Farmers Protest In Chandigarh: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਟਕਾ ਚੌਕ ਵਿਖੇ ਪਹੁੰਚ ਕੇ ਮੰਗ ਪੱਤਰ ਲਿਆ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ ਹੈ।
Trending Photos
Farmers Protest In Chandigarh : ਚੰਡੀਗੜ੍ਹ 'ਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਸ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ। ਬੀਤੇ ਦਿਨੀ ਖੇਤੀਬਾੜੀ ਮੰਤਰੀ ਗੁਰਮੇਤ ਸਿੰਘ ਖੁੱਡੀਆਂ ਹੋਰਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਮੰਗ ਪੱਤਰ ਸੌਂਪਣ ਤੋਂ ਬਾਅਦ ਅਗਲੀ ਰਣਨੀਤੀ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇੱਕ ਤੋਂ ਪੰਜ ਸਤੰਬਰ ਤੱਕ ਪੱਕਾ ਮੋਰਚਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਗਾਇਆ ਗਿਆ।
ਸੋਮਵਾਰ ਨੂੰ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਵੱਲ ਮਾਰਚ ਕੀਤਾ। ਸੈਕਟਰ 34 ਵਿੱਚ ਥਾਂ-ਥਾਂ ਕਿਸਾਨ ਤੇ ਸਿਪਾਹੀ ਨਜ਼ਰ ਆਏ। ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਬੈਠੇ ਹਨ, ਉਥੇ ਉਨ੍ਹਾਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਸੁਰੱਖਿਆ ਲਈ ਜਵਾਨ ਤਾਇਨਾਤ ਹਨ।
ਸੈਕਟਰ 34 ਦੀ ਮੇਲਾ ਗਰਾਊਂਡ ਵਿੱਚ ਕਿਸਾਨਾਂ ਨੇ ਟਰੈਕਟਰ ਤੇ ਟਰਾਲੀਆਂ ਲਗਾ ਦਿੱਤੀਆਂ ਹਨ। ਟਰਾਲੀਆਂ ਵਿੱਚ ਬਿਸਤਰੇ ਰੱਖੇ ਹੋਏ ਹਨ। ਕੋਈ ਦਰੱਖਤ ਦੀ ਛਾਂ ਵਿਚ ਆਰਾਮ ਕਰ ਰਿਹਾ ਹੈ ਅਤੇ ਕੋਈ ਟਰੈਕਟਰ ਹੇਠਾਂ ਆਰਾਮ ਕਰ ਰਿਹਾ ਹੈ। ਸੈਕਟਰ 34 ਦੇ ਗੁਰਦੁਆਰਾ ਸਾਹਿਬ 'ਚ ਕਿਸਾਨਾਂ ਦਾ ਅੰਦੋਲਨ ਸੀ। ਕਿਸਾਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਿਆ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਨੂੰ ਮਟਕਾ ਚੌਕ ਤੱਕ ਜਾਣ ਦੀ ਮਿਲੀ ਇਜ਼ਾਜਤ; ਸਰਕਾਰੀ ਅਧਿਕਾਰੀਆਂ ਨੂੰ ਸੌਂਪਣਗੇ ਮੰਗ ਪੱਤਰ
ਕੁਝ ਮੇਲੇ ਮੈਦਾਨ ਵਿੱਚ ਆ ਰਹੇ ਹਨ ਤੇ ਕੁਝ ਜਾ ਰਹੇ ਹਨ। ਟਰੈਫਿਕ ਪੁਲੀਸ ਪੂਰੀ ਤਰ੍ਹਾਂ ਚੌਕਸ ਰਹੀ ਤਾਂ ਜੋ ਰਾਹਗੀਰਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਸਾਡਾ ਸ਼ਾਂਤਮਈ ਧਰਨਾ ਹੈ। ਅਸੀਂ ਆਪਣੀਆਂ ਮੰਗਾਂ ਲਈ ਆਏ ਹਾਂ। ਵਾਰ-ਵਾਰ ਕਹਿਣ 'ਤੇ ਵੀ ਸਰਕਾਰ ਨੇ ਗੱਲ ਨਹੀਂ ਸੁਣੀ, ਇਸ ਲਈ ਅਸੀਂ ਥੋੜਾ ਹੋਰ ਨੇੜੇ ਆਏ ਹਾਂ। ਸਰਕਾਰ ਨੂੰ ਮੰਗ ਮੰਨਣੀ ਪਵੇਗੀ।
ਬੀਤੇ ਦਿਨੀ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਕਿਸਾਨਾਂ ਦਾ ਪੂਰਾ ਦਿਨ ਸੰਘਰਸ਼ ਰਿਹਾ। ਹਾਲਾਂਕਿ ਇਸ ਦੇ ਲਈ ਕਿਸਾਨ ਦੋ ਵੱਖ-ਵੱਖ ਪਲੇਟਫਾਰਮਾਂ 'ਤੇ ਲੱਗੇ ਹੋਏ ਸਨ। ਜਿੱਥੇ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਵੱਲੋਂ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ, ਉਥੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਦੇ ਇੱਕ ਜਥੇ ਨੇ ਸੈਕਟਰ-34 ਤੋਂ ਮਟਕਾ ਚੌਂਕ ਮਾਰਚ ਕੱਢਿਆ। ਮੇਲਾ ਮੈਦਾਨ ਵਿੱਚ ਇੱਕ ਹਜ਼ਾਰ ਕਿਸਾਨ ਸ਼ਾਮਲ ਸਨ।