Chandigarh News: ਚੰਡੀਗੜ੍ਹ 'ਚ ਪੀਜੀ 'ਚ ਲੜਕੀ ਕੈਮਰਾ ਲਗਾ ਕੇ ਦੂਜੀਆਂ ਕੁੜੀਆਂ ਦੀ ਬਣਾਉਂਦੀ ਸੀ ਅਸ਼ਲੀਲ ਵੀਡੀਓ; ਪ੍ਰੇਮੀ ਸਮੇਤ ਕਾਬੂ
trendingNow,recommendedStories0/zeephh/zeephh1983665

Chandigarh News: ਚੰਡੀਗੜ੍ਹ 'ਚ ਪੀਜੀ 'ਚ ਲੜਕੀ ਕੈਮਰਾ ਲਗਾ ਕੇ ਦੂਜੀਆਂ ਕੁੜੀਆਂ ਦੀ ਬਣਾਉਂਦੀ ਸੀ ਅਸ਼ਲੀਲ ਵੀਡੀਓ; ਪ੍ਰੇਮੀ ਸਮੇਤ ਕਾਬੂ

Chandigarh News: ਚੰਡੀਗੜ੍ਹ ਵਿੱਚ ਪੀਜੀ ਵਿੱਚ ਬਾਥਰੂਮ ਵਿੱਚ ਕੈਮਰਾ ਲਗਾ ਕੇ ਸਾਥੀ ਲੜਕੀਆਂ ਦੀਆ ਅਸ਼ਲੀਲ ਫੋਟੋ ਤੇ ਵੀਡੀਓ ਬਣਾਉਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।

Chandigarh News: ਚੰਡੀਗੜ੍ਹ 'ਚ ਪੀਜੀ 'ਚ ਲੜਕੀ ਕੈਮਰਾ ਲਗਾ ਕੇ ਦੂਜੀਆਂ ਕੁੜੀਆਂ ਦੀ ਬਣਾਉਂਦੀ ਸੀ ਅਸ਼ਲੀਲ ਵੀਡੀਓ; ਪ੍ਰੇਮੀ ਸਮੇਤ ਕਾਬੂ

Chandigarh News: ਚੰਡੀਗੜ੍ਹ ਵਿੱਚ ਪੀਜੀ ਵਿੱਚ ਬਾਥਰੂਮ ਵਿੱਚ ਕੈਮਰਾ ਲਗਾ ਕੇ ਸਾਥੀ ਲੜਕੀਆਂ ਦੀਆ ਅਸ਼ਲੀਲ ਫੋਟੋ ਤੇ ਵੀਡੀਓ ਬਣਾਉਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੇ ਫੋਨ ਸੀਲ ਕਰਕੇ ਸੀਐਫਐਸਐਲ ਲੈਬ ਵਿੱਚ ਭੇਜ ਦਿੱਤੇ ਹਨ।  ਇਸ ਮਾਮਲੇ 'ਚ ਪੀੜਤ ਲੜਕੀ ਜਦੋਂ ਪੀਜੀ 'ਚ ਬਾਥਰੂਮ ਗਈ ਤਾਂ ਉਸ ਨੇ ਗੀਜ਼ਰ ਦੇ ਉੱਪਰ ਇੱਕ ਡਿਵਾਈਸ ਉਪਰ ਉਸ ਦੀ ਨਜ਼ਰ ਪਈ।

ਜਦੋਂ ਉਸਨੇ ਇਸ ਬਾਰੇ ਆਪਣੀਆਂ ਸਾਥੀ ਲੜਕੀਆਂ ਨੂੰ ਦੱਸਿਆ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ ਖੂਫੀਆ ਕੈਮਰਾ ਲਗਾਇਆ ਗਿਆ ਸੀ। ਇਸ ਦੀ ਸੂਚਨਾ ਮਕਾਨ ਮਾਲਕ ਨੂੰ ਦਿੱਤੀ। ਮਕਾਨ ਮਾਲਕ ਨੇ ਇਸ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿੱਚ ਕੀਤੀ। ਇਸ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਯੰਤਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਿਸ ਪੀਜੀ ਵਿੱਚ ਇਹ ਖੂਫੀਆ ਕੈਮਰਾ ਲਗਾਇਆ ਗਿਆ ਸੀ, ਉਹ ਸੈਕਟਰ-22 ਦੀ ਉਪਰਲੀ ਮੰਜ਼ਿਲ ’ਤੇ ਸਥਿਤ ਹੈ।

ਉਸ ਵਿੱਚ ਪੰਜ ਕੁੜੀਆਂ ਰਹਿੰਦੀਆਂ ਸਨ। ਸਾਰੀਆਂ ਕੁੜੀਆਂ ਇਕੋ ਬਾਥਰੂਮ ਇਸਤੇਮਾਲ ਕਰਦੀਆਂ ਸਨ। ਦੋਸ਼ੀ ਲੜਕੀ ਨੇ ਇਹ ਡਿਵਾਈਸ ਸੈਕਟਰ-20 ਦੇ ਰਹਿਣ ਵਾਲੇ ਆਪਣੇ ਬੁਆਏਫ੍ਰੈਂਡ ਅਮਿਤ ਹਾਂਡਾ ਦੇ ਕਹਿਣ 'ਤੇ ਲਗਾਇਆ ਸੀ।

ਇਹ ਵੀ ਪੜ੍ਹੋ : Assembly Session: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ; ਸਰਕਾਰ ਤਿੰਨ ਹੋਰ ਬਿੱਲ ਕਰੇਗੀ ਪੇਸ਼

ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਸੀ, 509 ਅਤੇ 66 ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।  ਪੁਲਿਸ ਨੇ ਦੋਵਾਂ ਦੇ ਫੋਨ ਸੀਲ ਕਰਕੇ ਸੀਐਫਐਸਐਲ ਲੈਬ ਵਿੱਚ ਭੇਜ ਦਿੱਤੇ ਹਨ।  ਲੈਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਕਿ ਮੁਲਜ਼ਮਾਂ ਨੇ ਸਾਥੀ ਕੁੜੀਆਂ ਦੀਆਂ ਕਿੰਨੀਆਂ ਵੀਡੀਓਜ਼ ਬਣਾਈਆਂ ਹਨ। ਉਸ ਨੇ ਅੱਗੇ ਕਿਸ ਨੂੰ ਭੇਜੀਆਂ ਹਨ? ਪੁਲਸ ਅਜੇ ਇਸ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੇ ਉਥੇ ਰਹਿਣ ਵਾਲੀ ਇਕ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਲੜਕੀ ਨੇ ਦੱਸਿਆ ਕਿ ਉਸ ਦੇ ਬੁਆਏਫ੍ਰੈਂਡ ਨੇ ਉਸ ਨੂੰ ਇਹ ਕੈਮਰਾ 3 ਦਿਨ ਪਹਿਲਾਂ ਲਗਾਉਣ ਲਈ ਦਿੱਤਾ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : Kapurthala News: ਫੇਸਬੁੱਕ 'ਤੇ ਲਾਈਵ ਹੋ ਕੇ ਸਿੰਘਾਂ ਨੇ ਤੋੜੇ ਗੁਰਦੁਆਰਾ ਬੁੰਗਾ ਸਾਹਿਬ ਦੇ ਤਾਲੇ

Trending news