Chandigarh News: ਟ੍ਰਾਈਸਿਟੀ ਮੈਟਰੋ ਦੀ ਡੀਪੀਆਰ ਬਣਾਉਣ ਲਈ ਪੰਜਾਬ ਨੇ ਚੰਡੀਗੜ੍ਹ ਨੂੰ ਟਰਾਂਸਫਰ ਕੀਤੇ 1.37 ਕਰੋੜ ਰੁਪਏ
Advertisement
Article Detail0/zeephh/zeephh1864943

Chandigarh News: ਟ੍ਰਾਈਸਿਟੀ ਮੈਟਰੋ ਦੀ ਡੀਪੀਆਰ ਬਣਾਉਣ ਲਈ ਪੰਜਾਬ ਨੇ ਚੰਡੀਗੜ੍ਹ ਨੂੰ ਟਰਾਂਸਫਰ ਕੀਤੇ 1.37 ਕਰੋੜ ਰੁਪਏ

Chandigarh News: ਮੈਟਰੋ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ 1.37 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਹਨ।

Chandigarh News: ਟ੍ਰਾਈਸਿਟੀ ਮੈਟਰੋ ਦੀ ਡੀਪੀਆਰ ਬਣਾਉਣ ਲਈ ਪੰਜਾਬ ਨੇ ਚੰਡੀਗੜ੍ਹ ਨੂੰ ਟਰਾਂਸਫਰ ਕੀਤੇ 1.37 ਕਰੋੜ ਰੁਪਏ

Chandigarh News:  ਟ੍ਰਾਈਸਿਟੀ ਵਿੱਚ ਮੈਟਰੋ ਰੇਲ ਪ੍ਰੋਜੈਕਟ ਲਗਭਗ ਹੁਣ ਲੀਹ ਉਤੇ ਆ ਗਿਆ ਹੈ। ਜਦਕਿ ਪੰਜਾਬ ਤੇ ਹਰਿਆਣਾ ਰਾਜਾਂ ਦੀ ਇਸ ਪ੍ਰੋਜੈਕਟ ਨੂੰ ਲੈ ਕੇ ਪਹਿਲਾਂ ਹੀ ਸਹਿਮਤੀ ਬਣ ਗਈ ਹੈ ਤੇ ਹੁਣ ਪ੍ਰੋਜੈਕਟ ਨੂੰ ਲੈ ਕੇ ਏਏਆਰ ਤੇ ਡੀਪੀਆਰ ਤਿਆਰ ਕਰ ਰਹੀ ਏਜੰਸੀ ਰਾਇਟਸ ਨੂੰ ਪੈਸੇ ਦੇਣ ਉਤੇ ਵੀ ਕੋਈ ਵਿਵਾਦ ਨਹੀਂ ਹੈ। ਪੰਜਾਬ ਵੱਲੋਂ ਲਗਭਗ 1.37 ਕਰੋੜ ਰੁਪਏ ਆਰਜੀਟੀਐਸ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਪ੍ਰਾਜੈਕਟ ਦੀ ਡੀ.ਪੀ.ਆਰ. ਤਿਆਰ ਕਰਨ ਲਈ 50 ਫੀਸਦੀ ਰਾਸ਼ੀ ਹਰਿਆਣਾ ਵਾਲੇ ਪਾਸਿਓਂ ਛੇਤੀ ਹੀ ਮੁਹੱਈਆ ਕਰਵਾਈ ਜਾਵੇਗੀ। ਹਾਲ ਹੀ ਵਿੱਚ ਯੂਨੀਫਾਈਡ ਮੈਟਰੋਪੋਲੀਟਨ ਟਰਾਂਸਪੋਰਟ ਅਥਾਰਟੀ ਦੀ ਮੀਟਿੰਗ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਹੋਈ।

ਇਸ ਵਿੱਚ ਮੈਟਰੋ ਲਈ ਵਿਕਲਪਕ ਵਿਸ਼ਲੇਸ਼ਣ ਰਿਪੋਰਟ (AAR) ਅਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (DPR) ਤਿਆਰ ਕਰਨ ਦਾ ਕੰਮ ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ (RITES) ਨੂੰ ਸੌਂਪਿਆ ਗਿਆ ਸੀ, ਜਿਸ ਵਿੱਚ ਕੁੱਲ 79.5 ਕਿਲੋਮੀਟਰ ਵਿੱਚ ਪਹਿਲੀ MRTS ਪ੍ਰਸਤਾਵਿਤ ਹੈ। ਟ੍ਰਾਈਸਿਟੀ ਇਸ ਵਿੱਚ ਰਾਈਟਸ ਵੱਲੋਂ ਏਏਆਰ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। RITES ਰਿਪੋਰਟ ਬਣਾਉਣ ਲਈ 7.50 ਲੱਖ ਰੁਪਏ ਪ੍ਰਤੀ ਕਿਲੋਮੀਟਰ ਚਾਰਜ ਕਰੇਗੀ। ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਆਪਣੇ-ਆਪਣੇ ਖੇਤਰਾਂ ਦੇ ਕਿਲੋਮੀਟਰ ਦੇ ਹਿਸਾਬ ਨਾਲ ਖਰਚਾ ਚੁੱਕਣਗੇ।

ਪੰਜਾਬ ਅਤੇ ਹਰਿਆਣਾ ਨੂੰ ਆਪੋ-ਆਪਣੇ ਖੇਤਰਾਂ ਦੇ ਖਰਚਿਆਂ ਦਾ 50 ਫੀਸਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਟਰਾਂਸਫਰ ਕਰਨ ਲਈ ਕਿਹਾ ਗਿਆ ਸੀ। ਇਸ ਵਿੱਚ ਪੰਜਾਬ ਨੇ ਪਹਿਲਾਂ (50 ਫੀਸਦੀ) ਕਰੀਬ 1.37 ਕਰੋੜ ਰੁਪਏ ਅਦਾ ਕਰਨੇ ਸਨ, ਜੋ ਉਨ੍ਹਾਂ ਨੇ ਟਰਾਂਸਫਰ ਕਰ ਦਿੱਤੇ ਹਨ, ਜਦੋਂ ਕਿ ਹਰਿਆਣਾ ਸਰਕਾਰ ਨੂੰ ਇਸ ਲਈ ਲਗਭਗ 59 ਲੱਖ ਰੁਪਏ ਅਦਾ ਕਰਨੇ ਪਏ ਹਨ। 

ਇਹ ਵੀ ਪੜ੍ਹੋ : Delhi Liquor Scam: ਦਿੱਲੀ ਸ਼ਰਾਬ ਘੁਟਾਲੇ 'ਚ ਵੱਡੀ ਕਾਰਵਾਈ- CBI ਨੇ ਪੰਜਾਬ ਦੇ 10 ਅਧਿਕਾਰੀਆਂ ਨੂੰ ਕੀਤਾ ਤਲਬ

ਚੰਡੀਗੜ੍ਹ 35 ਕਿਲੋਮੀਟਰ ਮੈਟਰੋ ਕਵਰ ਕਰੇਗੀ। ਏਏਆਰ ਤੇ ਡੀਪੀਆਰ ਬਣਾਉਣ ਦੀ ਫੀਸ ਉਤੇ ਚੰਡੀਗੜ੍ਹ ਦਾ ਹਿੱਸਾ 3.09 ਕਰੋੜ ਅਦਾ ਕਰੇਗਾ। ਇਸ ਤੋਂ ਇਲਾਵਾ ਪੰਚਕੂਲਾ 13.5 ਕਿਲੋਮੀਟਰ ਦਾ ਏਰੀਆ ਕਵਰ ਕਰੇਗਾ। ਏਏਆਰ ਤੇ ਡੀਪੀਆਰ ਬਣਾਉਣ ਦੀ ਫੀਸ ਉਤੇ ਪੰਚਕੂਲਾ ਦਾ ਕਰੀਬ 1.19 ਕਰੋੜ ਰੁਪਏ ਦੀ ਅਦਾਇਗੀ ਕਰੇਗਾ। ਮੋਹਾਲੀ ਕੁਲ 31 ਕਿਲੋਮੀਟਰ ਦਾ ਏਰੀਆ ਕਵਰ ਕਰੇਗਾ। ਏਏਆਰ ਤੇ ਡੀਪੀਆਰ ਬਣਾਉਣ ਦੀ ਫੀਸ ਉਤੇ ਮੋਹਾਲੀ ਦਾ ਕੁਲ ਸ਼ੇਅਰ ਕਰੀਬ 2.74 ਕਰੋੜ ਰੁਪਏ ਅਦਾ ਕਰੇਗਾ।

ਇਹ ਵੀ ਪੜ੍ਹੋ : Phagwara News: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਖੜ੍ਹੇ ਨੌਜਵਾਨਾਂ 'ਤੇ ਹਮਲਾ, ਚੱਲੀਆਂ ਗੋਲੀਆਂ; ਇੱਕ ਦੀ ਮੌਤ

Trending news