Diljit Dosanjh Show: ਭਾਰਤ 'ਚ ਸ਼ੋਅ ਨਾ ਕਰਨ ਵਾਲੇ ਬਿਆਨ 'ਤੇ ਦਿਲਜੀਤ ਦੋਸਾਂਝ ਦਾ ਸਪਸ਼ਟੀਕਰਨ- 'ਸਿਰਫ ਚੰਡੀਗੜ੍ਹ ਦੀ ਗੱਲ ਕੀਤੀ'
Advertisement
Article Detail0/zeephh/zeephh2562089

Diljit Dosanjh Show: ਭਾਰਤ 'ਚ ਸ਼ੋਅ ਨਾ ਕਰਨ ਵਾਲੇ ਬਿਆਨ 'ਤੇ ਦਿਲਜੀਤ ਦੋਸਾਂਝ ਦਾ ਸਪਸ਼ਟੀਕਰਨ- 'ਸਿਰਫ ਚੰਡੀਗੜ੍ਹ ਦੀ ਗੱਲ ਕੀਤੀ'

Diljit Dosanjh show in Chandigarh: 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਸੰਗੀਤਕ ਸਮਾਗਮ ਹੋਇਆ। ਦਰਅਸਲ ਪਹਲਿਾਂ ਇਹ 34 ਸੈਕਟਰ ਵਿੱਚ ਦਿਲਜੀਤ ਦੁਸਾਂਝ ਦਾ ਕੰਸਰਟ ਵਿਵਾਦਾਂ ਵਿੱਚ ਘਿਰ ਰਿਹਾ ਸੀ। ਗਾਇਕ ਦਿਲਜੀਤ ਦੇ ਬੁਨਿਆਦੀ ਢਾਂਚੇ ਦੇ ਬਿਆਨ 'ਤੇ ਸਪੱਸ਼ਟੀਕਰਨ ਦਿੱਤਾ ਹੈ। 

Diljit Dosanjh Show: ਭਾਰਤ 'ਚ ਸ਼ੋਅ ਨਾ ਕਰਨ ਵਾਲੇ ਬਿਆਨ 'ਤੇ ਦਿਲਜੀਤ ਦੋਸਾਂਝ ਦਾ ਸਪਸ਼ਟੀਕਰਨ- 'ਸਿਰਫ ਚੰਡੀਗੜ੍ਹ ਦੀ ਗੱਲ ਕੀਤੀ'

Diljit Dosanjh Controversy News ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਸੰਗੀਤਕ ਟੂਰ 'ਦਿਲ-ਲੁਮੀਨਾਟੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝਨੇ ਚੰਡੀਗੜ੍ਹ 'ਚ ਪਰਫਾਰਮ ਕੀਤਾ ਸੀ। ਇਸ ਸ਼ੋਅ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਚੰਗੇ ਪ੍ਰਬੰਧ ਮਿਲਣ ਤੋਂ ਬਾਅਦ ਵੀ ਇੱਥੇ ਪ੍ਰਦਰਸ਼ਨ ਕਰਨਗੇ ਪਰ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਗਿਆ ਸੀ ਕਿ ਉਹ ਪੂਰੇ ਭਾਰਤ ਲਈ ਅਜਿਹਾ ਕਹਿ ਰਹੇ ਹਨ ਪਰ ਅਜਿਹਾ ਨਹੀ ਹੈ। ਅੱਜ ਦਿਲਜੀਤ ਦੋਸਾਂਝ (Diljit Dosanjh Show)  ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ।

ਦਿਲਜੀਤ ਦੋਸਾਂਝ ਦਾ ਸਪੱਸ਼ਟੀਕਰਨ
ਦਿਲਜੀਤ ਦੋਸਾਂਝ ਨੇ ਸਪੱਸ਼ਟੀਕਰਨ ਵਿੱਚ  ਕਿਹਾ- ਮੈਂ ਸਿਰਫ ਚੰਡੀਗੜ੍ਹ ਦੀ ਗੱਲ ਕਰ ਰਿਹਾ ਹਾਂ, ਭਾਰਤ ਦੀ ਨਹੀਂ। ਦਿਲਜੀਤ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ- ਨਹੀਂ, ਇਹ ਗਲਤ ਹੈ। ਮੈਂ ਕਿਹਾ ਚੰਡੀਗੜ੍ਹ ਵਿੱਚ ਥਾਂ ਦੀ ਸਮੱਸਿਆ ਹੈ। ਇਸ ਲਈ ਜਦੋਂ ਤੱਕ ਚੰਡੀਗੜ੍ਹ ਵਿੱਚ ਸਹੀ ਥਾਂ ਨਹੀਂ ਮਿਲ ਜਾਂਦੀ, ਮੈਂ ਇੱਥੇ ਸ਼ੋਅ ਨਹੀਂ ਕਰਾਂਗਾ।

fallback

ਇਹ ਵੀ ਪੜ੍ਹੋ: Diljit Dosanjh Concert: ਚੰਡੀਗੜ੍ਹ 'ਚ ਗਰਜਿਆ ਦੋਸਾਂਝਾ ਵਾਲਾ, 'ਪੁਸ਼ਪਾ' ਦਾ ਯਾਦ ਆਇਆ ਡਾਇਲਾਗ, ਵੇਖੋ ਤਸਵੀਰਾਂ
 

ਦਰਅਸਲ ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਚੰਡੀਗੜ੍ਹ ਦੇ ਸ਼ੋਅ (Diljit Dosanjh Show)   'ਚ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਕੰਸਰਟ ਲਈ ਪ੍ਰਬੰਧ 'ਚ ਸੁਧਾਰ ਨਹੀਂ ਕਰਦੀ, ਉਦੋਂ ਤੱਕ ਉਹ ਉੱਥੇ ਕੋਈ ਸਮਾਰੋਹ ਨਹੀਂ ਕਰਨਗੇ। ਉਨ੍ਹਾਂ ਸੰਗੀਤ ਸਮਾਰੋਹ ਦੌਰਾਨ ਮਾੜੇ ਪ੍ਰਬੰਧਾਂ  'ਤੇ ਨਿਰਾਸ਼ਾ ਜ਼ਾਹਰ ਕੀਤੀ। ਪਰ ਸੋਸ਼ਲ ਮੀਡੀਆ 'ਤੇ ਦਿਲਜੀਤ ਦੇ ਇਸ ਬਿਆਨ ਨੂੰ ਪੂਰੇ ਭਾਰਤ ਦੇ ਪ੍ਰਬੰਧਾਂ ਨਾਲ ਜੋੜਿਆ ਜਾਣ ਲੱਗਾ ਜਿਸ ਕਾਰਨ ਅੱਜ ਉਨ੍ਹਾਂ ਨੂੰ ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦੇਣਾ ਪਿਆ।

ਦਰਅਸਲ ਦਿਲਜੀਤ ਦੋਸਾਂਝ ਦੇ ਸ਼ੋਅ (Diljit Dosanjh Show)  'ਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੁੰਦੀ ਹੈ ਜਿਸ ਕਾਰਨ ਕਈ ਵਾਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਦਿਲਜੀਤ ਨੇ ਕਿਹਾ- ਸਾਨੂੰ ਪਰੇਸ਼ਾਨ ਕਰਨ ਦੀ ਬਜਾਏ ਸਥਾਨ ਅਤੇ ਪ੍ਰਬੰਧਨ ਦਾ ਫੈਸਲਾ ਕਰਨਾ ਚਾਹੀਦਾ ਹੈ।  ਦੱਸ ਦੇਈਏ ਕਿ ਦਿਲਜੀਤ 26 ਅਕਤੂਬਰ 2024 ਤੋਂ ਪੂਰੇ ਭਾਰਤ ਦਾ ਦੌਰਾ ਕਰ ਰਹੇ ਹਨ। ਉਸ ਨੇ ਆਪਣੇ ਟੂਰ ਦਾ ਨਾਂ ਦਿਲ-ਲੁਮਿਨਾਟੀ ਟੂਰ ਰੱਖਿਆ ਹੈ। ਇਸ ਦੇ ਤਹਿਤ ਉਨ੍ਹਾਂ ਨੇ ਆਪਣਾ ਪਹਿਲਾ ਸ਼ੋਅ 26 ਅਕਤੂਬਰ ਨੂੰ ਦਿੱਲੀ 'ਚ ਕੀਤਾ ਸੀ। ਇਸ ਤੋਂ ਬਾਅਦ ਉਸਨੇ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ ਅਤੇ ਇੰਦੌਰ ਵਿੱਚ ਸ਼ੋਅ ਕੀਤੇ।

Trending news