Chandigarh News: ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮਲਤਾ ਅਤੇ ਭਾਜਪਾ ਦੇ ਕੌਂਸਲਰ ਵਿਚਾਲੇ ਭਾਰੀ ਹੰਗਾਮਾ ਹੋ ਗਿਆ।
Trending Photos
Chandigarh News: ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮਲਤਾ ਅਤੇ ਭਾਜਪਾ ਦੇ ਕੌਂਸਲਰ ਵਿਚਾਲੇ ਭਾਰੀ ਹੰਗਾਮਾ ਹੋ ਗਿਆ। ਨਗਰ ਨਿਗਮ ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਪ੍ਰਾਪਰਟੀ ਟੈਕਸ ਨੂੰ ਲੈ ਕੇ ਹਾਊਸ ਮੀਟਿੰਗ ਚੱਲ ਰਹੀ ਸੀ। ਇਸ ਦੌਰਾਨ ਇੱਕ ਮਹਿਲਾ ਮਿਉਂਸਪਲ ਕੌਂਸਲਰ (ਐਮਸੀ) ਦੀ ਇੱਕ ਹੋਰ ਮਹਿਲਾ ਐਮਸੀ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਹਾਊਸ ਦੀ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ। ਕੁਝ ਕੌਂਸਲਰ ਮੁਆਫ਼ੀ ਮੰਗਣ ਲਈ ਐਮਸੀ ਦਫ਼ਤਰ ਵਿੱਚ ਫਰਸ਼ ’ਤੇ ਬੈਠ ਗਏ ਹਨ। ਮੀਟਿੰਗ ਵਿੱਚ ਸਰਕਾਰੀ ਇਮਾਰਤਾਂ ’ਤੇ ਸਰਵਿਸ ਟੈਕਸ ਵਧਾਉਣ ਦਾ ਟੇਬਲ ਏਜੰਡਾ ਰੱਖਿਆ ਗਿਆ।
ਸਰਵਿਸ ਟੈਕਸ ਵਧਾਉਣ 'ਤੇ ਸਹਿਮਤੀ ਬਣੀ
ਸੋਮਵਾਰ ਨੂੰ ਹੋਈ ਪ੍ਰੀ ਹਾਊਸ ਮੀਟਿੰਗ 'ਚ ਸਰਵਿਸ ਟੈਕਸ ਵਧਾਉਣ 'ਤੇ ਸਮਝੌਤਾ ਹੋ ਗਿਆ ਹੈ। ਇਸ ਮੀਟਿੰਗ ਵਿੱਚ ਮੇਅਰ ਕੁਲਦੀਪ ਕੁਮਾਰ ਅਤੇ ਕੌਂਸਲਰ ਹਾਜ਼ਰ ਸਨ। ਮੰਗਲਵਾਰ ਨੂੰ ਮੀਟਿੰਗ ਦੌਰਾਨ ਹੋਏ ਹੰਗਾਮੇ ਤੋਂ ਬਾਅਦ 10 ਮਿੰਟ ਦਾ ਚਾਹ ਬਰੇਕ ਦਾ ਸਮਾਂ ਦਿੱਤਾ ਗਿਆ ਹੈ।
ਉਸ ਤੋਂ ਬਾਅਦ ਮੁੜ ਮੀਟਿੰਗ ਸ਼ੁਰੂ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਮੀਟਿੰਗ ਵਿੱਚ ਮੁੜ ਹਫੜਾ-ਦਫੜੀ ਮੱਚਦੀ ਹੈ ਜਾਂ ਫਿਰ ਮੀਟਿੰਗ ਸੁਚਾਰੂ ਢੰਗ ਨਾਲ ਚੱਲਦੀ ਹੈ।
ਇਹ ਵੀ ਪੜ੍ਹੋ : Toronto News: ਇੱਕ ਔਰਤ ਅਤੇ ਚਾਰ ਪੰਜਾਬੀ ਨੌਜਵਾਨ ਨੂੰ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ