Punjabi New Year Wishes 555 News: ਅੱਜ ਪੂਰਾ ਸਿੱਖ ਭਾਈਚਾਰਾ ਨਾਨਕਸ਼ਾਹੀ ਸੰਮਤ 555 ਮਨਾ ਰਿਹਾ ਹੈ। ਸਿੱਖ ਪਰੰਪਰਾ ਅਨੁਸਾਰ ਚੇਤ ਮਹੀਨੇ ਦੀ ਸ਼ੁਰੂਆਤ ਨਾਲ ਨਵੇਂ ਵਰ੍ਹੇ ਦਾ ਆਗਾਜ਼ ਹੁੰਦਾ ਹੈ। ਨਵੇਂ ਵਰ੍ਹੇ ਦੇ ਮੌਕੇ ਉਤੇ ਸੀਐਮ ਭਗਵੰਤ ਮਾਨ ਤੇ ਹੋਰ ਨੇ ਲੋਕਾਂ ਨੂੰ ਵਧਾਈਆਂ ਦਿੱਤੀਆਂ।
Trending Photos
Punjabi New Year Wishes 555 News : ਚੇਤ ਮਹੀਨੇ ਦੀ ਆਗਾਜ਼ ਨਾਲ ਅੱਜ ਸਿੱਖ ਭਾਈਚਾਰਾ ਨਵਾਂ ਵਰ੍ਹਾ ਮਨਾ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਨਾਨਕਸ਼ਾਹੀ ਸੰਮਤ 555 ਦਾ ਆਗਾਜ਼ ਹੋਇਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਨਵੇਂ ਵਰ੍ਹੇ ਦਾ ਸਵਾਗਤ ਕੀਤਾ ਗਿਆ।
ਨਾਨਕਸ਼ਾਹੀ ਸੰਮਤ 555 ਦੇ ਸ਼ੁਰੂਆਤ ਦੀਆਂ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…
ਪਰਮਾਤਮਾ ਕਰੇ ਨਵਾਂ ਸਾਲ ਤੰਦਰੁਸਤੀ, ਤਰੱਕੀ ਤੇ ਖ਼ੁਸ਼ਹਾਲੀ ਲੈ ਕੇ ਆਵੇ…ਪੰਜਾਬ ਤੇ ਪੰਜਾਬੀ ਹੱਸਦੇ ਵੱਸਦੇ ਰਹਿਣ… pic.twitter.com/wKTEPS9djh
— Bhagwant Mann (@BhagwantMann) March 14, 2023
ਨਾਨਕਸ਼ਾਹੀ ਸੰਮਤ 555 ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਸਿੱਖ ਭਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਪੰਜਾਬ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਲਿਖਿਆ ਕਿ ਨਾਨਕਸ਼ਾਹੀ ਸੰਮਤ 555 ਦੇ ਸ਼ੁਰੂਆਤ ਦੀਆਂ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ। ਪਰਮਾਤਮਾ ਕਰੇ ਨਵਾਂ ਸਾਲ ਤੰਦਰੁਸਤੀ, ਤਰੱਕੀ ਤੇ ਖ਼ੁਸ਼ਹਾਲੀ ਲੈ ਕੇ ਆਵੇ ਤੇ ਪੰਜਾਬ ਤੇ ਪੰਜਾਬੀ ਹੱਸਦੇ ਵੱਸਦੇ ਰਹਿਣ।
ਅੱਜ 1 ਚੇਤ ਸੰਮਤ 555 ਨੂੰ ਨਾਨਕਸ਼ਾਹੀ ਸੰਮਤ ਅਨੁਸਾਰ ਗੁਰੂ ਮਿਹਰ ਸਦਕਾ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਮੇਰੀ ਅਰਦਾਸ ਹੈ ਕਿ ਇਹ ਨਵਾਂ ਸਾਲ ਸਮੂਹ ਨਾਨਕ ਨਾਮ ਲੇਵਾ ਸੰਗਤ ਲਈ ਖੁਸ਼ੀਆਂ ਅਤੇ ਤਰੱਕੀ ਨਾਲ ਭਰਪੂਰ ਹੋਵੇ। ਸਮੂਹ ਸੰਗਤ ਨੂੰ ਇਸ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। #HappyNewYear #NanakshahiCalendar pic.twitter.com/M16zHlErVg
— Harsimrat Kaur Badal (@HarsimratBadal_) March 14, 2023
ਇਸ ਤੋਂ ਇਲਾਵਾ ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਵਾਸੀਆਂ ਨੂੰ ਨਾਨਕਸ਼ਾਹੀ 555 ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ 1 ਚੇਤ ਸੰਮਤ 555 ਨੂੰ ਨਾਨਕਸ਼ਾਹੀ ਸੰਮਤ ਅਨੁਸਾਰ ਗੁਰੂ ਮਿਹਰ ਸਦਕਾ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਮੇਰੀ ਅਰਦਾਸ ਹੈ ਕਿ ਇਹ ਨਵਾਂ ਸਾਲ ਸਮੂਹ ਨਾਨਕ ਨਾਮ ਲੇਵਾ ਸੰਗਤ ਲਈ ਖੁਸ਼ੀਆਂ ਅਤੇ ਤਰੱਕੀ ਨਾਲ ਭਰਪੂਰ ਹੋਵੇ। ਸਮੂਹ ਸੰਗਤ ਨੂੰ ਇਸ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ।
ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੰਜਾਬ ਵਾਸੀਆਂ ਨੂੰ ਚੇਤ ਦੀ ਸੰਗਰਾਂਦ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰਕੇ ਸਮੂਹ ਸੰਗਤ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੱਤੀਆਂ। ਵਾਹਿਗੁਰੂ ਜੀ ਮਿਹਰ ਕਰਨ "ਨਾਨਕਸ਼ਾਹੀ ਸੰਮਤ ੫੫੫" ਆਪ ਸਭ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਹ ਵੀ ਪੜ੍ਹੋ : Ludhiana Kinner Viral Video: ਪੰਜਾਬ 'ਚ ਕਿੰਨਰਾਂ ਦੀ ਬੇਰਹਿਮੀ ਨਾਲ ਕੁੱਟਮਾਰ, ਦੂਜੇ ਦੇ ਇਲਾਕੇ 'ਚ ਵਧਾਈਆਂ ਮੰਗਣ 'ਤੇ ਹੋਇਆ ਵਿਵਾਦ
ਨਾਨਕਸ਼ਾਹੀ ਕੈਲੰਡਰ ਅਨੁਸਾਰ ਚੇਤ ਸਾਲ ਦਾ ਪਹਿਲਾ ਮਹੀਨਾ ਹੈ। ਨਾਨਕਸ਼ਾਹੀ ਸਾਲ ਦਾ ਆਧਾਰ ਗੁਰੂ ਨਾਨਕ ਦੇਵ ਵੱਲੋਂ ਰਚਿਤ ਬਾਰਹ ਮਾਹ ਤੁਖਾਰੀ ਨੂੰ ਹੀ ਮੰਨਿਆ ਜਾਂਦਾ ਹੈ। ਹਰ ਕੋਈ ਕਾਮਨਾ ਕਰਦਾ ਹੈ ਕਿ ਨਵਾਂ ਸਾਲ ਖੁਸ਼ੀਆਂ ਭਰਿਆ ਚੜ੍ਹੇ। ਗੁਰਮੁਖੀ ਲਿਪੀ ਵਿੱਚ ਪਹਿਲੀ ਵਾਰ ਬਾਰਹ ਮਾਹ ਦੀ ਰਚਨਾ ਵੀ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਕੀਤੀ ਸਾਹਮਣੇ ਆਉਂਦੀ ਹੈ, ਜੋ ਆਦਿ ਗ੍ਰੰਥ ਵਿੱਚ ਸ਼ਾਮਲ ਹੈ।
ਇਹ ਵੀ ਪੜ੍ਹੋ : Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ