਮ ਉਨ੍ਹਾਂ ਕੋਲੋਂ 25 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ। ਸ਼ਿਕਾਇਤ ਮਿਲਣ ਉਤੇ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਮਸਲਾ ਸੁਲਝਾ ਲਿਆ। ਇਸ ਮਾਮਲੇ ਦੇ ਸਰਗਨੇ ਸਬੰਧੀ ਪੁਲਿਸ ਕਾਨਫਰੰਸ ਰਾਹੀਂ ਜਾਣਕਾਰੀ ਦੇ ਸਕਦੀ ਹੈ।

 

ਇਹ ਵੀ ਪੜ੍ਹੋ : Kapurthala News: ਫੇਸਬੁੱਕ 'ਤੇ ਲਾਈਵ ਹੋ ਕੇ ਸਿੰਘਾਂ ਨੇ ਤੋੜੇ ਗੁਰਦੁਆਰਾ ਬੁੰਗਾ ਸਾਹਿਬ ਦੇ ਤਾਲੇ

Trending news