Chandigarh News: ਪਟਿਆਲਾ ਦੇ ਡਾਕਟਰ ਨੇ ਮਿਸਾਲ ਕੀਤੀ ਪੇਸ਼; ਪਿਤਾ ਦੇ ਅੰਗਦਾਨ ਕਰਕੇ ਬਚਾਈਆਂ ਬੇਸ਼ਕੀਮਤੀ ਜਾਨਾਂ
Advertisement

Chandigarh News: ਪਟਿਆਲਾ ਦੇ ਡਾਕਟਰ ਨੇ ਮਿਸਾਲ ਕੀਤੀ ਪੇਸ਼; ਪਿਤਾ ਦੇ ਅੰਗਦਾਨ ਕਰਕੇ ਬਚਾਈਆਂ ਬੇਸ਼ਕੀਮਤੀ ਜਾਨਾਂ

Chandigarh News: ਅੱਜ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਅੰਗ ਟਰਾਂਸਪਲਾਂਟੇਸ਼ਨ ਰਾਹੀਂ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।

Chandigarh News: ਪਟਿਆਲਾ ਦੇ ਡਾਕਟਰ ਨੇ ਮਿਸਾਲ ਕੀਤੀ ਪੇਸ਼; ਪਿਤਾ ਦੇ ਅੰਗਦਾਨ ਕਰਕੇ ਬਚਾਈਆਂ ਬੇਸ਼ਕੀਮਤੀ ਜਾਨਾਂ

Chandigarh News: (ਪਵਿੱਤ ਕੌਰ): ਸਰੀਰ ਦੇ ਹਰ ਅੰਗ ਦੀ ਆਪਣੀ ਅਹਿਮੀਅਤ ਤੇ ਜ਼ਰੂਰਤ ਹੁੰਦੀ ਹੈ। ਅੰਦਰੂਨੀ ਅੰਗ ਕਾਫੀ ਮਹੱਤਵਪੂਰਨ ਹੁੰਦੇ ਹਨ। ਇੱਕ ਵੀ ਅੰਗ ਫੇਲ੍ਹ ਹੋਣ ਦੀ ਸੂਰਤ ਵਿੱਚ ਵਿਅਕਤੀ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ।

ਅੱਜ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਉਸ ਅੰਗ ਨੂੰ ਨਵਾਂ ਅੰਗ ਦੇ ਕੇ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ਪਰ ਅੰਧ ਵਿਸ਼ਵਾਸ ਅਤੇ ਜਾਗਰੂਕਤਾ ਦੀ ਕਮੀ ਕਾਰਨ ਲੋਕ ਅੰਗਦਾਨ ਕਰਨ ਤੋਂ ਗੁਰੇਜ ਕਰਦੇ ਹਨ। ਬਹੁਤ ਸਾਰੇ ਅਗਾਂਹਵਧੂ ਸੋਚ ਦੇ ਲੋਕ ਅੰਗਦਾਨ ਕਰਕੇ ਪੂਰੇ ਆਲਮ ਲਈ ਮਿਸਾਲ ਪੈਦਾ ਕਰਦੇ ਹਨ। ਅਜਿਹੇ ਲੋਕ ਦੂਜਿਆਂ ਲਈ ਫਰਿਸ਼ਤੇ ਬਣ ਕੇ ਬਹੁੜਦੇ ਹਨ।

ਅਜਿਹੀ ਹੀ ਮਿਸਾਲ ਚੰਡੀਗੜ੍ਹ ਸਥਿਤ ਪੀਜੀਆਈ ਹਸਪਤਾਲ ਵਿੱਚ ਦੇਖਣ ਨੂੰ ਮਿਲੀ। ਪਟਿਆਲਾ ਦੇ ਇੱਕ ਬਹੁਤ ਨੌਜਵਾਨ ਜੋ ਕਿ ਖੁਦ ਡਾਕਟਰੀ ਪੇਸ਼ੇ ਤੋਂ ਨੇ ਆਪਣੇ ਪਿਤਾ ਨਛੱਤਰ ਸਿੰਘ ਦੇ ਅੰਗ ਦਾਨ ਕਰਕੇ ਇੱਕ ਬੇਸ਼ਕੀਮਤੀ ਜਾਨ ਬਚਾਈ। ਪੀਜੀਆਈ ਵਿੱਚ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟੇਸ਼ਨ ਕਰਕੇ ਦੋਵੇਂ ਗੁਰਦੇ ਫੇਲ੍ਹ ਹੋਏ ਮਰੀਜ਼ ਦੀ ਜਾਨ ਬਚਾਈ ਗਈ।

ਇਸ ਮਹਾਨ ਕੰਮ ਲਈ ਡਾਇਰੈਕਟਰ ਪੀਜੀਆਈਐਮਈਆਰ ਪ੍ਰੋ. ਵਿਵੇਕ ਲਾਲ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਨਛੱਤਰ ਸਿੰਘ ਦੇ ਪਰਿਵਾਰ ਨੇ ਲੋਕਾਂ ਲਈ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਦਾ ਬੇਟਾ ਖੁਦ ਡਾਕਟਰ ਹੋਣ ਦੇ ਬਾਵਜੂਦ ਅੰਗਦਾਨ ਬਾਰੇ ਜਾਣਦਾ ਸੀ। ਆਪਣੇ ਪਿਤਾ ਨੂੰ ਗੁਆਉਣ ਦੇ ਬਾਵਜੂਦ ਉਸ ਨੇ ਅੰਗਦਾਨ ਕਰਕੇ ਵੱਡਾ ਹੌਸਲਾ ਵਿਖਾਇਆ ਹੈ ਜੋ ਕਿ ਸ਼ਲਾਘਾਯੋਗ ਹੈ।

9 ਜਨਵਰੀ ਨੂੰ 58 ਸਾਲਾਂ ਨਛੱਤਰ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ। ਅੰਦਰੂਨੀ ਖੂਨ ਵਹਿਣ ਕਾਰਨ ਉਨ੍ਹਾਂ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ। ਨਛੱਤਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ 16 ਜਨਵਰੀ ਨੂੰ ਬ੍ਰੇਨ ਡੈੱਡ ਹੋ ਗਿਆ। 
ਇਸ ਤੋਂ ਬਾਅਦ ਡਾ. ਕਮਲ ਨੇ ਆਪਣੇ ਪਿਤਾ ਦੇ ਅੰਗਦਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ।

ਉਸ ਦੀ ਮਾਂ ਨੇ ਉਸ ਦੇ ਬਹਾਦਰੀ ਭਰੇ ਫ਼ੈਸਲੇ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਦੋ ਮਰੀਜ਼ ਜਿਨ੍ਹਾਂ ਦੇ ਗੁਰਦੇ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਸਨ, ਉਨ੍ਹਾਂ ਦੇ ਗੁਰਦੇ ਟਰਾਂਸਪਲਾਂਟੇਸ਼ਨ ਕਰ ਦਿੱਤੇ ਗਏ। ਇਸ ਉਤੇ ਡਾ. ਕਮਲ ਨੇ ਕਿਹਾ ਕਿ ਪਿਤਾ ਨੂੰ ਗੁਆਉਣ ਬਹੁਤ ਹੀ ਦੁਖਦਾਈ ਹੈ ਪਰ ਅੰਗਦਾਨ ਰਾਹੀਂ ਦੂਜਿਆਂ ਨੂੰ ਨਵੀਂ ਜ਼ਿੰਦਗੀ ਦੇ ਕੇ ਸਕੂਨ ਮਹਿਸੂਸ ਹੁੰਦਾ ਹੈ।

ਇਹ ਵੀ ਪੜ੍ਹੋ : Sultanpur Lodhi NRI Woman Murder: ਸੁਲਤਾਨਪੁਰ ਲੋਧੀ 'ਚ ਐਨਆਰਆਈ ਨੂੰਹ ਦੀ ਹੱਤਿਆ ਦੇ ਦੋਸ਼ 'ਚ ਸੱਸ-ਸਹੁਰਾ ਗ੍ਰਿਫ਼ਤਾਰ

 

Trending news