Punjab Lok Sabha Chunav 2024 Live Highlights: ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਣ ਜਾ ਰਹੀ ਹੈ। ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰ ਸਿਆਸੀ ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਵਿੱਚ ਕੈਦ ਕਰਨ ਲਈ ਤਿਆਰ ਹਨ।
Trending Photos
Punjab Lok Sabha Election 2024 Highlights: ਪੰਜਾਬ ਦੀਆਂ 13 ਲੋਕ ਸਭਾ ਸੀਟਾਂ (Punjab Lok Sabha seats) ਲਈ ਕੁੱਲ 328 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ। ਇਸ ਦੇ ਨਾਲ ਹੀ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 019 ਪੁਰਸ਼ ਹਨ ਜਦਕਿ 1 ਕਰੋੜ 1 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ। ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਣ ਜਾ ਰਹੀ ਹੈ।
5.38 ਲੱਖ ਵੋਟਰ 18 ਤੋਂ 19 ਸਾਲ ਦੀ (New voters of Punjab) ਉਮਰ ਦੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਜਦੋਂ ਕਿ 1.89 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਵੋਟਿੰਗ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਦੇ ਲਈ 25 ਹਜ਼ਾਰ 451 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ.ਡਬਲਿਊ.ਡੀ (ਦਿਵਿਆਂਗ) ਅਤੇ 1614 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ।
ਇੰਡੀਆ ਗਠਜੋੜ ਨੂੰ 295 ਤੋਂ ਵਧ ਸੀਟਾਂ ਆਉਣਗੀਆਂ-ਮਲਿਕਅਰਜੁਨ ਖੜਗੇ
ਇੰਡੀਆ ਗਠਜੋੜ ਦੀ ਮੀਟਿੰਗ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਐਗਜ਼ਿਟ ਪੋਲ ਉਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਨੂੰ 295 ਤੋਂ ਵਧ ਸੀਟਾਂ ਆਉਣਗੀਆਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਨੂੰ ਦੱਸਿਆ ਕਿ ਇੰਨੀਆਂ ਸੀਟਾਂ ਤੁਹਾਨੂੰ ਆਉਣਗੀਆਂ। ਇਹ ਸਰਵੇ ਸਾਡਾ ਨਹੀਂ ਜਨਤਾ ਹੈ।
ਹਨੇਰੀ ਕਾਰਨ ਪੋਲਿੰਗ ਬੂਥ ਦਾ ਸਵਾਗਤੀ ਗੇਟ ਡਿੱਗਿਆ
ਤੇਜ਼ ਹਨੇਰੀ ਕਾਰਨ ਖਰੜ ਦੇ ਖਾਲਸਾ ਸਕੂਲ ਵਿੱਚ ਬਣੇ ਮਾਡਲ ਪੋਲਿੰਗ ਬੂਥ ਦਾ ਸਵਾਗਤੀ ਗੇਟ ਢਹਿ ਗਿਆ।
ਵੋਟਿੰਗ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਸੈਕਟਰ 39 ਸੀ, ਚੰਡੀਗੜ੍ਹ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਪੰਜਾਬ ਵਿੱਚ 3 ਵਜੇ ਤੱਕ-----46.38%
ਅੰਮ੍ਰਿਤਸਰ | 41.74 |
ਲੁਧਿਆਣਾ | 43.82 |
ਜਲੰਧਰ | 45.66 |
ਹੁਸ਼ਿਆਰਪੁਰ | 44.65 |
ਅਨੰਦਪੁਰ ਸਾਹਿਬ | 47.14 |
ਫਤਿਹਗੜ੍ਹ ਸਾਹਿਬ | 45.55 |
ਖਡੂਰ ਸਾਹਿਬ | 46.54 |
ਗੁਰਦਾਸਪੁਰ | 49.10 |
ਬਠਿੰਡਾ | 48.95 |
ਸੰਗਰੂਰ | 46.84 |
ਪਟਿਆਲਾ | 48.93 |
ਫਰੀਦਕੋਟ | 45.16 |
ਫ਼ਿਰੋਜ਼ਪੁਰ | 48.55 |
ਚੰਡੀਗੜ੍ਹ | 52.61 |
ਗੁਰਦਾਸਪੁਰ 'ਚ 'ਆਪ' ਤੇ ਕਾਂਗਰਸ ਆਹਮੋ-ਸਾਹਮਣੇ
ਗੁਰਦਾਸਪੁਰ ਦੇ ਟੈਗੋਰ ਮੈਮੋਰੀਆਲ ਸਕੂਲ ਦੇ ਬੂਥ ਨੰਬਰ 105 ਅੱਤੇ 106 ਵਿੱਚ ਬਾਹਰ ਤੋਂ ਆਏ ਵਿਅਕਤੀਆਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢਣ ਨੂੰ ਲੈਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂ ਹੋਏ ਆਹਮੋ-ਸਾਹਮਣੇ ਹੋ ਗਏ। ਬਹਿਸਬਾਜ਼ੀ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਪੰਜਾਬ ਵਿੱਚ 1 ਵਜੇ ਤੱਕ 37.80%
ਅੰਮ੍ਰਿਤਸਰ | 32.18% |
ਲੁਧਿਆਣਾ | 35.16% |
ਜਲੰਧਰ | 37.95% |
ਹੁਸ਼ਿਆਰਪੁਰ | 37.07% |
ਅਨੰਦਪੁਰ ਸਾਹਿਬ | 37.43% |
ਫਤਿਹਗੜ੍ਹ ਸਾਹਿਬ | 37.43% |
ਖਡੂਰ ਸਾਹਿਬ | 37.76% |
ਗੁਰਦਾਸਪੁਰ | 39.05% |
ਬਠਿੰਡਾ | 41.17% |
ਸੰਗਰੂਰ | 39.85% |
ਪਟਿਆਲਾ | 39.73% |
ਫਰੀਦਕੋਟ | 36.82% |
ਫ਼ਿਰੋਜ਼ਪੁਰ | 39.74% |
ਚੰਡੀਗੜ੍ਹ | 40.14 % |
ਸਮਰਾਲਾ ਦੇ ਤਿੰਨ ਪਿੰਡ ਵਾਸੀਆਂ ਨੇ ਇੱਕ ਵੀ ਵੋਟ ਨਹੀਂ ਭੁਗਤਾਈ; ਪ੍ਰਸ਼ਾਸਨ ਮਨਾਉਣ ਵਿੱਚ ਜੁੱਟਿਆ
ਪੰਜਾਬ ਭਰ ਵਿੱਚ ਜਿੱਥੇ ਲੋਕਤੰਤਰ ਦੇ ਅਧਿਕਾਰ ਦੇ ਤਹਿਤ ਵੋਟਾਂ ਪਾਈਆਂ ਜਾ ਰਹੀਆਂ ਹਨ। ਸਮਰਾਲਾ ਦੇ 3 ਪਿੰਡ ਇਹੋ ਜਿਹੇ ਹਨ ਜਿੱਥੇ ਇੱਕ ਵੀ ਵੋਟ ਪੋਲ ਨਹੀਂ ਹੋਈ ਉੱਥੇ ਹੀ ਪਿੰਡ ਵਾਸੀਆਂ ਨੂੰ ਲੋਕਤੰਤਰ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਤਹਿਸੀਲਦਾਰ ਅਤੇ ਐਸਐਸਪੀ ਮੈਡਮ ਪਹੁੰਚੇ।
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਦੇ ਪੋਲਿੰਗ ਏਜੰਟ ਦੀ ਕੁੱਟਮਾਰ
ਆਦਮਪੁਰ ਦੇ ਪਿੰਡ ਮਨਸੂਰਪੁਰ ਮੰਡਾਲਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ ਦੇ ਪੋਲਿੰਗ ਏਜੰਟ ਦੀ ਕੁੱਟਮਾਰ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੋਲਿੰਗ ਏਜੰਟ ਦੇ ਸਿਰ ਵਿੱਚ ਡੂੰਘਾ ਜ਼ਖ਼ਮ ਹੋ ਗਿਆ ਹੈ। ਉਨ੍ਹਾਂ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਬਜ਼ੁਰਗ ਨੂੰ ਵੋਟ ਪਾਉਣ ਦੇ ਮਾਮਲੇ ਵਿੱਚ ਸਾਰੀ ਘਟਨਾ ਵਾਪਰੀ ਹੈ। ਆਦਮਪੁਰ ਦੇ ਹਸਪਤਾਲ ਵਿੱਚ ਦੋਨੋਂ ਜ਼ਖਮੀ ਦਾਖ਼ਲ ਹਨ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਪਏ ਸਨ। ਵੋਟ ਪਾਉਣ ਨੂੰ ਲੈ ਕੇ ਝੜਪ ਵਿੱਚ ਸਿਰ ਵਿੱਚ ਕੜੇ ਨਾਲ ਹਮਲਾ ਕਰ ਦਿੱਤਾ ਹੈ। ਪੁਲਿਸ ਵੱਲੋਂ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨੇ # ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਲਈ ਚੰਡੀਗੜ੍ਹ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਕਹਿੰਦੀ ਹੈ, "ਮੈਂ ਉਨ੍ਹਾਂ ਨੂੰ 3 ਮਹੀਨੇ ਪਹਿਲਾਂ ਕਿਹਾ ਸੀ ਕਿ ਮੈਂ ਇਸ ਵਾਰ ਚੋਣ ਨਹੀਂ ਲੜਨਾ ਚਾਹੁੰਦੀ। ਲੋਕ ਮੈਨੂੰ ਅਗਲੇ 10 ਸਾਲਾਂ ਤੱਕ ਯਾਦ ਰੱਖਣਗੇ। ਮੈਂ ਚੰਡੀਗੜ੍ਹ ਵਿੱਚ ਰਹਿ ਰਹੀ ਸੀ ਅਤੇ ਹਰ ਕਿਸੇ ਲਈ ਪੂਰੀ ਤਰ੍ਹਾਂ ਪਹੁੰਚਯੋਗ ਸੀ... "
#WATCH | BJP MP Kirron Kher casts her vote at a polling station in Chandigarh, for the seventh phase of #LokSabhElections2024. pic.twitter.com/ZwMFAe1cGG
— ANI (@ANI) June 1, 2024
SAD ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
ਰਾਜਪੁਰਾ ਤੋਂ ਆਪ ਵਿਧਾਇਕਾ ਨੀਨਾ ਮਿੱਤਲ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉੱਤੇ SAD ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਦਰਅਸਲ ਨੀਨਾ ਮਿੱਤਲ ਨੇ ਵੀ ਵੋਟ ਪਾਉਣ ਵੇਲੇ ਵੀਡੀਓ ਬਣਾਈ ਸੀ।
ਆਯੂਸ਼ਮਾਨ ਖੁਰਾਣਾ ਨੇ ਚੰਡੀਗੜ੍ਹ ਵਿੱਚ ਪਾਈ ਵੋਟ
ਅਭਿਨੇਤਾ ਆਯੁਸ਼ਮਾਨ ਖੁਰਾਨਾ ਚੰਡੀਗੜ੍ਹ ਦੇ ਇੱਕ ਪੋਲਿੰਗ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਦਿਖਾਉਂਦਾ ਨਜ਼ ਆਇਆ ਹੈ। ਉਹ ਕਹਿੰਦਾ ਹੈ, "ਮੈਂ ਆਪਣੀ ਵੋਟ ਪਾਉਣ ਅਤੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣੇ ਸ਼ਹਿਰ ਵਾਪਸ ਆਇਆ...ਮੁੰਬਈ ਵਿੱਚ ਇਸ ਵਾਰ ਬਹੁਤ ਘੱਟ ਵੋਟਿੰਗ ਦਰਜ ਕੀਤੀ ਗਈ ਪਰ ਸਾਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ..
#WATCH | Actor Ayushmann Khurrana shows the indelible ink mark on his finger after voting at a polling booth in Chandigarh.
He says, "I came back to my city to cast my vote and exercise my right...Mumbai recorded a very low voter turnout this time but we should cast our… pic.twitter.com/7UTPNGCMl1
— ANI (@ANI) June 1, 2024
ਮਨਪ੍ਰੀਤ ਸਿੰਘ ਬਾਦਲ ਨੇ ਪਾਈ ਵੋਟ
ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ, "... ਸੂਬੇ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਅਜਿਹੇ ਹਨ ਕਿ ਲੋਕ ਸਾਡੇ 'ਤੇ ਹੱਸ ਰਹੇ ਹਨ। ਜੇਕਰ ਕੋਈ ਪੰਜਾਬ ਨੂੰ ਸਹੀ ਰਸਤੇ 'ਤੇ ਲਿਆ ਸਕਦਾ ਹੈ, ਤਾਂ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਹਨ... ਜੋ ਉਦਯੋਗ ਗੁਜਰਾਤ ਵਿੱਚ ਹਨ, ਉਹ ਸਾਡਾ ਘਰੇਲੂ ਮਾਡਲ ਹੈ, ਜੇਕਰ ਅਸੀਂ ਉਸ ਨੂੰ ਪੰਜਾਬ ਵਿੱਚ ਦੁਹਰਾਉਂਦੇ ਹਾਂ, ਤਾਂ ਇਹ ਸਾਡੇ ਲਈ ਚੰਗਾ ਹੋਵੇਗਾ..."
#WATCH | Sri Muktsar Sahib, Punjab | BJP leader Manpreet Singh Badal says, "...The political, social and economic situations in the state are such that people are laughing at us. If someone can bring Punjab on the right track, it's PM Modi and Amit Shah... The industries that are… pic.twitter.com/19yl9YCoWf
— ANI (@ANI) June 1, 2024
ਰਜਿੰਦਰ ਕੌਰ ਭੱਠਲ ਆਪਣੇ ਪਰਿਵਾਰ ਨਾਲ ਲਹਿਰਾਗਾਗਾ ਵਿਖੇ ਵੋਟ ਪਾਈ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਆਪਣੇ ਪਰਿਵਾਰ ਨਾਲ ਲਹਿਰਾਗਾਗਾ ਵਿਖੇ ਵੋਟ ਪਾਈ
ਲੋਕ ਸਭਾ ਚੋਣਾਂ: ਪੰਜਾਬ ਵਿੱਚ ਆਪਣੀ ਵੋਟ ਪਾਉਣ ਵੇਲੇ ਗੁਲ ਪਨਾਗ ਨੇ ਪਾਈ ਵੋਟ, ਆਪਣੀ ਸਿਆਹੀ ਵਾਲੀ ਉਂਗਲ ਨੂੰ ਵਿਖਾਈ।
Best to vote early !@rwac48 pic.twitter.com/FWdP6PtztV
— Gul Panag (@GulPanag) June 1, 2024
ਆਪ ਆਗੂ ਬਲਬੀਰ ਸਿੰਘ ਪਨੂੰ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ
ਗੁਰਦਾਸਪੁਰ ਤੋਂ SAD ਦੇ ਉਮੀਦਵਾਰ ਦਲਜੀਤ ਚੀਮਾ ਨੇ ਆਪ ਆਗੂ ਬਲਬੀਰ ਸਿੰਘ ਪਨੂੰ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਕਚਹਿਰੀ ਅਹਿਮਦ ਖਾਂ, ਫਤਿਹਗੜ੍ਹ ਚੂੜੀਆਂ ਦੇ ਬੂਥ ਨੰਬਰ 131 ਵਿੱਚ ਪਨਸਪ ਦੇ ਸਾਬਕਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਡਵੀਜ਼ਨ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ। ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਸ ਕਾਰਨ ਉਸ ਨੂੰ ਉਥੋਂ ਵਾਪਸ ਪਰਤਣਾ ਪਿਆ।
Sent this complaint to observer Gurdaspur Lok Sabha:
Sir, Please see this video. In this AAP leader Balbir Singh Pannu, Vice Chairman Punsup Punjab has forcibly entered booth number 131 village Kot Ahmed Khan of Fatehgarh Churian assembly constituency. He is threatening the… pic.twitter.com/N9iwgVZary
— Dr Daljit S Cheema (@drcheemasad) June 1, 2024
Punjab lok sabha Election 2024: ਇਸ ਵੇਲੇ ਸਭ ਤੋਂ ਘੱਟ ਵੋਟਿੰਗ ਮੋਗਾ ਵਿੱਚ ਅਤੇ ਸਭ ਤੋਂ ਜ਼ਿਆਦਾ ਸ਼ਾਹਕੋਟ ਵਿੱਚ ਵੋਟਿੰਗ ਹੋਈ ਹੈ।
Punjab lok sabha Election 2024: ਚੋਣ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ
ਚੋਣ ਕਮਿਸ਼ਨ ਨੇ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਉੱਤੇ ਮਾਮਲਾ ਦਰਜ ਕੀਤਾ ਹੈ। ਦਰਅਸਲ ਉਸਨੇ ਨੇ ਵੋਟ ਪਾਉਣ ਵੇਲੇ ਬਣਾਈ ਸੀ ਵੀਡੀਓ
ਅੰਮ੍ਰਿਤਸਰ | 20.17 |
ਅਨੰਦਪੁਰ ਸਾਹਿਬ | 23.99 |
ਬਠਿੰਡਾ | 26.56 |
ਫਰੀਦਕੋਟ | 22.41 |
ਫਤਹਿਗੜ੍ਹ ਸਾਹਿਬ | 22.69 |
ਫ਼ਿਰੋਜ਼ਪੁਰ | 25.73 |
ਗੁਰਦਾਸਪੁਰ | 24.72 |
ਹੁਸ਼ਿਆਰਪੁਰ | 22.74 |
ਜਲੰਧਰ | 24.59 |
ਖਡੂਰ ਸਾਹਿਬ | 23.46 |
ਲੁਧਿਆਣਾ | 22.19 |
ਪਟਿਆਲਾ | 25.18 |
ਸੰਗਰੂਰ | 26.26 |
ਬਜ਼ੁਰਗ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ
ਰਾਜਪੁਰਾ ਦੇ ਵਿੱਚ ਵੀਲ ਚੇਅਰ ਤੇ ਵੀ ਬਜ਼ੁਰਗ ਆਪਣੀ ਵੋਟ ਦਾ ਭੁਗਤਾਨ ਕਰਨ ਲਈ ਆ ਰਹੇ ਹਨ। ਉੱਥੇ ਹੀ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨਾਂ ਨੇ ਵੀ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕੀਤਾ। ਬਜ਼ੁਰਗਾਂ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਉਹ ਆਪਣੀ ਵੋਟ ਦਾ ਇਸਤੇਮਾਲ ਚੰਗੀ ਸਰਕਾਰ ਦੀ ਉਮੀਦ ਰੱਖ ਕੇ ਵੋਟ ਪਾਉਣ ਦਾ ਇਸਤੇਮਾਲ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹਈਆ ਕਰਾਵੇ। ਨੌਜਵਾਨਾਂ ਨੂੰ ਨੌਕਰੀਆਂ ਮਿਲਣ ਅਤੇ ਤਰੱਕੀਆਂ ਵਿੱਚ ਦੇਸ਼ ਜਾਵੇ ਇਹੀ ਉਮੀਦ ਕਰਕੇ ਅੱਜ ਉਹ ਵੋਟ ਦਾ ਭੁਗਤਾਨ ਕਰਨ ਲਈ ਆਏ ਹਨ।
ਨਾਭਾ ਦੇ ਪਿੰਡ ਸਹੌਲੀ ਦੇ ਵਿੱਚ 103 ਸਾਲਾਂ ਬਜ਼ੁਰਗ ਬਚਨ ਕੌਰ ਨੇ ਪਾਈ ਪਹਿਲੀ ਵੋਟ
ਪਿੰਡ ਦੇ ਲੋਕਾਂ ਨੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕੀਤੀ ਇਸ ਮੌਕੇ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੀ ਪਹੁੰਚੇ ਉਹਨਾਂ ਨੇ ਕਿਹਾ ਕਿ ਸਾਡੀ ਬਜ਼ੁਰਗ ਮਾਤਾ ਨੇ ਪਹਿਲੀ ਵੋਟ ਸਭ ਤੋਂ ਪਹਿਲਾਂ ਪਾਈ ਹੈ
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਪੈਂਦੇ ਪਿੰਡ ਬਾਦਲ ਵਿੱਚ ਇੱਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਅਕਾਲੀ ਦਲ ਨੇ ਇਸ ਸੀਟ ਤੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਵੱਲੋਂ ਗੁਰਮੀਤ ਸਿੰਘ ਸੋਢੀ, ਕਾਂਗਰਸ ਵੱਲੋਂ ਸ਼ੇਰ ਸਿੰਘ ਘੁਬਾਇਆ ਅਤੇ ‘ਆਪ’ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
#WATCH | Sri Muktsar Sahib, Punjab: Shiromani Akali Dal (SAD) leader Harsimrat Kaur Badal casts her vote at a polling booth in Badal village under the Firozpur Lok Sabha constituency
SAD has fielded Nardev Singh Bobby Mann from this seat. BJP has fielded Gurmit Singh Sodhi,… https://t.co/BhwLlKUElF pic.twitter.com/FGxN45jioQ
— ANI (@ANI) June 1, 2024
ਵੋਟ ਪਾਉਣ ਪਹੁੰਚੇ ਬਿਕਰਮ ਸਿੰਘ ਮਜੀਠਿਆ
ਬਿਕਰਮ ਸਿੰਘ ਮਜੀਠਿਆ ਜਦੋਂ ਵੋਟ ਪਾਉਣ ਆਏ ਤਾਂ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਗੁਰਜੀਤ ਸਿੰਘ ਔਜਲਾ ਨਾਲ ਹੋਈ ਅਤੇ ਇਸ ਸਮੇਂ ਮਜੀਠਿਆ ਨੇ ਕਿਹਾ ਕਿ ALL The Best ਔਜਲਾ ਸਾਹਿਬ...।
lok sabha Election 2024 live: ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੀ ਪਤਨੀ ਰਾਜਵੰਸ਼ ਕੌਰ ਰਾਣਾ ਨਾਲ ਵੋਟ ਪਾਈ।
'ਨੀਟੂ ਸ਼ਟਰਾਂ ਵਾਲਾ' ਨੇ ਪਾਈ ਵੋਟ
ਆਜ਼ਾਦ ਉਮੀਦਵਾਰ 'ਨੀਟੂ ਸ਼ਟਰਾਂ ਵਾਲਾ' ਨੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੀ। ਨੀਟੂ ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਅਤੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ।
ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਉਨ੍ਹਾਂ ਦੀ ਪਤਨੀ, ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਅਤੇ ਧੀ ਨੇ ਵੀ ਵੋਟ ਪਾਈ।
ਅਮਨ ਅਰੋੜਾ ਨੇ ਪਾਈ ਵੋਟ
ਕੈਬਨਿਟ ਮੰਤਰੀ ਅਮਨ ਅਰੋੜਾ ਆਪਣੀ ਪਿਆਰੀ ਮਾਂ ਦੇ ਨਾਲ-ਨਾਲ ਆਪਣੀ ਵੋਟ ਪਾ ਕੇ ਪਰਿਵਾਰਕ ਫਰਜ਼ ਅਤੇ ਜਮਹੂਰੀ ਜ਼ਿੰਮੇਵਾਰੀ ਦੇ ਤੱਤ ਦੀ ਮਿਸਾਲ ਦਿੱਤੀ। ਉੱਜਵਲ ਭਵਿੱਖ ਨੂੰ ਰੂਪ ਦੇਣ ਲਈ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਏਕਤਾ ਅਤੇ ਦ੍ਰਿੜ ਵਿਸ਼ਵਾਸ ਦੀ ਸ਼ਕਤੀ ਦਾ ਪ੍ਰਮਾਣ ਹੈ।
Cabinet Minister @AroraAmanSunam exemplified the essence of familial duty and democratic responsibility by casting his vote alongside his cherished mother.
Their shared commitment to shaping a brighter future is a testament to the power of unity and conviction. #Punjab… pic.twitter.com/JGa6q99umo
— AAP Punjab (@AAPPunjab) June 1, 2024
Punjab lok sabha Election 2024: ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਵੋਟ ਪੋਲ ਕਰਦੇ ਹੋਏ ਵੀਡੀਓ ਬਣਾਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਕੁਲਬੀਰ ਸਿੰਘ ਜ਼ੀਰਾ ਨੇ ਪਾਈ ਵੋਟ
ਖਡੂਰ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਪਾਈ ਵੋਟ, ਕੁਲਬੀਰ ਜ਼ੀਰਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਬਸਤੀ ਬੂਟੇ ਵਾਲੀ ਪਿੰਡ ਜ਼ੀਰਾ ਵਿੱਚ ਪਾਈ ਵੋਟ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਲੋਕ ਵੋਟ ਪਾਉਣ।
ਐਨਕੇ ਸ਼ਰਮਾ ਨੇ ਜ਼ੀਰਕਪੁਰ ਵਿੱਚ ਵੋਟ ਪਾਈ
Punjab lok sabha Election 2024: ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਨੇ ਜ਼ੀਰਕਪੁਰ ਵਿੱਚ ਵੋਟ ਪਾਈ।
Punjab Lok Sabha Election 2024 Voting
ਅੰਮ੍ਰਿਤਸਰ | 7.22% |
ਲੁਧਿਆਣਾ | 9.08% |
ਜਲੰਧਰ | 9.34% |
ਹੁਸ਼ਿਆਰਪੁਰ | 9.66% |
ਆਨੰਦਪੁਰ ਸਾਹਿਬ | 9.53% |
ਫਤਿਹਗੜ੍ਹ ਸਾਹਿਬ | 8.27% |
ਖਡੂਰ ਸਾਹਿਬ | 9.71% |
ਗੁਰਦਾਸਪੁਰ | 8.81% |
ਬਠਿੰਡਾ | 9.74% |
ਸੰਗਰੂਰ | 11.36% |
ਪਟਿਆਲਾ | 10.98% |
ਫਰੀਦਕੋਟ | 9.83% |
ਫ਼ਿਰੋਜ਼ਪੁਰ | 11.61% |
ਚੰਡੀਗੜ੍ਹ | 11.14 % |
ਪਟਿਆਲਾ-13
ਸਵੇਰੇ 9 ਵਜੇ ਤੋਂ ਕੁੱਲ ਪੋਲ ਪ੍ਰਤੀਸ਼ਤਤਾ - 10.35%
109-ਨਾਭਾ-11.6
110-ਪਟਿਆਲਾ ਦਿਹਾਤੀ-7.54
111-ਰਾਜਪੁਰਾ-12
112-ਡੇਰਾਬਾਸੀ-7.5
113-ਘਨੌਰ-13.94
114-ਸਨੌਰ-8.9
115-ਪਟਿਆਲਾ ਸ਼ਹਿਰੀ-11.9
116-ਸਮਾਣਾ-11
117-ਸ਼ੁਤਰਾਣਾ-12
Ludhiana lok sabha Election 2024 live: ਲੁਧਿਆਣਾ ਲੋਕ ਸਭਾ ਵਿੱਚ ਸਵੇਰੇ 9 ਵਜੇ ਤੱਕ 9.8 ਪ੍ਰਤੀਸ਼ਤ ਵੋਟ ਪੋਲ ਹੋਈ
Punjab Lok Sabha Election 2024 Voting: ਪੰਜਾਬ ਵਿੱਚ ਰਾਤ 9:30 ਵਜੇ ਤੱਕ ਵੋਟਿੰਗ ਦੇ ਅੰਕੜੇ
ਪੰਜਾਬ: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਸਵੇਰੇ 9:30 ਵਜੇ ਤੱਕ 7.2 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਕੁੱਲ 2146173 ਵੋਟਰਾਂ ਵਿੱਚੋਂ ਹੁਣ ਤੱਕ 1551590 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਚੋਣ ਕਮਿਸ਼ਨ ਨੇ ਸ਼ਾਂਤੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ।
9 ਵਜੇ ਤੱਕ
ਲੰਬੀ ਹਲਕੇ ਵਿੱਚ 12 ਫੀਸਦੀ ਮਤਦਾਨ ਹੋਇਆ ਹੈ ।
ਮਲੋਟ ਹਲਕੇ ਵਿੱਚ 9 ਵਜੇ ਤੱਕ 13 ਫੀਸਦੀ ਮਤਦਾਨ ਹੋਇਆ
ਕੁਲਤਾਰ ਸਿੰਘ ਸੰਧਵਾਂ ਨੇ ਪਾਈ ਵੋਟ
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਪੁੱਜੇ।
Punjab Lok Sabha Election 2024 voting: ਸੰਤ ਸੀਚੇਵਾਲ ਨੇ ਪਾਈ ਵੋਟ
ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਕੀਤੀ ਅਪੀਲ
ਪਾਰਟੀਬਾਜੀ ਤੋਂ ਉੱਪਰ ਉੱਠਕੇ ਹਰ ਵਾਰ ਦੀ ਤਰ੍ਹਾਂ ਪਿੰਡ ਸੀਚੇਵਾਲ ਵਿੱਚ ਲੱਗਾ ਇੱਕ ਹੀ ਬੂਥ
ਸਭ ਸਿਆਸੀ ਪਾਰਟੀਆਂ ਨੂੰ ਪੁੱਛਿਆ ਸਵਾਲ ਕਿੱਥੇ ਹੈ ਸਾਡਾ ਰੰਗਲਾ ਪੰਜਾਬ
ਗੁਰਜੀਤ ਸਿੰਘ ਔਜਲਾ ਨੇ ਪਾਈ ਵੋਟ
Amritsar lok sabha Election 2024 live: ਪੰਜਾਬ: ਕਾਂਗਰਸ ਦੇ ਸਾਂਸਦ ਅਤੇ ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ, "...ਮੈਂ ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਪ੍ਰਮਾਤਮਾ ਸਾਰਿਆਂ ਦਾ ਭਲਾ ਕਰੇ। ਮੈਂ ਦੇਸ਼ ਭਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਆਖਰੀ ਪੜਾਅ ਹੈ। 4 ਜੂਨ ਨੂੰ ਸਾਡੀ ਸਰਕਾਰ ਬਣਨ ਜਾ ਰਹੀ ਹੈ।
#WATCH | Punjab: Congress MP & candidate from Amritsar seat, Gurjeet Singh Aujla says, "...I extend best wishes to all the candidates. May God bless everyone. I would like to thank all voters across the country. This is the last phase of elections, our government is going to be… pic.twitter.com/2LoKXXJo7T
— ANI (@ANI) June 1, 2024
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ ਵੀ ਕੀਤਾ ਆਪਣਾ ਵੋਟ ਪਾਇਆ
ਰਾਜਵਿੰਦਰ ਸਿੰਘ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਰਾਗਨੀ ਅਤੇ ਉਹਨਾਂ ਦੇ ਬੇਟੀ ਨੂਰਦੀਪ ਨੇ ਪਾਈ ਵੋਟ। ਰਾਜਵਿੰਦਰ ਦੀ ਬੇਟੀ ਨੂਰਦੀਪ ਨੇ ਪਹਿਲੀ ਵਾਰ ਪਾਈ ਵੋਟ, ਕਿਹਾ ਪਹਿਲੀ ਵਾਰ ਵੋਟ ਪਾਈ ਉਹ ਵੀ ਆਪਣੇ ਪਾਪਾ ਨੂੰ ਇਸ ਤੋਂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ।
ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਨੇ ਆਦਰਸ਼ ਮਾਡਲ ਸਕੂਲ ਸੰਗਰੂਰ ਦੇ ਵਿੱਚ ਪਾਈ ਆਪਣੀ ਪਤਨੀ ਸ਼ਗੁਨ ਖੰਨਾ ਨਾਲ ਵੋਟ
ਅਰਵਿੰਦ ਖੰਨਾ ਤੇ ਉਹਨਾਂ ਦੀ ਪਤਨੀ ਸ਼ਗੁਨ ਖੰਨਾ ਲਾਈਨ ਦੇ ਵਿੱਚ ਲੱਗ ਕੇ ਵੋਟ ਪਾਉਂਦੇ ਨਜ਼ਰ ਆਏ..ਗਰਮੀ ਦੇ ਬਾਵਜੂਦ ਵੀ ਆਪਣੀ ਵਾਰੀ ਦੇ ਕੀਤੀ ਉਡੀਕ, ਸੰਵਿਧਾਨ ਮੁਤਾਬਕ ਸਾਰੇ ਬਰਾਬਰ ਹਨ ਇਸ ਲਈ ਮੈਂ ਲਾਈਨ ਚ ਲੱਗ ਕੇ ਆਪਣੀ ਵੋਟ ਪਾਈ ਹੈ।
ਖਡੂਰ ਸਾਹਿਬ ਲੋਕ ਸਭਾ: 'ਆਪ' ਉਮੀਦਵਾਰ ਨੇ ਲਾਲਜੀਤ ਭੁੱਲਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੀ ਵੋਟ ਪਾਈ, ਆਓ ਸਾਰੇ ਇਕੱਠੇ ਹੋ ਕੇ ਅੱਜ ਲੋਕਤੰਤਰ ਦਾ ਤਿਉਹਾਰ ਆਪਣੀ ਕੀਮਤੀ ਵੋਟ ਪਾ ਕੇ ਮਨਾਈਏ
Khadoor Sahib Lok Sabha: AAP candidate @Laljitbhullar casted his vote along with his family members
Let's all come together and celebrate the festival of democracy today by casting our valuable votes #LokSabhaElections2024 pic.twitter.com/e3zf3ujDNF
— AAP Punjab (@AAPPunjab) June 1, 2024
ਪੰਜਾਬ ਦੇ ਸਿੱਖਿਆ ਮੰਤਰੀ harjotbains ਨੇ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਵੋਟ ਪਾਉਣਾ ਸਿਰਫ਼ ਇੱਕ ਅਧਿਕਾਰ ਨਹੀਂ ਹੈ, ਇਹ ਇੱਕ ਜ਼ਿੰਮੇਵਾਰੀ ਹੈ। ਤੁਹਾਡੀ ਅਵਾਜ਼ ਨੂੰ ਸੁਣਨ ਦਿਓ, ਤੁਹਾਡੀ ਪਸੰਦ ਨੂੰ ਫਰਕ ਕਰਨ ਦਿਓ। ਹਰ ਵੋਟ ਮਾਇਨੇ ਰੱਖਦੀ ਹੈ
Punjab Education Minister harjotbains exercised his right to vote today
Voting is not just a right, it's a responsibility. Let your voice be heard, let your choice make a difference. Every vote matters #Punjab #LokSabhaElections2024 pic.twitter.com/sds1QpbHhT
— AAP Punjab (@AAPPunjab) June 1, 202
ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਪਾਈ
#WATCH | Punjab CM Bhagwant Mann and his wife Dr Gurpreet Kaur cast their vote at a polling booth in Sangrur constituency.
The seat sees a contest amid Congress' Sukhpal Singh Khaira, BJP's Arvind Khanna, AAP's Gurmeet Singh Meet Hayer and SAD's Iqbal Singh Jhundan and… pic.twitter.com/tZpH7OtZGK
— ANI (@ANI) June 1, 2024
ਮਸ਼ੀਨ ਵਿੱਚ ਕੋਈ ਟੈਕਨੀਕਲ ਦਿੱਕਤ ਆਈ
Sangrur Sahib lok sabha Election 2024 live: ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਵੱਲੋਂ ਵੋਟ ਪਾਈ ਜਾਣੀ ਸੀ, ਉਨਾਂ ਵੱਲੋਂ ਲਾਈਨ ਵਿੱਚ ਲੱਗ ਕੇ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਮਸ਼ੀਨ ਵਿੱਚ ਦਿਕੱਤ ਆ ਗਈ ਹੈ।
ਪਿੰਡ ਵਾਸੀਆਂ ਨੇ ਅੱਜ ਵੋਟਾਂ ਦਾ ਬਾਈਕਾਟ ਕੀਤਾ
ਜਗਰਾਓਂ ਦੇ ਪਿੰਡ ਭੂੰਦੜੀ ਤੇ ਅਖਾੜਾ ਵਿਖੇ ਲੱਗ ਰਹੀਆਂ ਬਾਇਓ ਗੈਸ ਪਲਾਂਟ ਫੈਕਟਰੀਆਂ ਦੇ ਵਿਰੋਧ ਦੇ ਚਲਦੇ ਪਿੰਡ ਵਾਸੀਆਂ ਨੇ ਅੱਜ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਹੈ। ਦੋਵੇਂ ਪਿੰਡਾਂ ਵਿਚ ਕਿਸੇ ਵੀ ਪਾਰਟੀ ਦਾ ਕੋਈ ਬੂਥ ਨਹੀਂ ਲੱਗਣ ਦਿੱਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਮੇਂ ਦੀਆਂ ਸਰਕਾਰਾਂ ਤੋ ਸੁਣਵਾਈ ਨਾ ਹੋਣ ਕਰਕੇ ਬਹੁਤ ਦੁਖੀ ਹਨ।
Sangrur Sahib lok sabha Election 2024 live: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਹਨ।
ਕਰਮਜੀਤ ਅਨਮੋਲ ਨੇ ਪਾਈ ਵੋਟ
Faridkot Sahib lok sabha Election 2024 live: ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਨੇ ਮੋਹਾਲੀ ਦੇ ਫੇਸ 10 ਵਿਖੇ ਪਾਈ ਆਪਣੀ ਵੋਟ
Amritsar lok sabha Election 2024 live: ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਵੋਟ ਪਾਈ।
ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ- ਮੈਨੂੰ ਵੋਟਰਾਂ 'ਤੇ ਭਰੋਸਾ ਹੈ
#WATCH | Punjab: Congress candidate from Gurdaspur Lok Sabha constituency Sukhjinder Singh Randhawa says, "I have trust in voters. They don't see parties but who will work for them, who will fight their battle and who will raise the voice of Punjab in the parliament..." https://t.co/jOwdBPxJO3 pic.twitter.com/tWhzJkXko2
— ANI (@ANI) June 1, 2024
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਈ ਵੋਟ
Ludhiana lok sabha Election 2024 live: ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਤਨੀ ਸਮੇਤ ਮੁਕਤਸਰ ਵਿੱਚ ਵੋਟ ਪਾਈ।
Faridkot Sahib lok sabha Election 2024 live: ਫ਼ਰੀਦਕੋਟ 'ਚ ਅਚਾਨਕ ਮੌਸਮ ਨੇ ਕਰਵਟ ਲੈ ਲਈ, ਤੇਜ਼ ਹਨੇਰੀ ਚੱਲਣ ਦੇ ਕਾਰਨ ਪੋਲਿੰਗ ਬੂਥ ਦਾ ਸ਼ੇਡ ਡਿੱਗ ਗਿਆ। ਬਾਲ ਬਾਲ ਬਚਿਆ ਪੋਲਿੰਗ ਸਟਾਫ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣੇ ਪਿੰਡ ਵਿੱਚ ਵੋਟ ਪਾਈ।
ਪੰਜਾਬ ਦੇ ਨਤੀਜੇ ਹਮੇਸ਼ਾ ਹੀ ਉਲਟ ਰਹੇ ਹਨ, ਪੰਜਾਬ ਵਿੱਚ 80 ਫੀਸਦੀ ਵੋਟਿੰਗ ਹੋਵੇਗੀ। ਲੋਕਤੰਤਰ ਦੇ ਇਸ ਵੱਡੇ ਤਿਉਹਾਰ ਨੂੰ ਮਨਾਉਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਵੋਟ ਪਾਉਣ ਲਈ ਸਵੇਰੇ-ਸਵੇਰੇ ਘਰਾਂ ਤੋਂ ਬਾਹਰ ਆ ਰਹੇ ਹਨ
Jalandhar lok sabha Election 2024 live: ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਨੇ ਵੋਟ ਪਾਉਣ ਤੋਂ ਪਹਿਲੇ ਜਲੰਧਰ ਵਾਸੀਆਂ ਨੂੰ ਕੀਤੀ ਅਪੀਲ ਜੀ ਅੱਜ ਦੇ ਦਿਨ ਲੋਕ ਆਪਣੇ ਆਪਣਾ ਮਤਦਾਨ ਜ਼ਰੂਰ ਕਰਨ।
ਡਾਕਟਰ ਬਲਬੀਰ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ
ਡਾਕਟਰ ਬਲਬੀਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪਰਿਵਾਰ ਸਾਹਿਤ ਪਾਈ ਵੋਟ ਲੋਕਤੰਤਰ ਜਿਹੜਾ ਹੈ ਓਹਨਾਂ ਸੰਵਿਧਾਨ ਕਰਕੇ ਹੈ ਤੇ ਸੰਵਿਧਾਨ ਸਾਨੂ ਵੋਟ ਪਾਨ ਦਾ ਹੱਕ ਦਿੰਦਾ ਹੈ ਸੰਵਿਧਾਨ ਨੂੰ ਹੀ ਬਚਾਉਣ ਲਈ ਸਾਨੂੰ ਵੋਟ ਪਾਣੀ ਚਾਹੀਦੀ ਹੈ
ਹਰਭਜਨ ਸਿੰਘ ਨੇ ਪਾਈ ਵੋਟ
ਜਲੰਧਰ, ਪੰਜਾਬ: ਸਾਬਕਾ ਭਾਰਤੀ ਕ੍ਰਿਕਟਰ ਅਤੇ 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਕਹਿਣਾ ਹੈ, "ਅੱਜ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਬਾਹਰ ਆ ਕੇ ਵੋਟ ਪਾਓ ਅਤੇ ਅਜਿਹੀ ਸਰਕਾਰ ਚੁਣੋ ਜੋ ਤੁਹਾਡੇ ਲਈ ਕੰਮ ਕਰ ਸਕੇ।"
#WATCH | Jalandhar, Punjab: Former Indian cricketer and AAP Rajya Sabha MP Harbhajan Singh says, "Today is a very important day for all of us and I would appeal to everyone to come out and vote and elect a government that can work for you."#LokSabhaElections2024 pic.twitter.com/p1yfpAPK8O
— ANI (@ANI) June 1, 2024
Punjab lok sabha Election 2024: ਚੇਤਨ ਸਿੰਘ ਜੋੜਾ ਮਾਜਰਾ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਲੋਕ ਸਭਾ ਚੋਣ ਲਈ ਚੇਤਨ ਸਿੰਘ ਜੋੜਾ ਮਾਜਰਾ ਨੇ ਅੱਜ ਆਪਣੇ ਪਿੰਡ ਜੋੜਾਮਾਜਰਾ ਵਿਖੇ ਪਰਿਵਾਰ ਸਮੇਤ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੌਰਾਰ ਉਹਨਾਂ ਨੇ ਟਵੀਟ ਵੀ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਭਾਰੀ ਉਤਸ਼ਾਹ ਦੱਸ ਰਿਹਾ ਹੈ ਕਿ ਇਸ ਵਾਰ ਲੋਕ ਇਤਿਹਾਸ ਰਚਾਉਣ ਲਈ ਤਿਆਰ ਹਨ। ਹਰ ਵਰਗ ਵੋਟ ਪਾਉਣ ਲਈ ਘਰੋਂ ਬਾਹਰ ਨਿਕਲ ਰਿਹਾ ਹੈ। ਲੋਕਤੰਤਰ ਦੇ ਇਹ ਤਿਓਹਾਰ ‘ਚ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ…
ਲੋਕ ਸਭਾ ਚੋਣ ਲਈ ਅੱਜ ਆਪਣੇ ਪਿੰਡ ਜੋੜਾਮਾਜਰਾ ਵਿਖੇ ਪਰਿਵਾਰ ਸਮੇਤ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।ਲੋਕਾਂ ਦਾ ਭਾਰੀ ਉਤਸ਼ਾਹ ਦੱਸ ਰਿਹਾ ਹੈ ਕਿ ਇਸ ਵਾਰ ਲੋਕ ਇਤਿਹਾਸ ਰਚਾਉਣ ਲਈ ਤਿਆਰ ਹਨ। ਹਰ ਵਰਗ ਵੋਟ ਪਾਉਣ ਲਈ ਘਰੋਂ ਬਾਹਰ ਨਿਕਲ ਰਿਹਾ ਹੈ।
ਲੋਕਤੰਤਰ ਦੇ ਇਹ ਤਿਓਹਾਰ ‘ਚ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ… pic.twitter.com/QxM48d5bgN
— Chetan Singh Jouramajra (@jouramajra) June 1, 2024
Anandpur Sahib lok sabha Election 2024 live: ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਮੋਹਾਲੀ ਵਿੱਚ ਵੋਟ ਪਾਈ।
Punjab Lok Sabha Chunav 2024 Live Voting Updates: ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰ ਤੋਂ ਹੀ ਲੱਗੀਆਂ ਵੋਟਰਾਂ ਦੀਆਂ ਲਾਇਨਾਂ ।
ਤਰਨਜੀਤ ਸਿੰਘ ਸੰਧੂ ਨੇ ਹਲਕੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ
ਪੰਜਾਬ: ਸਾਬਕਾ ਕੂਟਨੀਤਕ ਅਤੇ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਹਲਕੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸੰਸਦ ਮੈਂਬਰ ਅਤੇ ਉਮੀਦਵਾਰ ਗੁਰਜੀਤ ਸਿੰਘ ਔਜਲਾ, ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨਾਲ ਹੈ।
#WATCH | Punjab: Former diplomat and BJP candidate from Amritsar constituency, Taranjit Singh Sandhu casts his vote at a polling booth in the constituency.
He faces a contest from Congress MP & candidate Gurjeet Singh Aujla, AAP's Kuldeep Singh Dhaliwal and SAD's Anil Joshi.… pic.twitter.com/cuF1da9XpC
— ANI (@ANI) June 1, 2024
Gurdaspur lok sabha Election 2024 live: ਗੁਰਦਾਸਪੁਰ ਦੇ ਸੀਨੀਅਰ ਸੈਕੈਂਡਰੀ ਸਕੂਲ ਲੜਕਿਆਂ ਵਿਖੇ ਬੂਥ ਤੇ EVM ਮਸ਼ੀਨ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਵੋਟਿੰਗ ਪ੍ਰਕਿਰਿਆ ਰੁਕੀ
ਗੁਰਦਾਸਪੁਰ ਦੇ ਸੀਨੀਅਰ ਸੈਕੈਂਡਰੀ ਸਕੂਲ ਲੜਕਿਆਂ ਵਿਖੇ ਬੂਥ ਤੇ EVM ਮਸ਼ੀਨ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਵੋਟਿੰਗ ਪ੍ਰਕਿਰਿਆ ਰੁਕੀ
ਵੋਟ ਪਾਉਣ ਤੋਂ ਪਹਿਲਾਂ ਗੁਰਜੀਤ ਸਿੰਘ ਔਜਲਾ ਨੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
ਸੰਗਰੂਰ, ਮੋਗਾ ਵੋਟਿੰਗ ਸ਼ੁਰੂ ਅਤੇ ਜਲੰਧਰ ਦੇ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵੋਟਿੰਗ ਹੋਈ ਸ਼ੁਰੂ
ਘਰਾਂ ਤੋਂ ਨਿਕਲੇ ਲੋਕ ਬੂਥਾਂ ਉੱਤੇ ਪਹੁੰਚਣੇ ਹੋਏ ਸ਼ੁਰੂ
#LokSabhaElections2024 ਦੇ ਸੱਤਵੇਂ ਪੜਾਅ ਲਈ ਆਪਣੀ ਵੋਟ ਪਾਉਣ ਤੋਂ ਬਾਅਦ, AAP ਸਾਂਸਦ ਰਾਘਵ ਚੱਢਾ ਨੇ ਕਿਹਾ, "ਅੱਜ ਭਾਰਤ ਦਾ ਮਹਾਨ ਤਿਉਹਾਰ ਹੈ...ਨਾਗਰਿਕ ਦੀ ਹਰ ਵੋਟ ਦੇਸ਼ ਦੀ ਦਿਸ਼ਾ ਅਤੇ ਦਸ਼ਾ ਤੈਅ ਕਰੇਗੀ...ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ..."
#WATCH | After casting his vote for the seventh phase of #LokSabhaElections2024, AAP MP Raghav Chadha says, "Today is the grand festival of India...Every vote by the citizen will decide the direction & condition of the country...I request everyone to exercise their right to… pic.twitter.com/tBqPTEdBci
— ANI (@ANI) June 1, 2024
ਰਾਘਵ ਚੱਢਾ ਨੇ ਪਾਈ ਵੋਟ
ਪੰਜਾਬ: ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਆਨੰਦਪੁਰ ਸਾਹਿਬ ਹਲਕੇ ਦੇ ਅਧੀਨ ਪੈਂਦੇ ਲਖਨੌਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇੱਕ ਪੋਲਿੰਗ ਸਟੇਸ਼ਨ ’ਤੇ ਕਤਾਰ ਵਿੱਚ ਖੜ੍ਹੇ ਹਨ। #LokSabhaElections2024 ਦੇ ਆਖਰੀ ਪੜਾਅ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ।
#WATCH | Punjab: AAP MP Raghav Chadha stands in a queue at a polling station in Lakhnaur, Sahibzada Ajit Singh Nagar under Anandpur Sahib constituency.
The polling for the last phase of #LokSabhaElections2024 will begin at 7 am. pic.twitter.com/aQtZPreF5w
— ANI (@ANI) June 1, 2024
ਪੰਜਾਬ: ਮੋਹਾਲੀ ਦੇ ਇੱਕ ਪੋਲਿੰਗ ਬੂਥ 'ਤੇ ਕੁੜੀਆਂ ਨੇ ਗਿੱਧਾ ਪਾਇਆ ਅਤੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਸੂਬੇ ਦੇ ਸਾਰੇ 13 ਸੰਸਦੀ ਹਲਕਿਆਂ ਲਈ ਅੱਜ ਵੋਟਾਂ ਪੈ ਰਹੀਆਂ ਹਨ।
#WATCH | Punjab: Girls perform Gidda at a polling booth in Mohali and urge eligible voters to cast their vote. All 13 Parliamentary constituencies of the state are going to polls today.#LokSabhaElections2024 pic.twitter.com/Hhw4BFBr0s
— ANI (@ANI) June 1, 2024
ਪੰਜਾਬ ਦੇ ਨੇਤਾ ਆਪਣੀ ਵੋਟ ਪਾਉਣ ਲਈ
1.CM ਭਗਵੰਤ ਮਾਨ, ਸਵੇਰੇ 10 ਵਜੇ, ਸੰਗਰੂਰ
2. ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਦੁਪਹਿਰ 12 ਵਜੇ, ਖਰੜ
3.ਭਾਜਪਾ ਸੂਬਾ ਪ੍ਰਧਾਨ, ਸੁਨੀਲ ਜਾਖੜ, ਸਵੇਰੇ 8:30, ਅਬੋਹਰ
4. ਸੁਖਬੀਰ ਸਿੰਘ ਬਾਦਲ, ਸਵੇਰੇ 9 ਵਜੇ, ਸਰਕਾਰੀ ਸਕੂਲ, ਪਿੰਡ ਬਾਦਲ
5. ਹਰਸਿਮਰਤ ਕੌਰ ਬਾਦਲ, ਸਵੇਰੇ 9 ਵਜੇ, ਸਰਕਾਰੀ ਸਕੂਲ, ਪਿੰਡ ਬਾਦਲ
6. ਮਨਪ੍ਰੀਤ ਬਾਦਲ, ਸਵੇਰੇ 10 ਵਜੇ, ਸਰਕਾਰੀ ਸਕੂਲ, ਪਿੰਡ ਬਾਦਲ
7. ਉਮੀਦਵਾਰ ਚੰਡੀਗੜ੍ਹ, ਸੰਜੇ ਟੰਡਨ, ਚੰਡੀਗੜ੍ਹ
8.ਉਮੀਦਵਾਰ ਚੰਡੀਗੜ੍ਹ, ਮਨੀਸ਼ ਤਿਵਾੜੀ, ਚੰਡੀਗੜ੍ਹ
9. ਉਮੀਦਵਾਰ ਪਟਿਆਲਾ, ਪ੍ਰਨੀਤ ਕੌਰ, ਦੁਪਹਿਰ 12 ਵਜੇ, ਪਟਿਆਲਾ
10.ਉਮੀਦਵਾਰ ਫਰੀਦਕੋਟ, ਕਰਮਜੀਤ ਅਨਮੋਲ, ਸਵੇਰੇ 7 ਵਜੇ, ਮੋਹਾਲੀ
11.ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਵੇਰੇ 7 ਵਜੇ, ਸਰਕਾਰ ਐਲੀ ਸਕੂਲ, ਪੱਤੀ ਤਾਰਾ ਵਾਲਾ
12.ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਵੇਰੇ 7 ਵਜੇ, ਅਜਨਾਲਾ (ਅੰਮ੍ਰਿਤਸਰ)
13. ਉਮੀਦਵਾਰ ਗੁਰਦਾਸਪੁਰ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, 7 ਏ, ਬਟਾਲਾ।
14.ਉਮੀਦਵਾਰ ਜਲੰਧਰ, ਪਵਨ ਕੁਮਾਰ ਟੀਨੂੰ, ਸਵੇਰੇ 7 ਵਜੇ, ਆਦਮਪੁਰ
15.ਉਮੀਦਵਾਰ ਹੁਸ਼ਿਆਰਪੁਰ, ਰਾਜ ਕੁਮਾਰ ਚੱਬੇਵਾਲ, ਸਵੇਰੇ 7 ਵਜੇ, ਹੁਸ਼ਿਆਰਪੁਰ।
16. ਉਮੀਦਵਾਰ ਸ੍ਰੀ ਅਨੰਦਪੁਰ ਸਾਹਿਬ, ਮਾਲਵਿੰਦਰ ਸਿੰਘ ਕੰਗ, ਸਵੇਰੇ 7 ਵਜੇ, ਮੋਹਾਲੀ।
17.ਉਮੀਦਵਾਰ ਲੁਧਿਆਣਾ, ਅਸ਼ੋਕ ਪਰਾਸ਼ਰ ਪੱਪੀ, ਸਵੇਰੇ 7 ਵਜੇ, ਸ਼ਾਹਪੁਰ ਰੋਡ, ਲੁਧਿਆਣਾ।
18.ਉਮੀਦਵਾਰ ਫਤਿਹਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਜੀ.ਪੀ., ਸਵੇਰੇ 7 ਵਜੇ ਮੋਹਾਲੀ।
19.ਉਮੀਦਵਾਰ ਫਿਰੋਜ਼ਪੁਰ, ਜਗਦੀਪ ਸਿੰਘ ਕਾਕਾ ਬਰਾੜ, ਸਵੇਰੇ 7 ਵਜੇ, ਸ੍ਰੀ ਮੁਕਤਸਰ ਸਾਹਿਬ।
20. ਉਮੀਦਵਾਰ ਬਠਿੰਡਾ, ਗੁਰਮੀਤ ਸਿੰਘ ਖੁੱਡੀਆਂ, ਸਵੇਰੇ 7 ਵਜੇ, ਸਰਕਾਰੀ. ਸਕੂਲ, ਖੁੱਡੀਆਂ
21.ਉਮੀਦਵਾਰ ਸੰਗਰੂਰ, ਗੁਰਮੀਤ ਸਿੰਘ ਮੀਤ ਹੇਅਰ, ਸਵੇਰੇ 7 ਵਜੇ, ਬਰਨਾਲਾ।
22.ਉਮੀਦਵਾਰ ਪਟਿਆਲਾ, ਡਾ: ਬਲਬੀਰ ਸਿੰਘ, ਸਵੇਰੇ 7 ਵਜੇ, ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ।
23. ਨਵਜੋਤ ਸਿੰਘ ਸਿੱਧੂ, ਸਵੇਰੇ 11 ਵਜੇ, ਅੰਮ੍ਰਿਤਸਰ
Ferozpur lok sabha Election 2024 live: ਫ਼ਿਰੋਜ਼ਪੁਰ ਵਿੱਚ ਆਧੁਨਿਕ ਪੋਲਿੰਗ ਬੂਥ ਅਤੇ ਨੌਜਵਾਨਾਂ ਦਾ ਪ੍ਰਬੰਧ ਪੋਲਿੰਗ ਬੂਥ ਤਿਆਰ
Ferozpur lok sabha Election 2024 live: ਫ਼ਿਰੋਜ਼ਪੁਰ ਵਿੱਚ ਆਧੁਨਿਕ ਪੋਲਿੰਗ ਬੂਥ ਅਤੇ ਨੌਜਵਾਨਾਂ ਦਾ ਪ੍ਰਬੰਧ ਪੋਲਿੰਗ ਬੂਥ ਤਿਆਰ
ਹਰ ਸੀਟ ਉੱਤੇ ਕਿੰਨੇ ਉਮੀਦਵਾਰ ਮੈਦਾਨ ਵਿੱਚ
-ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 23 ਮਰਦ ਅਤੇ 3 ਮਹਿਲਾਵਾਂ ਸ਼ਾਮਲ ਹਨ
-ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 26 ਮਰਦ ਅਤੇ 4 ਮਹਿਲਾਵਾਂ ਸ਼ਾਮਲ ਹਨ।
-ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸਾਰੇ ਉਮੀਦਵਾਰ ਮਰਦ ਹਨ।
-ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 17 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ।
-ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰਾਂ ਵਿੱਚੋਂ 14 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣਾਂ ਲੜ ਰਹੀਆਂ ਹਨ।
-ਅਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
-ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 41 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
-ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿੱਚੋਂ 13 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ।
-ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
-ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰ ਚੋਣ ਲੜ ਰਹੇ ਹਨ, ਜੋ ਕਿ ਸਾਰੇ ਮਰਦ ਹਨ।
-ਬਠਿੰਡਾ ਤੋਂ ਕੁੱਲ 18 ਉਮੀਦਵਾਰਾਂ ਵਿੱਚ 15 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ।
-ਸੰਗਰੂਰ ਤੋਂ 23 ਉਮੀਦਵਾਰਾਂ ਵਿੱਚੋਂ 22 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ
-ਪਟਿਆਲਾ ਤੋਂ 26 ਉਮੀਦਵਾਰਾਂ ਵਿੱਚੋਂ 23 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ।
Punjab Lok Sabha Election 2024 Voting: ਪੂਰੇ ਰਾਜ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, 115 ਗ੍ਰੀਨ ਪੋਲਿੰਗ ਸਟੇਸ਼ਨ, 165 ਪਿਕ ਪੋਲਿੰਗ ਸਟੇਸ਼ਨ, 99 ਯੂਥ ਮੈਨੇਜਮੈਂਟ ਪੋਲਿੰਗ ਸਟੇਸ਼ਨ ਅਤੇ 101 ਪੀਡਬਲਯੂਡੀ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ।
ਪੁਲਿਸ/ਜਵਾਨ ਤਾਇਨਾਤ
ਇਸ ਦੇ ਨਾਲ ਹੀ ਚੋਣਾਂ 'ਚ 70 ਹਜ਼ਾਰ ਪੁਲਿਸ, ਕੇਂਦਰੀ ਸੁਰੱਖਿਆ ਬਲ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਵਾਰ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਨੂੰ 14 ਹਜ਼ਾਰ 676 ਥਾਵਾਂ 'ਤੇ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ 5694 ਸੰਵੇਦਨਸ਼ੀਲ ਹਨ। ਸਾਰੇ ਪੋਲਿੰਗ ਬੂਥਾਂ 'ਤੇ ਵੈੱਬ ਕਾਸਟਿੰਗ ਕੀਤੀ ਜਾਵੇਗੀ। ਕਈ ਥਾਵਾਂ 'ਤੇ 6 ਹਜ਼ਾਰ ਤੋਂ ਵੱਧ ਥਾਵਾਂ 'ਤੇ ਮਾਈਕ੍ਰੋ ਅਬਜ਼ਰਵਰ ਵੀ ਲਗਾਏ ਜਾ ਰਹੇ ਹਨ। ਤਾਂ ਜੋ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਪੰਜਾਬ ਦੇ ਵੱਡੇ ਚਿਹਰੇ ਚੋਣ ਮੈਦਾਨ ਵਿੱਚ (Punjab lok sabha Seats)
1. ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿੱਚ ਹਨ।
2. ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਮਲਵਿੰਦਰ ਸਿੰਘ ਕੰਗ ਚੋਣ ਲੜ ਰਹੇ ਹਨ।
3. ਗੁਰਦਾਸਪੁਰ ਸੀਟ ਤੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਮੈਦਾਨ ਵਿੱਚ ਹਨ।
4. ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਚੋਣ ਲੜ ਰਹੇ ਹਨ।
5. ਫਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਅਤੇ ਕਾਂਗਰਸ ਦੇ ਡਾ. ਅਮਰ ਸਿੰਘ ਚੋਣ ਮੈਦਾਨ ਵਿੱਚ ਹਨ
6. ਸੰਗਰੂਰ ਸੀਟ ਤੋਂ ਮੀਤ ਹੇਅਰ, ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ ਅਤੇ ਇਕਬਾਲ ਸਿੰਘ ਝੂੰਦਾਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
7. ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ, ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਅਤੇ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਹਨ।
8. ਫ਼ਰੀਦਕੋਟ ਤੋਂ ਆਪ ਦੇ ਕਰਮਜੀਤ ਅਨਮੋਲ ਅਤੇ ਬੀਜੇਪੀ ਦੇ ਹੰਸ ਰਾਜ ਹੰਸ ਚੋਣ ਮੈਦਾਨ ਵਿੱਚ ਹਨ।
9. ਲੁਧਿਆਣਾ ਸੀਟ ਤੋਂ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਦੂਜੇ ਦੇ ਖ਼ਿਲਾਫ਼ ਚੋਣ ਆਖਾੜੇ ਵਿੱਚ ਨਿੱਤਰੇ ਹਨ।
10. ਪਟਿਆਲਾ ਤੋਂ ਪਰਨੀਤ ਕੌਰ, ਧਰਮਵੀਰ ਗਾਂਧੀ, ਐਨ.ਕੇ ਸ਼ਰਮਾ ਅਤੇ ਡਾ. ਬਲਬੀਰ ਸਿੰਘ ਚੋਣ ਆਪਣੀ ਕਿਸਮਤ ਅਜ਼ਮਾ ਰਹੇ ਹਨ।
11. ਹੁਸ਼ਿਆਰਪੁਰ ਤੋਂ ਡਾ.ਰਾਜ ਕੁਮਾਰ ਚੱਬੇਵਾਲ ਅਤੇ ਸੁਨੀਤਾ ਸੋਮ ਪ੍ਰਕਾਸ਼ ਚੋਣ ਮੈਦਾਨ ਵਿੱਚ ਹਨ।
12. ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਕੁਲਦੀਪ ਸਿੰਘ ਧਾਲੀਵਾਲ, ਤਰਨਜੀਤ ਸਿੰਘ ਸੰਧੂ ਅਤੇ ਅਨਿਲ ਜੋਸ਼ੀ ਚੋਣ ਲੜ ਰਹੇ ਹਨ।
13. ਫਿਰੋਜ਼ਪੁਰ ਸੀਟ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸ਼ੇਰ ਸਿੰਘ ਘੁਬਾਇਆ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.